Skip to content
Independent perspectives. Global stories.
BREAKING

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੇ ਬਹਿਬਲ ਕਲਾਂ ’ਚ ਕਤਲਾਂ ਵਿਰੁੱਧ ਬੇਮਿਸਾਲ ਪੰਜਾਬ ਬੰਦ

Share this story

ਚੰਡੀਗੜ੍ਹ, 15 ਅਕਤੂਬਰ (ਪੀ. ਟੀ. ਲਾਇਵ)- ਫਰੀਦਕੋਟ ਜ਼ਿਲ੍ਹੇ ਦੇ ਪਿੰਡ ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਬਹਿਬਲ ਕਲਾਂ ਪਿੰਡ ਵਿਖੇ ਪੁਲਿਸ ਗੋਲੀਬਾਰੀ ਨਾਲ 2 ਸਿੰਘਾਂ ਦੀ ਸ਼ਹਾਦਤ ਦੇ ਰੋਸ ਵਜੋਂ ਵੱਖ-ਵੱਖ ਸਿੱਖ ਜਥੇਬੰਦੀਆਂ ਵੱਲੋਂ ਦਿੱਤੇ ਗਏ ਬੰਦ ਦੇ ਸੱਦੇ ਨੂੰ ਪੰਜਾਬ ਭਰ ਵਿੱਚ ਬੇਮਿਸਾਲ ਹੁੰਗਾਰਾ ਮਿਲਿਆ। ਇਸ ਦੌਰਾਨ ਲੋਕਾਂ ਨੇ ਆਪ ਮੁਹਾਰੇ ਆਪਣੇ ਕਾਰੋਬਾਰ ਅਤੇ ਦੁਕਾਨਾਂ ਬੰਦ ਰੱਖੀਆਂ। ਵੱਖ-ਵੱਖ ਸ਼ਹਿਰਾਂ ਵਿੱਚ ਸੰਗਤ ਵੱਲੋਂ ਧਰਨੇ ਲਾ ਕੇ ਰੋਸ ਦਾ ਪ੍ਰਗਟਾਵਾ ਕੀਤਾ। ਕੁਝ ਸੜਕਾਂ ਵੀ ਇਸ ਦੌਰਾਨ ਜਾਮ ਰਹੀਆਂ। ਵਧੇਰੇ ਸਕੂਲ ਅਤੇ ਕਾਲਜ ਵੀ ਬੰਦ ਸਨ। ਸਮੁੱਚੇ ਤੌਰ ’ਤੇ ਬੰਦ ਦੌਰਾਨ ਕੋਈ ਮਾੜੀ ਘਟਨਾ ਨਹੀਂ ਵਾਪਰੀ। ਸਿੱਖ ਸੰਗਤਾਂ ਵੱਲੋਂ ਬਹੁਤ ਹੀ ਅਮਨਪੂਰਵਕ ਤਰੀਕੇ ਨਾਲ ਆਪਣੇ ਰੋਸ ਦਾ ਪ੍ਰਗਟਾਵਾ ਕੀਤਾ ਗਿਆ। ਬੰਦ ਦੇ ਇਸ ਸੱਦੇ ਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਯੁਨਾਇਟਿਡ ਅਕਾਲੀ ਦਲ, ਦਲ ਖਾਲਸਾ, ਅਕਾਲੀ ਦਲ ਪੰਚ ਪ੍ਰਧਾਨੀ, ਫੈਡਰੇਸ਼ਨ, ਟਕਸਾਲ ਦੇ ਵੱਖ-ਵੱਖ ਧੜਿਆਂ ਤੋਂ ਇਲਾਵਾ ਸੰਤ ਸਮਾਜ ਦਾ ਸਮਰਥਨ ਵੀ ਹਾਸਿਲ ਸੀ। ਬੰਦ ਦੌਰਾਨ ਸੰਗਤ ਵੱਲੋਂ ਸਿੰਘਾਂ ਨੂੰ ਸ਼ਹੀਦ ਕਰਨ ਵਾਲੇ ਪੁਲਸੀਆਂ ਖਿਲਾਫਕੇਸ ਦਰਜ ਕਰਨ ਦੀ ਮੰਗ ਕੀਤੀ ਗਈ। ਸਿ¤ਖ ਸੰਗਤਾਂ ਨੇ ਰੋਸ ਪ੍ਰਗਟ ਕਰਨ ਲਈ ਪੰਜਾਬ ਦੀਆਂ ਕਈ ਜਰਨੈਲੀ ਸੜਕਾਂ ਨੂੰ ਜਾਮ ਕਰ ਦਿ¤ਤਾ ਹੈ। ਕਈ ਸਥਾਨਾਂ ’ਤੇ ਸੰਗਤਾਂ ਰੋਸ ਪ੍ਰਗਟ ਕਰਨ ਲਈ ਵਾਹਿਗੁਰੂ ਦਾ ਜਾਪ ਕਰ ਰਹੀਆਂ ਹਨ।