Skip to content
Independent perspectives. Global stories.
BREAKING

ਸਾਈਕਲ ਟਰੱਕ ਦੀ ਟੱਕਰ ‘ਚ ਸਕੂਲੀ ਬੱਚੇ ਦੀ ਦਰਦਨਾਕ ਮੌਤ

Share this story

ਮਲੋਟ, 8 ਅਗਸਤ (ਸੋਨੂੰ ਮਲੂਜਾ)-ਅੱਜ ਸਵੇਰ 8ਵਜੇ ਦੇ ਕਰੀਬ ਸਕੂਲ ਜਾ ਰਹੇ ਦੋ ਭਰਾਵਾਂ ਦਾ ਸਾਈਕਲ ਟਰੱਕ ਨਾਲ ਟਕਰਾ ਜਾਣ ਤੇ ਇਕ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਦੂਜੇ ਨੂੰ ਮਮੂਲੀ ਸੱਟਾਂ ਲੱਗੀਆਂ । ਸ਼ਹਿਰ ਦੇ ਮੇਨ ਬਜਾਰ ਦੇ ਸਿਰੇ ਤੇ ਰੇਲਵੇ ਪੁਲ ਨਾਲ ਹੋਏ ਇਸ ਹਾਦਸੇ ਨਾਲ ਪੂਰੇ ਸ਼ਹਿਰ ਅੰਦਰ ਸੋਗ ਦੀ ਲਹਿਰ ਦੌੜ ਗਈ ਤੇ ਮਾਤਰ 9 ਸਾਲ ਦੇ ਬੱਚੇ ਦੀ ਦਰਦਨਾਕ ਮੌਤ ਦੀ ਖਬਰ ਬੱਚੇ ਦੀ ਵਰਦੀ ਨੂੰ ਪਹਿਚਾਣ ਜਿਉਂ ਹੀ ਉਸਦੇ ਸਕੂਲ ਐਸਡੀ ਸਕੂਲ ਵਿਖੇ ਪੁੱਜੀ ਤਾਂ ਪ੍ਰਿੰਸੀਪਲ ਮੈਡਮ ਸਮੇਤ ਕਈ ਅਧਿਆਪਕਾ ਤੁਰੰਤ ਮੌਕੇ ਤੇ ਪੁੱਜ ਗਈਆਂ ।
child_death
ਸਕੂਲੀ ਬੱਚੇ ਦੇ ਸਿਰ ਤੋਂ ਟਰੱਕ ਦਾ ਟਾਇਰ ਲੰਘ ਜਾਣ ਨਾਲ ਦ੍ਰਿਸ਼ ਐਨਾ ਦਰਦਨਾਕ ਸੀ ਕਿ ਇਹਨਾਂ ਅਧਿਆਪਕਾ ਦੇ ਨਾਲ ਨਾਲ ਹਰ ਲੰਘਣ ਵਾਲਾ ਆਪਣੇ ਹੰਝੂ ਰੋਕ ਨਹੀ ਸਕਿਆ । ਇਸ ਹਾਦਸੇ ਤੋਂ ਬਾਅਦ ਉਕਤ ਸਕੂਲ ਵਿਖੇ ਤੁਰੰਤ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਐਸਡੀ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀ ਅਤੇ ਸਥਾਨਕ ਏਕਤਾ ਨਗਰ ਗਲੀ ਨੰ 3 ਵਾਸੀ ਅਤੁਲ ਕੁਮਾਰ (9) ਆਪਣੇ ਭਰਾ ਕੁਨਾਲ (14) ਨਾਲ ਘਰੋਂ ਚਲ ਕੇ ਜਿਉਂ ਹੀ ਰੇਲਵੇ ਪੁੱਲ ਥੱਲੋਂ ਲੰਘ ਕੇ ਸਰਵਿਸ ਰੋਡ ਤੇ ਮੁੜੇ ਤਾਂ ਮੇਨ ਬਜਾਰ ਦੇ ਸਾਹਮਏ ਇਕ ਟਰੱਕ (ਆਰਜੇ 07ਜੀ 5649) ਜੀ ਲਪੇਟ ਵਿਚ ਆ ਗਏ । ਜਿਸ ਕਾਰਨ ਦੋਹੇਂ ਸਾਈਕਲ ਤੋਂ ਡਿੱਗ ਪਏ ਪਰ ਅਤੁਲ ਟਰੱਕ ਵਾਲੇ ਪਾਸੇ ਡਿੱਗਣ ਕਾਰਨ ਟਾਇਰ ਥੱਲੇ ਆ ਗਿਆ ਤੇ ਉਹਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਸਾਈਕਲ ਚਾਲਕ ਕੁਨਾਲ ਬਾਹਰ ਵੱਲ ਨੂੰ ਡਿਗ ਪਿਆ ਤੇ ਬੱਚ ਗਿਆ । ਟਰੱਕ ਡਰਾਈਵਰ ਨੂੰ ਮੌਕੇ ਤੇ ਸਫਾਈ ਕਰ ਰਹੇ ਸਫਾਈ ਸੇਵਕਾਂ ਵੱਲੋਂ ਫੜ ਕੇ ਪੁਲਿਸ ਦਾ ਹਵਾਲੇ ਕਰ ਦਿੱਤਾ ਗਿਆ । ਭਾਰਤੀ ਜਨਵਾਦੀ ਨੌਜਵਾਨ ਸਭਾ ਸਮੇਤ ਸ਼ਹਿਰ ਦੇ ਬੁੱਧੀਜੀਵੀਆਂ ਨੇ ਪ੍ਰਸ਼ਾਸਨ ਤੋ ਮੰਗ ਕੀਤੀ ਹੈ ਕਿ ਸਕੂਲ ਲੱਗਣ ਅਤੇ ਛੁੱਟੀ ਸਮੇਂ ਸ਼ਹਿਰ ਦੇ ਮੁੱਖ ਮੋੜਾਂ ਤੇ ਟ੍ਰੈਫਿਕ ਪੁਲਿਸ ਕਰਮਚਾਰੀ ਤੈਨਾਤ ਹੋਣੇ ਚਾਹੀਦੇ ਹਨ ਤਾਂ ਜੋ ਅੱਗੇ ਤੋਂ ਕਿਸੇ ਘਰ ਦਾ ਚਿਰਾਗ ਇਸ ਤਰਾਂ ਅਣਹੋਣੀ ਮੌਤ ਨਾਲ ਨਾ ਬੁਝੇ । ਸਥਾਨਕ ਥਾਣਾ ਸਿਟੀ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।

WRITTEN BY