Skip to content
Independent perspectives. Global stories.
BREAKING

ਛੁੱਟੀ ’ਤੇ ਘਰ ਆਏ ਫੌਜੀ ਦਾ ਬੇਰਹਿਮੀ ਨਾਲ ਕਤਲ

Share this story

ਸਮਾਣਾ, 8 ਅਕਤੂਬਰ (ਬਲਜੀਤ ਸਿੰਘ ਦੋਦੜਾ)- ਪਿੰਡ ਫਤਿਹਗੜ੍ਹ ਛੰਨਾ ਵਿਚ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ ਜਦੋਂ ਸਵੇਰ ਸਮੇਂ ਪਿੰਡ ਦੇ ਹੀ ਇਕ ਨੌਜਵਾਨ ਦੀ ਲਾਸ਼ ਗੱਠੜੀ ਵਿਚ ਬੰਨ੍ਹੀ ਮਿਲੀ ਜੋ ਫੌਜ ਵਿਚੋ ਛੁੱਟੀ ’ਤੇ ਆਇਆ ਹੋਇਆ ਸੀ। ਸਮਾਣਾ ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਤੇ ਮੌਕੇ ਦੀ ਜਾਂਚ ਪੁਲਿਸ ਮੁਲਾਜਮ ਕਰ ਰਹੇ ਸੀ। ਇਸ ਸੰਬਧੀ ਮ੍ਰਿਤਕ ਚਮਕੌਰ ਸਿੰਘ (27) ਦੇ ਪਿਤਾ ਬਲਤੇਜ ਸਿੰਘ ਨੇ ਦਸਿਆ ਕਿ ਉਸਦੇ ਲੜਕੇ ਨੂੰ ਬੀਤੀ ਸ਼ਾਮ ਕਰੀਬ 7 ਵਜੇ ਦੋ ਵਿਅਕਤੀ ਪਵਨ ਕੁਮਾਰ ਤੇ ਉਸਦਾ ਮਾਸੜ ਕਾਰ ਵਿਚ ਲੈ ਕੇ ਗਏ ਸਨ ਜੋ ਰਾਤ ਸਮੇਂ ਵਾਪਿਸ ਨਹੀਂ ਆਇਆ ਜਿਸ ਦੀ ਲਾਸ਼ ਅੱਜ ਸਵੇਰੇ ਭਵਾਨੀਗੜ ਰੋਡ ਦੇ ਨੇੜੇ ਖੇਤਾਂ ਵਿਚ ਗੱਠੜੀ ਵਿਚ ਬੰਨ੍ਹੀ ਮਿਲੀ ਹੈ ਜਿਸ ਦੇ ਸਰੀਰ ਤੇ ਤੇਜ ਧਾਰ ਹਥਿਆਰ ਨਾਲ ਜਖਮ ਕਰਕੇ ਬੂਰੀ ਤਰ੍ਹਾ ਕੁੱਟ-ਮਾਰ ਕੀਤੀ ਹੋਈ ਲਗਦੀ ਹੈ ਉਨਾ ਦਸਿਆ ਕਿ ਉਨਾ ਦੀ ਕਿਸੇ ਨਾਲ ਪੁਰਾਣੀ ਰਜੰਸ ਨਹੀ ਪਰ ਇਹ ਕਤਲ ਪਿੰਡ ਦੇ ਹੀ ਕੁਝ ਨੋਜਵਾਨਾ ਵਲੋ ਕੀਤਾ ਜਾਪਦਾ ਹੈ। ਇਸ ਸੰਬਧੀ ਡੀ.ਐਸ.ਪੀ ਸੁਖਦੇਵ ਸਿੰਘ ਵਿਰਕ ਨੇ ਦਸਿਆ ਕਿ ਲਾਸ ਦਾ ਪੋਸਟ ਮਾਰਟਮ ਕਰਨ ਲਈ ਹਸਪਤਾਲ ਭੇਜੀ ਹੈ ਤੇ ਮ੍ਰਿਤੱਕ ਦੇ ਵਾਰਸਾ ਅਨੁਸਾਰ ਲੋਕਾ ਤੋ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਮ੍ਰਿਤੱਕ ਨੋਜਵਾਨ ਪੂਨੰਾ ਵਿਖੇ ਮਿਲਟਰੀ ਵਿਚ ਇੰਜਨੀਅਰ ਰੈਜੀਮੈਂਟ ਵਿਚ ਤੈਨਾਤ ਸੀ ਜੋ ਛੁੱਟੀ ਤੇ ਆਇਆ ਹੋਇਆ ਸੀ ਜਿਸ ਦੀ ਛੁੱਟੀ ਐਤਵਾਰ ਨੂੰ ਪੂਰੀ ਹੋਣੀ ਸੀ।

WRITTEN BY