ਇਸ ਤੋਂ ਪਹਿਲਾਂ ਕੁਝ ਥਾਵਾਂ ’ਤੇ ਅ¤ਜ ਸਵੇਰੇ ਸਿ¤ਖ ਜਥੇਬੰਦੀਆਂ ਵੱਲੋਂ ਪੰਜਾਬ ਬੰਦ ਨੂੰ ਸਫਲ ਬਣਾਉਣ ਲਈ ਸ਼ਹਿਰਾਂ ’ਚ ਖੁ¤ਲ੍ਹੀਆਂ ਦੁਕਾਨਾਂ ਨੂੰ ਬੰਦ ਕਰਵਾਇਆ ਗਿਆ। ਮਾਨਸਾ, (ਅਨੂਪ ਸਿੰਘ ਖਾਲਸਾ/ਅਮਰਜੀਤ ਸਿੰਘ)- ਪਿੰਡ ਬਰਗਾੜੀ ਵਿਖੇ ਗੁਰੁ ਗਰੰਥ ਸਾਹਬ ਜੀ ਦੇ ਪੰਨੇ ਪਾੜਣ ਨੂੰ ਲੈ ਕੇ ਹੋਈ ਫਾਈਰਿੰਗ ਵਿੱਚ ਸਿੱਖ ਪ੍ਰਦਰਸ਼ਨਕਾਰੀਆਂ ਦੀ ਹੋਈ ਮੋਤ ਦੇ ਵਿਰੋਧ ਵਿੱਚ ਅੱਜ ਪੰਜਾਬ ਬੰਦ ਦੇ ਸੱਦੇ ਉ¤ਤੇ ਮਾਨਸਾ ਮੰਡੀ ਦਾ ਬਜਾਰ ਪੂਰਨ ਤੌਰ ਤੇ ਬੰਦ ਰਿਹਾ ਅਤੇ ਇਸ ਦੋਰਾਨ ਸਿੱਖ ਸੰਗਤਾਂ ਵੱਲੋ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਜਿਸ ਤਹਿਤ ਮੇਨ ਬਜ਼ਾਰ ਤੋਂ ਤਿੱਨਕੋਨੀਆਂ ਉ¤ਤੇ ਧਰਨਾ ਦੇ ਕੇ ਦੇਰ ਸ਼ਾਮ ਤੱਕ ਸਰਸਾ ਬਰਨਾਲਾ ਮੁੱਖ ਸੜਕ ਤੇ ਜਾਮ ਲਗਾ ਕੇ ਨਾਅਰੇਬਾਜੀ ਕੀਤੀ ਗਈ । ਧਰਨਿਆ ਨੂੰ ਸੰਬੋਧਨ ਕਰਦਿਆ ਬਾਬਾ ਧਰਮਵੀਰ ਸਿੰਘ ਮਾਨਸਾ ਘਰਾਂਗਣੇ ਵਾਲਿਆਂ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਸ਼ਹਿ ਉ¤ਤੇ ਸਿੱਖ ਕੌਮ ਦੀ ਬਰਬਾਦੀ ਲਈ ਅਜਿਹੇ ਮਨਸੂਬੇ ਘੜੇ ਜਾ ਰਹੇ ਹਨ, ਜੋ ਨਿੰਦਣਯੋਗ ਹਨ । ਉਨ੍ਹਾਂ ਕਿਹਾ ਕਿ ਇਹ ਘਟਨਾ ਅਖੌਤੀ ਪੰਥਕ ਕਹਾਉਣ ਵਾਲੀ ਅਕਾਲੀ ਸਰਕਾਰ ਵੱਲੋਂ ਕਰਵਾਈ ਗਈ ਹੈ ਤਾਂ ਜੋ ਸਿੱਖ ਸੰਗਤ ਦਾ ਸਾਰਾ ਧਿਆਨ ਸੌਧਾ ਸਾਧ ਦੇ ਕੇਸ ਵੱਲੋਂ ਹਟ ਕੇ ਸਿੱਖ ਆਪਸ ਵਿੱਚ ਹੀ ਇਕ ਦੂਜੇ ਨਾਲ ਉਲਝ ਕੇ ਰਹਿ ਜਾਣ । ਆਮ ਆਦਮੀ ਪਾਰਟੀ ਦੇ ਲੀਗਲ ਸੈ¤ਲ ਦੇ ਐਡਵੋਕੇਟ ਗੁਰਲਾਭ ਸਿੰਘ ਮਹਿਲ ਨੇ ਕਿਹਾ ਉਨ੍ਹਾਂ ਨੇ ਵੀ ਅੱਜ ਬੁਢਲਾਡਾ, ਸਰਦੂਲਗੜ੍ਹ ਕਚਿਹਰੀਆਂ ਵਿੱਚ ਕਾਲੀਆਂ ਪੱਟੀਆਂ ਬੰਨ੍ਹ ਕੇ ਕਾਲਾ ਦਿਵਸ ਮਨਾਇਆ ਹੈ।

WRITTEN BY