Skip to content
Independent perspectives. Global stories.
BREAKING

ਸ. ਜੱਸੀ ਦੀ ਅਗਵਾਈ ’ਚ ਅਮਰੀਕੀ ਸਿੱਖ ਵਫਦ ਵੱਲੋਂ ਮੋਦੀ ਨਾਲ ਵਿਸ਼ੇਸ਼ ਮੁਲਾਕਾਤ- ਸਿੱਖ ਮੰਗਾਂ ਬਾਰੇ ਮੈਮੋਰੰਡਮ ਦਿੱਤਾ

Share this story

ਵਾਸ਼ਿੰਗਟਨ ਡੀਸੀ, 8 ਅਕਤੂਬਰ (ਡਾ. ਗਿੱਲ)- ਭਾਰਤ ਦੇ ਪ੍ਰਧਾਨ ਮੰਤਰੀ ਦੀ ਅਮਰੀਕਾ ਦੀ ਦੂਜੀ ਫੇਰੀ ਦੌਰਾਨ ਭਾਵੇਂ ਸਿੱਖਾਂ ਨੂੰ ਪਹਿਲੀ ਫੇਰੀ ਵਾਂਗ ਸਮਾਂ ਨਹੀਂ ਮਿਲਿਆ ਪਰ ਭਾਰਤੀ ਅੰਬੈਸੀ ਵੱਲੋਂ ਕੀਤੀ ਕੋਸ਼ਿਸ਼ ਨੇ 6 ਮੈਂਬਰੀ ਟੀਮ ਦਾ ਗਠਨ ਕੀਤਾ ਗਿਆ ਸੀ ਜਿਨ੍ਹਾਂ ਨੇ ਪਿਛਲੀ ਫੇਰੀ ਦੌਰਾਨ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਕੇ ਸਿੱਖਾਂ ਦੀਆਂ ਅਤੇ ਸਾਂਝੀਆਂ ਮੰਗਾਂ ਦਾ ਮੈਮੋਰੰਡਮ ਦਿੱਤਾ ਗਿਆ ਸੀ, ਜਿਸ ਵਿੱਚੋਂ ਤਿੰਨ ਮੰਗਾਂ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਸਾਰਥਿਕ ਫੈਸਲਾ ਲੈ ਕੇ ਲਾਗੂ ਕਰ ਦਿੱਤਾ ਸੀ। ਜ਼ਿਕਰਯੋਗ ਹੈ ਕਿ ਉਨ੍ਹਾਂ ਵਿੱਚੋਂ ਤਿੰਨ ਅਹਿਮ ਮਸਲੇ ਪਹੁੰਚ ਵੀਜ਼ਾ, ਚੌਰਾਸੀ ਦੇ ਪੀੜਤਾਂ ਨੂੰ ਪੰਜ-ਪੰਜ ਲੱਖ ਮੁਆਵਜ਼ਾ ਅਤੇ ਐਸਆਈਟੀ ਦਾ ਗਠਨ ਕਰਕੇ ਦੋਸ਼ੀਆਂ ਨੂੰ ਸਜ਼ਾਵਾਂ ਦੇਣਾ ਸੀ। ਬਾਕੀਆਂ ਦੀਆਂ ਮੰਗਾਂ ਦਾ ਫੀਡਬੈਕ ਲੈਣ ਲਈ ਇਹ 6 ਮੈਂਬਰੀ ਟੀਮ ਨੂੰ ਭਾਰਤੀ ਅੰਬੈਸੀ ਵੱਲੋਂ ਕਮਿਊਨਿਟੀ ਮਨਿਸਟਰ ਸ੍ਰੀ ਐਨ ਕੇ ਮਿਸ਼ਰਾ ਵੱਲੋਂ ਭੇਜੀ ਗਈ ਜੋ ਸਿੱਖੀ ਦੇ ਕਾਫੀ ਮੁਰੀਦ ਹਨ ਅਤੇ ਹਮੇਸ਼ਾ ਹੀਪੰਜਾਬੀਆਂ ਅਤੇ ਭਾਰਤੀਆਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਤੱਤਪਰ ਰਹਿੰਦੇ ਹਨ। ਕੈਲੀਫੋਰਨੀਆ ’ਚ ਸ੍ਰੀ ਮਿਸ਼ਰਾ ਸਿੱਖ ਡੈਲੀਗੇਟ ਨੂੰ ਸਾਰਿਆਂ ਤੋਂ ਪਹਿਲਾਂ ਜਸਦੀਪ ਸਿੰਘ ਜੱਸੀ ਸਾਊਥ ਏਸ਼ੀਅਨ ਕਮਿਸ਼ਨਰ ਦੀ ਅਗਵਾਈ ਹੇਠ ਪੂਰੇ ਗਰੁੱਪ ਨੂੰ ਪੋਡੀਅਮ ਉਪਰ ਲੈ ਕੇ ਗਏ ਜਿੱਥੇ ਜਸਦੀਪ ਸਿੰਘ ਜੱਸੀ ਨੇ ਪਿਛਲੇ ਸਾਲ ਦੇ ਮੈਮੋਰੰਡਮ ਸਬੰਧੀ ਪ੍ਰਧਾਨ ਮੰਤਰੀ ਨੂੰ ਯਾਦ ਕਰਾਇਆ। ਉਨ੍ਹਾਂ ਵੱਲੋਂ ਤੁਰੰਤ ਪੂਰੀ ਟੀਮ ਨੂੰ ਪਹਿਚਾਣਦੇ ਹੋਏ ਦੱਸਿਆ ਕਿ ਸੰਵਿਧਾਨਿਕ ਘੇਰੇ ਵਾਲੀਆਂ ਮੰਗਾਂ ਨੂੰ ਤੁਰੰਤ ਲਾਗੂ ਕਰ ਦਿੱਤਾ ਗਿਆ ਹੈ, ਪਰ ਰਹਿੰਦੀਆਂ ਮੰਗਾਂ ਪੂਰੀਆਂ ਕਰਨ ਉਪਰੰਤ ਹੀ ਮੈਂ ਸਿੱਖ ਭਾਈਚਾਰੇ ਦੇ ਰੂਬਰੂ ਹੋਵਾਂਗਾ, ਭਾਵ ਹੋਰ ਸਮੇਂ ਦੀ ਮੰਗ ਕੀਤੀ ਗਈ। ਇਸ ਸੰਖੇਪ ਮਿਲਣੀ ਦੌਰਾਨ ਸ੍ਰੀ ਮੋਦੀ ਵੱਲੋਂ ਰਾਜਸੀ ਸ਼ਰਨ ਪ੍ਰਾਪਤ ਕਰਤਾ ਨੂੰ ਵੀਜ਼ਾ ਤੇ ਪਾਸਪੋਰਟ ਦੇਣ ਸਬੰਧੀ ਦੱਸਿਆ ਕਿ ਜਿਨ੍ਹਾਂ ਦੇ ਖਿਲਾਫ ਭਾਰਤ ਵਿੱਚ ਕੋਈ ਕੇਸ ਦਰਜ ਨਹੀਂ ਉਨ੍ਹਾਂ ਨੂੰ 6 ਮਹੀਨੇ ਦੀ ਪ੍ਰਕਿਰਿਆ ਰਾਹੀਂ ਪਾਸਪੋਰਟ ਤੇ ਵੀਜ਼ੇ ਦਿੱਤੇ ਜਾ ਰਹੇ ਹਨ। ਜਿੱਥੋਂ ਤੱਕ ਦੂਜੀਆਂ ਮੰਗਾਂ ਹਨ ਉਨ੍ਹਾਂ ਦੀ ਢੁੱਕਵੀਂ ਪ੍ਰਕਿਰਿਆ ਕਰਕੇ ਹੀ ਜੁਆਬਦੇਹ ਹੋਵਾਂਗਾ। ਜਸਦੀਪ ਸਿੰਘ ਜੱਸੀ ਨੇ ਸਾਡੇ ਪੱਤਰਕਾਰ ਨੂੰ ਸੰਖੇਪ ਮਿਲਣੀ ਰਾਹੀਂ ਦੱਸਿਆ ਕਿ ਪਿਛਲੇ ਦਿਨੀ ਸਿੱਖਾਂ ਦੇ ਡੈਲੀਗੇਟ ਸਬੰਧੀ ਛਪੀਆਂ ਖਬਰਾਂ ਵਿੱਚ ਅਜਿਹੀ ਸੱਚਾਈ ਨਹੀਂ ਕਿ ਮੋਦੀ ਜੀ ਨੇ ਸਿੱਖਾਂ ਨੂੰ ਅੱਖੋਂ ਪਰੋਖੇ ਕੀਤਾ, ਸਗੋਂ ਉਹ ਸਮੇਂ ਦੇ ਸੰਕੋਚ ਕਰਕੇ ਵਿਸਥਾਰ ਵਿੱਚ ਗੱਲਬਾਤ ਨਹੀਂ ਕਰ ਸਕੇ। ਸ੍ਰੀ ਮੋਦੀ ਵੱਲੋਂ ਕੈਲੀਫੋਰਨੀਆ ਵਿੱਚ ਭਾਰੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਭਗਤ ਸਿੰਘ ਦਾ ਜ਼ਿਕਰ ਕਰਕੇ ਭਾਰਤੀਆਂ ਦਾ ਦਿਲ ਜਿੱਤਿਆ ਅਤੇ ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਨਤਮਸਤਕ ਹੋਏ। ਅਖੀਰ ਵਿੱਚ ਉਨ੍ਹਾਂ ਇਹ ਵੀ ਕਿਹਾ ਕਿ ਪ੍ਰਵਾਸੀਆਂ ਦੇ ਨਿਵੇਸ਼ ਨਾਲ ਹੀ ਭਾਰਤ ਮਜ਼ਬੂਤ ਹੋ ਸਕਦਾ ਹੈ। ਸੋ ਸਮੁੱਚੇ ਤੌਰ ’ਤੇ ਪ੍ਰਧਾਨ ਮੰਤਰੀ ਮੋਦੀ ਦੀ ਦੂਜੀ ਫੇਰੀ ਦਾ ਕਾਫੀ ਲਾਭ ਹੋਇਆ ਹੈ। ਇਸ ਡੈਲੀਗੇਟ ਵਿੱਚ ਬੀਜੇਪੀ ਦੇ ਤਿੰਨ ਸਟੇਟਾਂ ਦੇ ਕਨਵੀਨਰ ਬਲਜਿੰਦਰ ਸਿੰਘ ਸ਼ੰਮੀ, ਸੁਰਿੰਦਰ ਸਿੰਘ ਰਹੇਜਾ ਅਤੇ ਕਮਲਜੀਤ ਸਿੰਘ ਸੋਨੀ ਵੱਲੋਂ ਵੀ ਮੋਦੀ ਦੀ ਸੰਖੇਪ ਮਿਲਣੀ ਦੀ ਪ੍ਰੋੜਤਾ ਕਰਦੇ ਉਨ੍ਹਾਂ ਵੱਲੋਂ ਨਿਭਾਏ ਰੋਲ ਦੀ ਸ਼ਲਾਘਾ ਕੀਤੀ। ਸਿੱਖਾਂ ਦੇ ਮੁੱਦਿਆਂ ਬਾਰੇ ਰਾਮ ਮਾਧਵ, ਵਿਜੇ ਚੌਬੇਵਾਲਾ, ਅਸ਼ਵਿਨ ਜੌਹਰ ਅਤੇ ਆਤਮਾ ਸਿੰਘ ਜੋ ਬੀਜੇਪੀ ਦੇ ਮੁੱਖ ਅਹੁਦੇਦਾਰ ਹਨ ਨੇ ਭਾਰਤੀ ਅੰਬੈਸੀ ਦੇ ਕਾਰਜ ਦੀ ਸ਼ਲਾਘਾ ਕੀਤੀ ਅਤੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਮਿਲਣੀ ਦੌਰਾਨ ਪ੍ਰਵਾਸੀਆਂ ਲਈ ਲਏ ਫੈਸਲਿਆਂ ਦਾ ਪੁਰਜ਼ੋਰ ਸੁਆਗਤ ਕੀਤਾ। ਜਸਦੀਪ ਸਿੰਘ ਜੱਸੀ ਇਸ ਮਹੀਨੇ ਦੇ ਆਖੀਰ ਵਿੱਚ ਭਾਰਤ ਸਰਕਾਰ ਦੇ ਸੱਦੇ ’ਤੇ ਭਾਰਤ ਜਾ ਰਹੇ ਹਨ ਜੋ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਕੇ ਸਿੱਖਾਂ ਦੇ ਅਧੂਰੇ ਮਸਲਿਆਂ ਸਬੰਧੀ ਸਾਰਥਕ ਜੁਆਬ ਲੈ ਕੇ ਆਉਣਗੇ। ਇਸ ਸਬੰਧੀ ਉਹ ਅੰਬੈਸੀ ਨਾਲ ਮੀਟਿੰਗ ਕਰ ਰਹੇ ਹਨ। ਦੇਖੋ ਇਹ ਮੀਟਿੰਗ ਕੀ ਰੰਗ ਲਿਆਉਂਦੀ ਹੈ, ਇਸ ਦਾ ਇੰਤਜ਼ਾਰ ਹੈ।

WRITTEN BY