ਚੰਡੀਗੜ੍ਹ, 25 ਸਤੰਬਰ (ਪੀ. ਟੀ.)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਮੁਲਾਜ਼ਮ ਵਿੰਗ ਦੇ ਕੋਆਰਡੀਨੇਟਰ ਕੈਬਨਿਟ ਮੰਤਰੀ ਸ. ਸਿਕੰਦਰ ਸਿੰਘ ਮਲੂਕਾ ਅਤੇ ਇਸ ਵਿੰਗ ਦੇ ਪ੍ਰਧਾਨ ਅਤੇ ਮੁਲਾਜ਼ਮ ਭਲਾਈ ਬੋਰਡ ਦੇ ਚੇਅਰਮੇਨ ਪਹਿਲਵਾਨ ਸੁਰਿੰਦਰ ਸਿੰਘ ਨਾਲ ਸਲਾਹ ਮਸ਼ਵਰਾ ਕਰਨ ਉਪਰੰਤ ਇਸ ਵਿੰਗ ਦੇ ਜਥੇਬੰਦਕ ਢਾਂਚੇ ਦਾ ਐਲਾਨ ਕਰ ਦਿੱਤਾ। ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਸਕੱਤਰ ਅਤੇ ਬੁਲਾਰੇ ਅਤੇ ਪੰਜਾਬ ਦੇ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਸੂੁਚੀ ਜਾਰੀ ਕਰਦੇ ਹੋਏ ਦੱਸਿਆ ਕਿ ਇਸ ਜਥੇਬੰਦੀ ਵਿੱਚ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਦੇ ਆਗੂਆਂ ਨੂੰ ਸ਼ਾਮਲ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਜਿਹਨਾਂ ਆਗੂਆਂ ਨੂੰ ਇਸ ਜਥੇਬੰਦੀ ਵਿੱਚ ਸ਼ਾਮਲ ਕੀਤਾ ਗਿਆ ਹੈ ਉਹ ਹੇਠ ਲਿਖੇ ਅਨੁਸਾਰ ਹਨ :- ਸੀਨੀਅਰ ਮੀਤਪ੍ਰਧਾਨ- ਸ. ਕਰਮਜੀਤ ਸਿੰਘ ਭਗੜਾਣਾ, ਸ. ਬਲਦੇਵ ਸਿੰਘ ਸੇਖੋਂ, ਸ. ਤਜਿੰਦਰ ਸਿੰਘ ਸੰਘਰੇੜੀ, ਸ .ਹਰਮੇਸ਼ ਸਿੰਘ ਧੀਮਾਨ, ਸ .ਹਰਦੇਵ ਸਿੰਘ ਜਵੰਧਾ, ਸ ਜਗਤਾਰ ਸਿੰਘ ਪੰਧੇਰ ਅਤੇ ਸ਼੍ਰੀਮਤੀ ਸਵਰਨਾ ਕੁਮਾਰੀ। ਮੀਤ ਪ੍ਰਧਾਨ- ਸ. ਕਰਨੈਲ ਸਿੰਘ ਤੇਜਾ, ਸ. ਜਸਵਿੰਦਰ ਸਿੰਘ ਔਲਖ, ਸ. ਬਹਾਦਰ ਸਿੰਘ ਝਬਾਲ, ਸ. ਬਲਜੀਤ ਸਿੰਘ ਧਾਰੋਕੀ, ਸ. ਬਲਵਿੰਦਰ ਸਿੰਘ ਪਸਿਆਣਾ, ਸ.