ਫ਼ਰੀਦਕੋਟ, 9 ਅਕਤੂਬਰ (ਗੁਰਜੀਤ ਰੋਮਾਣਾ)- ਫ਼ਰੀਦਕੋਟ ਪੁਲੀਸ ਨੇ ਪਿੰਡ ਚੰਦਬਾਜਾ ਨਜ਼ਦੀਕ ਇ¤ਕ ਨਾਕੇ ਤੋਂ ਪੰਜਾਬੀ ਗਾਇਕ ਬਲਕਾਰ ਅਣਖੀਲਾ ਸਮੇਤ ਚਾਰ ਵਿਅਕਤੀਆਂ ਨੂੰ ਲੁ¤ਟਾਂ ਖੋਹਾਂ ਅਤੇ ਕਤਲ ਦੇ ਦੋਸ਼ਾਂ ‘ਚ ਗ੍ਰਿਫ਼ਤਾਰ ਕੀਤਾ ਹੈ।ਜਿਲ੍ਹਾ ਪੁਲੀਸ ਮੁਖੀ ਸੁਖਮਿੰਦਰ ਸਿੰਘ ਮਾਨ ਨੇ ਪੁਲੀਸ ਲਾਈਨ ਵਿ¤ਚ ਪ¤ਤਰਕਾਰਾਂ ਨਾਲ ਗ¤ਲਬਾਤ ਕਰਦਿਆਂ ਦ¤ਸਿਆ ਕਿ ਨਾਕੇ ਦੌਰਾਨ ਸਤਨਾਮ ਸਿੰਘ ਵਾਸੀ ਤਰਨਤਾਰਨ ਅਤੇ ਮੋਨੂੰ ਮਸੀਹ ਵਾਸੀ ਫ਼ਤੀਆਬਾਦ ਨੂੰ ਗ੍ਰਿਫ਼ਤਾਰ ਕੀਤਾ ਸੀ ਜਿੰਨ੍ਹਾਂ ਕੋਲੋਂ ਨਸ਼ੀਲੀਆਂ ਦਵਾਈਆਂ, ਪਾਊਡਰ ਅਤੇ ਟਰੋਪੀਕਾਨਾਸਲਾਈਸ ਨਾਮ ਦੀ ਦਵਾਈ ਬਰਾਮਦ ਹੋਈਹੈ।ਪੁਲੀਸ ਮੁਖੀ ਨੇ ਕਿਹਾ ਕਿ ਪੜਤਾਲ ਦੌਰਾਨ ਇਹਨਾਂ ਵਿਅਕਤੀਆਂ ਨੇ ਮੰਨਿਆ ਹੈ ਕਿ ਇਹ ਟਰ¤ਕ ਡਰਾਇਵਰਾਂ ਨੂੰ ਜ਼ਹਿਰਿਲੀਆਂ ਚੀਜਾਂ ਖੁਆ ਕੇ ਲੁ¤ਟਣ ਦਾ ਕੰਮ ਕਰਦੇ ਸਨ ਅਤੇ ਇਸ ਸਾਜਿਸ਼ ਵਿ¤ਚ ਰਾਜੇਸ਼ ਕੁਮਾਰ ਵਾਸੀ ਭਿ¤ਖੀਵਿੰਡ,ਅਰਮਜੀਤ ਸਿੰਘ ਵਾਸੀ ਚੀਮਾ, ਕੁਲਦੀਪ ਸਿੰਘ
ਵਾਸੀ ਭਿ¤ਖੀਵਿੰਡ, ਪੰਜਾਬੀ ਗਾਇਕ ਬਲਕਾਰ ਅਣਖੀਲਾ, ਉਸ ਦਾ ਭਰਾ ਅਵਤਾਰ ਸਿੰਘ ਉਰਫ਼ ਤਾਰ, ਬਾਜ ਸਿੰਘ ਵਾਸੀ ਵਲਟੋਹਾ ਅਤੇ ਰਫੀ ਮੁਹੰਮਦ ਵਾਸੀ ਜੈਤੋ ਵੀ ਸ਼ਾਮਿਲ ਹਨ।ਇਹਨਾਂ ਵਿਅਕਤੀਆਂ ਵ¤ਲੋਂ 2012 ਵਿ¤ਚ ਇ¤ਕ ਟਰ¤ਕ ਡਰਾਇਵਰ ਨੂੰ ਲੁ¤ਟਣ ਲਈ ਉਸ ਨੂੰ ਜ਼ਹਿਰੀਲੀ ਦਵਾਈ ਪਿਲਾਈ ਸੀ ਜਿਸ ਕਾਰਨ ਉਸ ਦੀ ਮੌਤ ਹੋ ਗਈ ਸੀ।ਇਸੇ ਤਰ੍ਹਾਂ 2014 ਵਿ¤ਚ ਫਰੀਦਕੋਟ ਕੋਲੋਂ ਇ¤ਕ ਡਰਾਇਵਰ ਨੂੰ ਜ਼ਹਿਰੀਲੀ ਚੀਜ ਖੁਆ ਕੇ ਉਸ ਦਾ ਟਰ¤ਕ ਖੋਹ ਲਿਆ ਸੀ।ਪੁਲੀਸ ਮੁਖੀ ਨੇ ਦ¤ਸਿਆ ਕਿ ਇਹਨਾਂ ਵਿਅਕਤੀਆਂ ਖਿਲਾਫ਼ ਨਸ਼ਾ ਤਸਕਰੀ, ਕਤਲ,ਅਸਲਾ ਐਕਟ ਅਤੇ ਹੋਰ ਗੰਭੀਰ ਧਾਰਵਾਂ ਤਹਿਤ ਕਰੀਬ 14 ਮੁਕ¤ਦਮੇ ਦਰਜ ਹਨ। ਪੁਲੀਸ ਨੇ ਦਾਅਵਾ ਕੀਤਾ ਹੈ ਕਿ ਪੁ¤ਛ ਪੜਤਾਲ ਦੌਰਾਨ ਇਹਨਾਂ ਕੋਲੋਂ ਇਲਾਕੇ ‘ਚ ਵਾਪਰੀਆਂ ਅਹਿਮ ਘਟਨਾਵਾਂ ਬਾਰੇ ਵੀ ਸੁਰਾਗ ਮਿਲਣ ਦੀ ਸੰਭਾਵਨਾ ਹੈ।ਪੁਲੀਸ ਮੁਖੀ ਮਾਨ ਨੇ ਦ¤ਸਿਆ ਕਿ ਇਹ ਗੈਂਗ ਡਰਾਇਵਰਾਂ ਨੂੰ ਅਜਿਹੀ ਦਵਾਈ ਪਿਲਾ ਕੇ ਲੁ¤ਟਦੇ ਸਨ ਜਿਸ ਨਾਲ ਉਹਨਾਂ ਦੀ ਯਾਦਾਸ਼ਤ ਚਲੀ ਜਾਂਦੀ ਸੀ ਅਤੇ ਉਹ ਕੁਝ ਸਮੇਂ ਲਈ ਬੇਹੋਸ਼ ਹੋ ਜਾਂਦੇ ਸਨ।?ੁਨਾਂ ਕਿਹਾ ਕੇ ਡੂੰਘਾਈ ਨਾਲ ਪੁਛਗਿ¤ਛ ਜ਼ਾਰੀ ਹੈ ਉਨਾਂ ਕੋਲੋ ਹੋਰ ਵੀ ਅਹਿਮ ਖੁਲਾਸੇ ਮਿਲਣ ਦੀ ਆਸ ਹੈ।



