ਨਵੀਂ ਦਿ¤ਲੀ, 8 ਅਕਤੂਬਰ (ਪੀ. ਟੀ.)- ਮੁੰਬਈ ’ਚ ਗੁਲਾਮ ਅਲੀ ਦਾ ਸੰਗੀਤ ਸਮਾਰੋਹ ਰ¤ਦ ਹੋਣ ਤੇ ਗਾਂ ਦੇ ਮਾਸ ਤੋਂ ਲੈ ਕੇ ਮੂਰਤੀ ਵਿਸਰਜਨ ਨੂੰ ਲੈ ਕੇ ਚ¤ਲ ਰਹੇ ਪ੍ਰਦਰਸ਼ਨ ਵਿਚਕਾਰ ਵਾਹਗਾ ਬਾਰਡਰ ਤੋਂ ਇਕ ਵ¤ਡੀ ਖ਼ਬਰ ਆਈ ਹੈ ਕਿ ਉਥੇ ਸਮਝੌਤਾ ਐਕਸਪ੍ਰੈਸ ਤੋਂ ਪਾਕਿਸਤਾਨੀ ਯਾਤਰੀਆਂ ਨੂੰ ਉਤਾਰ ਦਿ¤ਤਾ ਗਿਆ ਹੈ ਤੇ ਭਾਰਤ ਨਾ ਜਾਣ ਦੀ ਸਲਾਹ ਦਿ¤ਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਭਾਰਤ ਸਰਕਾਰ ਦੀ ਬੇਨਤੀ ‘ਤੇ ਪਾਕਿਸਤਾਨੀ ਅਧਿਕਾਰੀਆਂ ਨੇ ਭਾਰਤ ਆ ਰਹੀ ਸਮਝੌਤਾ ਐਕਸਪ੍ਰੈਸ ਨੂੰ ਵਾਹਗਾ ਬਾਰਡਰ ‘ਤੇ ਰੋਕ ਕੇ ਉਸ ਵਿਚੋਂ ਪਾਕਿਸਤਾਨੀ ਯਾਤਰੀਆਂ ਨੂੰ ਥ¤ਲੇ ਉਤਾਰ ਦਿ¤ਤਾ। ਅਧਿਕਾਰੀਆਂ ਨੇ ਯਾਤਰੀਆਂ ਨੂੰ ਗੁਜਾਰਿਸ਼ ਕੀਤੀ ਹੈ ਕਿ ਉਹ ਭਾਰਤ ‘ਚ ਚ¤ਲ ਰਹੇ ਵਿਰੋਧ ਪ੍ਰਦਰਸ਼ਨਾਂ ਵਿਚਕਾਰ ਗੁਆਂਢੀ ਮੁਲਕ ਦਾ ਦੌਰਾ ਨਾ ਕਰਨ।



