ਪਟਨਾ, 3 ਅਕਤੂਬਰ (ਪੀ. ਟੀ. ਲਾਇਵ)- ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਸ਼ਨੀਵਾਰ ਨੂੰ ਮਹਾਗਠਜੋੜ ਦੇ ਉਮੀਦਵਾਰਾਂ ਦੇ ਪ੍ਰਚਾਰ ਲਈ ਇੱਕ ਦਿਨ ਦੇ ਚੋਣ ਦੌਰੇ ’ਤੇ ਬਿਹਾਰ ਪਹੁੰਚੀ। ਉਨ੍ਹਾਂ ਨੇ ਭਾਗਲਪੁਰ ਅਤੇ ਕਹਿਲਗਾਓਂ ਅਤੇ ਗਯਾ ਦੇ ਵਜ਼ੀਰਗੰਜ ਵਿੱਚ ਵੱਡੀਆਂ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ। ਸ੍ਰੀਮਤੀ ਸੋਨੀਆ ਗਾਂਧੀ ਨੇ ਚੋਣ ਰੈਲੀਆਂ ’ਚ ਆਪਣੇ ਸੰਬੋਧਨ ਦੌਰਾਨ ਕੇਂਦਰ ਦੀ ਮੋਦੀ ਸਰਕਾਰ ਦੀ ਜੰਮ ਕੇ ਖਿਚਾਈ ਕੀਤੀ।ਪਹਿਲਗਾਓਂ ਵਿਖੇ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਸੋਨੀਆ ਗਾਂਧੀ ਨੇ ਕੇਂਦਰ ਦੀ ਮੋਦੀ ਸਰਕਾਰ ਨੂੰ ਜੰਮ ਕੇ ਲਤਾੜਦਿਆਂ ਕਿਹਾ ਕਿ ਇਹ ਸਰਕਾਰ ਪੈਕਜਿੰਗ ਅਤੇ ਰੀਪੈਕਜਿੰਗ ਵਿੱਚ ਮਾਹਿਰ ਹੈ। ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਬਿਹਾਰ ਦੇ ਲਈ ਐਲਾਨਿਆ ਗਿਆ ਸਵਾ ਲੱਖ ਕਰੋੜ ਦਾ ਪੈਕੇਜ ਵੀ ਪਹਿਲਾਂ ਦੀਆਂ ਯੋਜਾਨਾਵਾਂ ਵਾਂਗ ਹੀ ਰੀਪੈਕਜਿੰਗ ਹੈ। ਮੋਦੀ ਸਰਕਾਰ ਉ¤ਪਰ ਹਮਲਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਐਨਡੀਏ ਦੁਸ਼ਪ੍ਰਚਾਰ ਕਰਕੇ ਕਾਂਗਰਸ ਨੂੰ ਬਦਨਾਮ ਕਰ ਰਿਹਾ ਹੈ। ਸੋਨੀਆ ਗਾਂਧੀ ਨੇ ਕਿਹਾ ਕਿ ਮੋਦੀ ਨੇ ਬਿਹਾਰ ਦੀ ਜਨਤਾ ਨਾਲ ਖੋਖਲੇ ਵਾਅਦੇ ਕੀਤੇ ਹਨ। ਉਨ੍ਹਾਂ ਦਾਅਵਾ ਕਰਦਿਆਂ ਕਿਹਾ ਕਿ ਬਿਹਾਰ ਦੀ ਚੋਣਦੇਸ਼ ਦੀ ਰਾਜਨੀਤੀ ਨੂੰ ਨਵੀਂ ਦਿਸ਼ਾ ਦੇਵੇਗੀ। ਉਨ੍ਹਾਂ ਕਿਹਾ ਕਿ ਅਸੀਂ ਸੱਤਾ ਵਿੱਚ ਆਏ ਤਾਂ ਬਿਹਾਰ ਦੇ ਵਿਕਾਸ ਲਈ ਡੱਟ ਕੇ ਕੰਮ ਕਰਾਂਗੇ। ਸੋਨੀਆ ਗਾਂਧੀ ਨੇ ਕਿਹਾ ਕਿ 15 ਮਹੀਨਿਆਂ ਦੇ ਰਾਜ ਦੌਰਾਨ ਨਰਿੰਦਰ ਮੋਦੀ ਨੇ ਦੇਸ਼ ਦੇ ਲਈ ਕੁਝ ਵੀ ਨਹੀਂ ਕੀਤਾ ਹੈ। ਇਸ ਦੇ ਬਾਅਦ ਵਜ਼ੀਰਗੰਜ ਪਹੁੰਚੀ ਸੋਨੀਆ ਗਾਂਧੀ ਨੇ ਇੱਕ ਹੋਰ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕੇਂਦਰ ਸਰਕਾਰ ਉ¤ਤੇ ਨਿਸ਼ਾਨਾ ਵਿੰਨਦਿਆਂ ਕਿਹਾ ਕਿ ਮੋਦੀ ਸਰਕਾਰ ਵਿੱਚ ਸ਼ੋਸ਼ਣ ਦੀ ਖੁੱਲ੍ਹੀ ਛੋਟ ਮਿਲੀ ਹੋਈ ਹੈ। ਜੀਵਨ ਰੱਖਿਅਕ ਦਵਾਈਆਂ ਦੀ ਕਮੀ ਪੇਸ਼ ਆ ਰਹੀ ਹੈ। ਦੂਜੇ ਪਾਸੇ ਪ੍ਰਧਾਨ ਮੰਤਰੀ ਮੋਦੀ ਜਨਤਾ ਨੂੰ ਮੁਫਤ ਦਵਾਈਆਂ ਦੇਣ ਦਾ ਵਾਅਦਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਸਰਾਸਰ ਝੂਠ ਹੈ। ਸੋਨੀਆ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਝੂਠੇ ਵਾਅਦੇ ਕਰਨ ’ਚ ਮਾਹਰ ਹਨ। ਉਨ੍ਹਾਂ ਦੋਸ਼ ਲਾਉਂਦਿਆਂ ਕਿਹਾ ਕਿ ਕੇਂਦਰ ਨੇ ਸਿਹਤ ਬਜਟ ਵਿੱਚ ਭਾਰੀ ਕਟੌਤੀ ਕਰ ਦਿੱਤੀ ਹੈ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਮਗਧ ਦਾ ਇਲਾਕਾ ਦਾਲ ਦੀ ਖੇਤੀ ਦੇ ਲਈ ਪ੍ਰਸਿੱਧ ਹੈ। ਅੱਜ ਦਾਲਾਂ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ, ਪਰ ਇਸ ਦਾ ਲਾਭ ਮਗਧ ਦੇ ਕਿਸਾਨਾਂ ਨੂੰ ਨਹੀਂ ਮਿਲ ਰਿਹਾ ਹੈ। ਅਗਰ ਲਾਭ ਮਿਲ ਰਿਹਾ ਹੈ ਤਾਂ ਕੇਵਲ ਵਿਚੋਲਿਆਂ ਨੂੰ ਮਿਲ ਰਿਹਾ ਹੈ। ਸੋਨੀਆ ਗਾਂਧੀ ਨੇ ਕਿਹਾ ਕਿ ਦੇਸ਼ ਦੀ ਰਾਜਨੀਤੀ ਵਿੱਚ ਕਿਸੇ ਵੀ ਪ੍ਰਧਾਨ ਮੰਤਰੀ ਨੇ ਵਿਦੇਸ਼ ਵਿੱਚ ਆਪਣੇ ਰਾਜਨੀਤਿਕ ਵਿਰੋਧੀਆਂ ਦੀ ਆਲੋਚਨਾ ਨਹੀਂ ਕੀਤੀ ਹੈ, ਪਰ ਪ੍ਰਧਾਨ ਮੰਤਰੀ ਨੇ ਵਿਦੇਸ਼ ਵਿੱਚ ਅਜਿਹਾ ਕਰਕੇ ਦੇਸ਼ ਦੇ ਵਕਾਰ ਨੂੰ ਢਾਹ ਲਾਈ ਹੈ। ਉਨ੍ਹਾਂ ਕਿਹਾ ਕਿ ਇਹ ਇੱਕ ਘਟੀਆ ਰਾਜਨੀਤਿਕ ਹਥਕੰਡਾ ਹੈ। ਸੋਨੀਆ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੇ ਲਈ ਵਾਅਦਾ ਕਰਨਾ ਚੁਣਾਵੀ ਚੁਟਕਲਾ ਹੈ, ਪਰ ਸਾਡੇ ਲਈ ਇਹ ਚੁਟਕਲਾ ਨਹੀਂ ਹੈ। ਵਿਕਾਸ ਸਾਡੇ ਲਈ ਕੇਵਲ ਨਾਅਰਾ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਕੇਵਲ ਬਿਹਾਰ ਦੀ ਚੋਣ ਨਹੀਂ ਹੈ। ਨਿਤਿਸ਼ ਦਾ ਅਕਸ ਇੱਕ ਚੰਗੇ ਮੁੱਖ ਮੰਤਰੀ ਦੇ ਰੂਪ ਵਿੱਚ ਸਾਰਾ ਦੇਸ਼ ਜਾਣਦਾ ਹੈ।