ਬਿੱਕਰ ਸਿੰਘ ਮਘਾਣੀਆਂ, ਸ. ਅਮਰਜੀਤ ਸਿੰਘ ਬਾਬਾ, ਸ. ਰਜਿੰਦਰ ਸਿੰਘ ਵਿਰਕ, ਸ. ਇੰਦਰਜੀਤ ਸਿੰਘ ਢਿੱਲੋਂ ਅਤੇ ਸ. ਪੂਰਨ ਸਿੰਘ ਖਾਈ। ਸਕੱਤਰ ਜਨਰਲ – ਸ. ਹਰਪਾਲ ਸਿੰਘ ਤੇਜਾ, ਡਿਪਟੀ ਸਕੱਤਰ ਜਨਰਲ- ਸ. ਮਨਜੀਤ ਸਿੰਘ ਚਹਿਲ, ਜਨਰਲ ਸਕੱਤਰ- ਸ. ਗੁਰਚਰਨ ਸਿੰਘ ਕੌਲੀ, ਸ. ਅਜਮੇਰ ਸਿੰਘ ਔਲਖ, ਸ. ਈਸ਼ਰ ਸਿੰਘ ਮੰਝਪੁਰ, ਸ. ਹਰਬੰਸ ਸਿੰਘ ਮੁੰਡੀ, ਸ. ਰਾਮ ਸਿੰਘ ਆਲੋਵਾਲ, ਸ਼੍ਰੀ ਰਾਕੇਸ਼ ਭਾਸਕਰ, ਸ. ਜਰਨੈਲ ਸਿੰਘ, ਸ. ਹਰਦੀਪ ਸਿੰਘ, ਸ. ਗੁਰਵੈਲ ਸਿੰਘ ਬੈਲਪੁਰੀਆ, ਸ. ਰਣਧੀਰ ਸਿੰਘ ਨਲੀਨਾ, ਸ. ਗੁਰਦੀਪ ਸਿੰਘ ਢੀਂਗੀ, ਸ. ਗੁਰਦੀਪ ਸਿੰਘ ਕੁੱਲੇਵਾਲ, ਸ. ਰਾਜਦੀਪ ਸਿੰਘ ਬਰੇਟਾ, ਸ. ਸੁਖਬੀਰ ਸਿੰਘ ਸਮਾਣਾ, ਸ. ਇੰਦਰਜੀਤ ਸਿੰਘ ਬਾਲਾ, ਸ. ਸੰਦੀਪ ਸਿੰਘ ਖੰਗੂੜਾ, ਸ਼੍ਰੀਮਤੀ ਪ੍ਰਮੋਦ ਕੁਮਾਰੀ, ਸ. ਬਲਬੀਰ ਸਿੰਘ ਕੋਠਾਲਾ, ਸ. ਮਨਦੀਪਪਾਲ ਸੇਖੋਂ, ਸ਼੍ਰੀਮਤੀ ਮਨਜੀਤ ਕੌਰ, ਸ਼੍ਰੀਮਤੀ ਨਰਿੰਦਰ ਕੌਰ, ਸ. ਸੁਖਦੇਵ ਸਿੰਘ ਕੂਕਾ, ਸ਼੍ਰੀਮਤੀ ਮਨਜੀਤ ਕੌਰ ਧਾਲੀਵਾਲ, ਸ. ਸੁਖਬੀਰ ਸਿੰਘ, ਸ਼੍ਰੀਮਤੀ ਪਾਲ ਕੌਰ ਧਾਲੀਵਾਲ ਅਤੇ ਸ਼੍ਰੀਮਤੀ ਪਰਮਜੀਤ ਕੌਰ ਸੰਧੂ, ਜਥੇਬੰਦਕ ਸਕੱਤਰ- ਸ਼੍ਰੀ ਵਿਜੈ ਸੈਣੀ, ਸ. ਹਰਜਿੰਦਰ ਸਿੰਘ ਚੌਹਾਨ, ਸ. ਸਵਿੰਦਰ ਸਿੰਘ ਬੁਟਾਹਰੀ, ਸ. ਦਿਲਬਾਗ ਸਿੰਘ ਨਵਾਂਸ਼ਹਿਰ, ਸ. ਬਲਵਿੰਦਰ ਸਿੰਘ ਬਾਜਵਾ, ਸ. ਪ੍ਰਿਥੀਪਾਲ ਸਿੰਘ ਖੰਨਾ, ਸ਼੍ਰੀ ਕਿਸ਼ੋਰ ਚੰਦ ਸ਼ਰਮਾ, ਸ. ਗੁਰਦੇਵ ਸਿੰਘ ਮੀਣੀਆ, ਸ. ਜਸਵੰਤ ਸਿੰਘ ਪੰਨੂ, ਸ. ਸੁਖਜਿੰਦਰ ਸਿੰਘ ਸਮਰਾਓ, ਸ. ਬਲਜੀਤ ਸਿੰਘ ਬਰਾੜ, ਸ. ਸਤਪਾਲ ਸਿੰਘ ਹਮਝੇੜੀ, ਸ਼੍ਰੀਮਤੀ ਦਵਿੰਦਰਜੀਤ ਕੌਰ ਅਤੇ ਸ. ਲਖਬੀਰ ਸਿੰਘ ਜ¦ਧਰ, ਸੰਯੁਕਤ ਸਕੱਤਰ- ਸ. ਉਂਕਾਰ ਸਿੰਘ, ਸ. ਤਾਰਾ ਸਿੰਘ, ਸ. ਚਰਨਜੀਤ ਸਿੰਘ ਖਾਲਸਪੁਰ, ਸ. ਪਰਮਜੀਤ ਸਿੰਘ ਪੰਨੂ, ਸ. ਪਰਮਜੀਤ ਸਿੰਘ ਭੀਖੀ, ਸ. ਗੁਰਿੰਦਰ ਸਿੰਘ ਤਲਵਾੜਾ, ਸ. ਲਖਵਿੰਦਰ ਸਿੰਘ ਮੱਲੀ, ਸ਼੍ਰ੍ਰੀਮਤੀ ਪਰਮਜੀਤ ਕੌਰ ਕੈਂਥ, ਸ. ਗੁਰਪ੍ਰੀਤ ਸਿੰਘ ਸੋਢੀ, ਸ. ਰੁਪਿੰਦਰ ਸਿੰਘ ਰਾਜਾ, ਸ. ਲਖਵਿੰਦਰ ਸਿੰਘ ਪਟਿਆਲਾ, ਸ. ਆਤਮਜੀਤ ਸਿੰਘ, ਸ਼੍ਰੀ ਸਵਰੱਤ ਸ਼ਰਮਾ, ਸ. ਬਲਵਿੰਦਰ ਸਿੰਘ ਸ਼ੇਰਪੁਰ, ਸ. ਤਰਲੋਚਨ ਸਿੰਘ, ਸ. ਗੁਰਦੇਵ ਸਿੰਘ ਅਲੂਣਾ, ਸ. ਅਜੀਤਪਾਲ ਸਿੰਘ ਜ¦ਧਰ, ਸ. ਉਂਕਾਰ ਸਿੰਘ, ਡਾ. ਕਸ਼ਮੀਰ ਸਿੰਘ, ਸ. ਇੰਦਰਪਾਲ ਸਿੰਘ ਸ਼ੇਰਪੂੁਰ, ਸ. ਉਜਾਗਰ ਸਿੰਘ ਕੌਲੀ ਅਤੇ ਸ. ਗਰਵਿੰਦਰ ਸਿੰਘ ਪੀ.ਡਬਲਿਉ.ਡੀ, ਪ੍ਰਚਾਰ ਸਕੱਤਰ- ਸ. ਧਰਮ ਸਿੰਘ ਧਾਲੀਵਾਲ, ਸ. ਪਿਸ਼ੌਰਾ ਸਿੰਘ, ਸ. ਸਤਨਾਮ ਸਿੰਘ ਸੱਤਾ, ਸ. ਰਣਜੀਤ ਸਿੰਘ ਰਾਣਾ, ਸ. ਜੋਗਾ ਸਿੰਘ, ਸ. ਹਰਪੀਤ ਸਿੰਘ ਨੀਲੋਵਾਲ, ਸ. ਇੰਦਰਜੀਤ ਸਿੰਘ ਕਾਹਲੋਂ, ਸ. ਰਾਮ ਸਿੰਘ ਚੌਹਾਨ, ਸ਼੍ਰੀ ਸੁਭਾਸ ਚੰਦ ਟੀਚਰ, ਸ. ਜਸਵਿੰਦਰ ਸਿੰਘ ਮਾਨਸਾ, ਸ਼੍ਰੀ ਭਾਗ ਚੰਦ ਅਤੇ ਸ. ਚਰਨਜੀਤ ਸਿੰਘ ਸੇਖੋਂ, ਖਜਾਨਚੀ- ਸ. ਪਰਮਜੀਤ ਸਿੰਘ ਦਸੂਹਾ, ਪ੍ਰੈਸ ਸਕੱਤਰ- ਸ. ਰਾਮ ਸਿੰਘ , ਸ਼੍ਰੀਮਤੀ ਨਵਨੀਤ ਕੌਰ ਅਤੇ ਸ਼੍ਰੀਮਤੀ ਕੁਲਵੰਤ ਕੁਮਾਰੀ, ਵਰਕਿੰਗ ਕਮੇਟੀ ਮੈਂਬਰ- ਸ. ਹਰਮੇਸ਼ ਸਿੰਘ ਜੇ.ਈ, ਸ. ਇੰਦਰਪਾਲ ਸਿੰਘ ਫਿਰੋਜਪੁਰ, ਸ. ਜਗਮੋਹਨ ਸਿੰਘ ਬਠਿੰਡਾ, ਸ. ਅਮਰੀਕ ਸਿੰਘ ਹਸਨ, ਸ. ਸਤਨਾਮ ਸਿੰਘ ਧਨੌਰੀ, ਸ. ਮਹਿੰਦਰ ਸਿੰਘ ਫਿਰੋਜਪੁਰ ਅਤੇ ਸ. ਗੁਰਦੀਪ ਸਿੰਘ ਘੁੰਮਣ।



