Skip to content
Independent perspectives. Global stories.
BREAKING

ਜਸਪ੍ਰੀਤ ਦੀ ਅਗਵਾਈ ਹੇਠ ਇੱਕਮੁੱਠ ਹੋ ਕੇ ਚੱਲਾਂਗੇ ਪਾਰਟੀ ਅਨੁਸ਼ਾਸਨ ਜ਼ਰੂਰੀ : ਸ. ਕਰਨੈਲ ਸਿੰਘ ਬਾਠ

Share this story

ਨਿਊਯਾਰਕ, 10 ਅਕਤੂਬਰ (ਡਾ. ਗਿੱਲ)- ਸ਼੍ਰੋਮਣੀ ਅਕਾਲੀ ਦਲ ਅਮਰੀਕਾ ਈਸਟ ਕੋਸਟ ਦੇ ਸੀਨੀਅਰ ਮੀਤ ਪ੍ਰਧਾਨ ਸ. ਕਰਨੈਲ ਸਿੰਘ ਬਾਠ ਨੇ ਕਿਹਾ ਹੈ ਕਿ ਅਸੀਂ ਸ. ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ ਜੋ ਸ਼੍ਰੋਮਣੀ ਅਕਾਲੀ ਦਲ ਅਮਰੀਕਾ ਦੇ ਹਾਈ ਪਾਵਰ ਕੋਰ ਕਮੇਟੀ ਦੇ ਚੇਅਰਮੈਨ ਹਨ, ਦੀ ਅਗਵਾਈ ਵਿੱਚ ਇੱਕ ਚੱਟਾਨ ਵਾਂਗ ਇਕੱਠੇ ਹੋ ਕੇ ਚੱਲਾਂਗੇ। ਅਸੀਂ ਸ. ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਅਤੇ ਸ. ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਦਿਸ਼ਾ ਨਿਰਦੇਸ਼ਾਂ ’ਤੇ ਚਲਦੇ ਹੋਏ ਪਾਰਟੀ ਦੀਆਂ ਜੜ੍ਹਾਂ ਨੂੰ ਹੋਰ ਮਜ਼ਬੂਤ ਕਰਾਂਗੇ। ਅਕਾਲੀ ਦਲ ਅਮਰੀਕਾ ਵਿੱਚ ਬੜੇ ਸੂਝਵਾਨ ਤੇ ਤਜ਼ਰਬੇਕਾਰ ਲੀਡਰਾਂ ਨੂੰ ਸ਼ਾਮਿਲ ਕੀਤਾ ਗਿਆ ਹੈ, ਜਿਸ ਵਿੱਚ ਪੁਰਾਣਾ ਤਜ਼ੁਰਬਾ ਰੱਖਣ ਵਾਲੇ ਲੀਡਰ, ਡਾਕਟਰ, ਵਕੀਲ, ਇੰਜੀਨੀਅਰ ਅਤੇ ਗੁਰੂ ਘਰਾਂ ਦੇ ਪ੍ਰਧਾਨਾਂ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ। ਪਾਰਟੀ ਵਿੱਚ ਹੋਰ ਤਾਕਤ ਭਰਨ ਲਈ ਛੇਤੀ ਹੀ ਸ. ਜਸਪ੍ਰੀਤ ਸਿੰਘ ਦੀਅਗਵਾਈ ਵਿੱਚ ਨਵੇਂ ਨਿਯੁਕਤ ਪ੍ਰਧਾਨ ਜਿਸ ਵਿੱਚ ਈਸਟ ਕੋਸਟ ਪ੍ਰਧਾਨ, ਮਿਡਵੈਸਟ ਪ੍ਰਧਾਨ, ਵੈਸਟ ਕੋਸਟ ਦੇ ਪ੍ਰਧਾਨਾਂ ਦੀ ਸਹਿਮਤੀ ਨਾਲ ਕੁਝ ਹੋਰ ਨਵੀਆਂ ਨਿਯੁਕਤੀਆਂ ਕੀਤੀਆਂ ਜਾਣਗੀਆਂ ਜਿਸ ਦੀ ਪ੍ਰਵਾਨਗੀ ਹਾਈ ਕਮਾਨ ਤੋਂ ਲੈ ਲਈ ਜਾਵੇਗੀ ਅਤੇ ਛੇਤੀ ਹੀ ਵੱਡੀਆਂ-ਵੱਡੀਆਂ ਮੀਟਿੰਗਾਂ ਕੀਤੀਆਂ ਜਾਣਗੀਆਂ, ਜਿਸ ਵਿੱਚ ਸ. ਸੁਖਬੀਰ ਸਿੰਘ ਬਾਦਲ ਪਾਰਟੀ ਪ੍ਰਧਾਨ ਨਾਲ ਵੀਡੀਓ ਕਾਨਫਰੰਸਾਂ ਵੀ ਸ਼ਾਮਿਲ ਹਨ। ਪਾਰਟੀ ਵਿੱਚ ਹੋਰ ਸੀਨੀਅਰ ਆਗੂਆਂ ਤੋਂ ਇਲਾਵਾ ਸ. ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ, ਸ. ਦੀਦਾਰ ਸਿੰਘ ਬੈਂਸ, ਸ. ਹਰਬੰਸ ਸਿੰਘ ਢਿੱਲੋਂ ਸਰਪ੍ਰਸਤ, ਮਾਸਟਰ ਮਹਿੰਦਰ ਸਿੰਘ ਸਰਪ੍ਰਸਤ, ਸ. ਮੋਹਣ ਸਿੰਘ ਖਟੜਾ ਪ੍ਰਧਾਨ ਈਸਟ ਕੋਸਟ, ਸ. ਬਲਦੇਵ ਸਿੰਘ ਸੱਲ੍ਹਾਂ ਪ੍ਰਧਾਨ ਮਿਡ ਵੈਸਟ, ਸ. ਕੁਲਵੰਤ ਸਿੰਘ ਖਹਿਰਾ ਪ੍ਰਧਾਨ ਵੈਸਟ ਕੋਸਟ, ਸ. ਸਤਪਾਲ ਸਿੰਘ ਬਰਾੜ ਚੀਫ ਸਪੋਕਸਮੈਨ ਯੂਐਸਏ, ਈਸਟ ਕੋਸਟ ਦੇ ਮੀਡੀਆ ਇੰਚਾਰਜ ਡਾ. ਸੁਰਿੰਦਰ ਸਿੰਘ ਗਿੱਲ, ਸ. ਹਰਬਖਸ਼ ਸਿੰਘ ਟਾਹਲੀ, ਨਿਊਯਾਰਕ ਦੇ ਪ੍ਰਧਾਨ ਸ. ਰਘਬੀਰ ਸਿੰਘ ਸੁਭਾਨਪੁਰ ਨਿਊਯਾਰਕ ਦੇ ਚੇਅਰਮੈਨ ਸ. ਹਿੰਮਤ ਸਿੰਘ ਸਰਪੰਚ, ਈਸਟ ਕੋਸਟ ਦੇ ਸੀ. ਮੀਤ ਪ੍ਰਧਾਨਾਂ ਵਿੱਚ ਸ. ਪ੍ਰੀਤਮ ਸਿੰਘ ਗਿਲਜ਼ੀਆਂ, ਸ. ਜਰਨੈਲ ਸਿੰਘ ਗਿਲਜ਼ੀਆਂ, ਡਾ. ਸੁਰਿੰਦਰ ਸਿੰਘ ਗਿੱਲ, ਸ. ਮਲਕੀਤ ਸਿੰਘ ਸਰੀਂਹ, ਸ. ਸੁਖਜਿੰਦਰ ਸਿੰਘ ਸੁਭਾਨਪੁਰ, ਨਿਊਯਾਰਕ ਦੇ ਸੀ. ਮੀਤ ਪ੍ਰਧਾਨਾਂ ਵਿੱਚ ਸ. ਭੁਪਿੰਦਰ ਸਿੰਘ ਸਨੌਰ, ਸ. ਬਲਵਿੰਦਰ ਸਿੰਘ, ਸ. ਹਰਮੀਤਪਾਲ ਸਿੰਘ, ਜਨਰਲ ਸਕੱਤਰ ਸ. ਹਾਕਮ ਸਿੰਘ ਗਰੇਵਾਲ, ਪਿਆਰਾ ਸਿੰਘ ਬਰਨਾਲਾ, ਸ. ਕਸ਼ਮੀਰ ਸਿੰਘ ਪਿਹੋਵਾ ਸਕੱਤਰ ਜਨਰਲ ਨਿਊਯਾਰਕ, ਸ. ਬਿੱਟੂ ਸਿੱਧੂ ਸਕੱਤਰ ਜਨਰਲ ਈਸਟ ਕੋਸਟ ਆਦਿ ਸ਼ਾਮਿਲ ਸਨ।

WRITTEN BY