Skip to content
Independent perspectives. Global stories.
BREAKING

ਭਾਈ ਜਿੰਦਾ-ਭਾਈ ਸੁਖਾ ਦੀ ਬਰਸੀ ਗੱਦਲੀ ਵਿੱਖੇ ਮਨਾਈ

Share this story

ਜੰਡਿਆਲਾ ਗੁਰੂ, 9 ਅਕਤੂਬਰ (ਵਰੁਣ ਸੋਨੀ)- ਦਰਬਾਰ ਸਾਹਿਬ ਤੇ ਹੋਏ ਹਮਲੇ ਨੂੰ ਨਾ ਸਹਾਰਦਿਆਂ ਉਸ ਮੌਕੇ ਫੌਜ ਮੁਖੀ ਜਨਰਲ ਵੈਦਿਆ ਨੂੰ ਸੋਧ ਕੇ ਲਸਾਨੀ ਸ਼ਹੀਦੀ ਪ੍ਰਾਪਤ ਕਰਨ ਵਾਲੇ ਹਰਜਿੰਦਰ ਸਿੰਘ ਜਿੰਦਾ ਤੇ ਸੁਖਦੇਵ ਸਿੰਘ ਸੁਖਾ ਦੀ ਬਰਸੀ ਅੱਜ ਭਾਈ ਜਿੰਦਾ ਦੇ ਪਿੰਡ ਗਦਲੀ ਵਿੱਖੇ ਮਨਾਈ ਗਈ।ਇਸ ਮੌਕੇ ਖਾੜਕੂ ਸੰਘਰਸ਼ ਦੇ ਹਮਾਇਤੀ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ।ਸਟੇਜ ਤੇ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਵੱਖ-ਵੱਖ ਬੁਲਾਰਿਆਂ ਨੇ ਨੇ ਆਪਣੇ ਵਿਚਾਰ ਰੱਖੇ। ਇਸ ਮੌਕੇ ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਕੁਲਬੀਰ ਸਿੰਘ ਬੜਾ ਪਿੰਡ ਨੇ ਕਿਹਾ ਕਿ ਇੰਨਾਂ ਸ਼ਹੀਦ ਯੋਧਿਆਂ ਨੇ ਤਾਂ ਦਰਬਾਰ ਸਾਹਿਬ ਦੀ ਬੇ-ਹੁਰਮਤੀ ਤੇ ਆਪਣੀ ਸ਼ਹੀਦੀ ਦੇ ਦਿੱਤੀ ਪਰ ਮੌਜੂਦਾ ਸਮੇਂ ਵਿੱਚ ਅਕਾਲ ਤਖਤ ਸਾਬਿ ਦੀ ਬੇਅਦਬੀ ਪਹਿਲਾਂ ਤੋਂ  ਵੀ ਜ਼ਿਆਦਾ ਹੋ ਰਹੀ ਹੈ ਜਿਸ ਨੂੰ ਰੋਕਣ ਲਈ ਸਾਡੀ ਏਕਤਾ ਦੀ ਬਹੁਤ ਲੋੜ ਹੈ ਨਹੀ ਤਾਂ ਸਿੱਖ ਕੌਮ ਦੇ ਹਾਲਾਤ ਹੋਰ ਵੀ ਬੱਦ ਤੋਂ ਬਦਤਰ ਹੋ

ਜਾਣਗੇ।ਇਸ ਮੌਕੇ ਜਦ ਸਿੱਕ ਜੱਥਬੰਦੀਆਂ ਨੇ ਭਾਈ ਜਿੰਦੇ ਦੇ ਪਰਿਵਾਰ ਨੂੰ ਮਾਇਆ ਦੀ ਮਦਦ ਦੇਣ ਦਾ ਐਲਾਨ ਕੀਤਾ ਤਾਂ ਭਾਈ ਜਿੰਦੇ ਦੀ ਭੈਣ ਬੀਬੀ ਬਲਵਿੰਦਰ ਕੌਰ ਨੇ ਇਕ ਭਾਵਨਾਤਮਿਕ ਅਪੀਲ ਕਰਦਿਆ ਕਿਹਾ ਕਿ ਬਾਈ ਜਿੰਦੇ ਨੇ ਜ਼ੇਲ ਵਿੱਚ ਸਾਡੀ ਮਾਤਾ ਨੂੰ ਸ਼ਪੈਸ਼ਲ ਚਿੱਠੀ ਲਿਖ ਕੇ ਅਪੀਲ ਕੀਤੀ ਸੀ ਕਿ ਮੇਰੇ ਸੋਹਣੇ ਮਾਤਾ ਜੀ ਤੁਸੀ ਸਾਡੇ ਤੋਂ ਬਾਅਦ ਨਾ ਤਾਂ ਸਾਡੀ ਕੋਈ ਯਾਦਗਰ ਹੀ ਬਣਾਉਣੀ ਤੇ ਨਾ ਹੀ ਕਿਸੇ ਤੋਂ ਵੀ ਕਿਸੇ ਤਰਾਂ ਦੀ ਮਾਲੀ ਮਦਦ ਹੀ ਲੈਣੀ ਹੈ ਜਿਸ ਨਾਲ ਲੋਕ ਸਾਡੀ ਸ਼ਹੀਦੀ ਨੂੰ ਕੋਈ ਘਟਾ ਕੇ ਦੇਖੇ।ਇਸ ਮੌਕੇ ਸਾਰੇ ਬੁਲਾਰਿਆ ਵਲੋਂ ਅਕਾਲ ਤਖਤ ਸਾਹਿਬ ਤੋਂ ਸੌਦਾ ਸਾਧ ਨੂੰ ਮੁਆਫੀ ਦੇਣ ਬਾਰੇ ਹੀ ਮੁਖ ਮੁਦਾ ਭਾਰੂ ਰਿਹਾ।ਸਾਰਿਆ ਨੇ ਸੌਦਾ ਸਾਧ ਨੂੰ ਮੁਆਫੀ ਦੇਣ ਦੀ ਪੁਰ ਜ਼ੋਰ ਨਿਖੇਧੀ ਕੀਤੀ।ਇਸ ਸਮਾਗਮ ਵਿੱਚ ਪਹੁੰਚਣ ਵਾਲਿਆਂ ਵਿੱਚ ਮੁਖ ਤੌਰ ਤੇ ਬੀਬੀ ਪ੍ਰੀਤਮ ਕੌਰ ਪਤਨੀ ਸ਼ਹੀਦ ਭਾਈ ਰਸ਼ਪਾਲ ਸਿੰਘ,ਧਿਆਨ ਸਿੰਘ ਮੰਡ ਸਾਬਕਾ ਐਮ.ਪੀ,ਕਰਨੈਲ ਸਿੰਘ,ਸਤਨਾਮ ਸਿੰਘ ਕਾਹਲੋਂ ਸਿੱਖ ਯੂਥ ਫੈਡਰੇਸ਼ਨ,ਭਾਈ ਵੱਸਣ ਸਿੰਘ ਜੱਫਰਵਾਲ,ਨਿਰਮਲ ਸਿੰਘ ਨਿਮਾਂ ਸਾਥੀ ਭਾਈ ਜਿੰਦਾ ਸੁਖਾ,ਜਸਕਰਨ ਸਿੰਘ ਕਾਹਨ ਸਿੰਘਵਾਲਾ,ਗਿਆਨੀ ਕੇਵਲ ਸਿੰਘ ਸਾਬਕਾ ਜੱਥੇਦਾਰ, ਇਦਰਜੀਤ ਸਿੰਘ ਜੀਜਾ ਭਾਈ ਜਿੰਦਾ,ਭਾਈ ਪੱਪਲਪ੍ਰੀਤ ਸਿੰਘ, ਡਾ:ਗੁਰਜਿੰਦਰ ਸਿੰਘ ਖਾਲਸਾ ਅਤੇ ਭਾਈ ਜਿੰਦੇ ਦੇ ਪਰਿਵਾਰਕ ਮੈਬਰਾਂ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਸਿੱਖ ਸੰਗਤਾਂ ਅਤੇ ਖਾੜਕੂ ਸਿੰਘਾਂ ਦੇ ਪਰਿਵਾਰ ਹਾਜ਼ਰ ਸਨ।

WRITTEN BY