Skip to content
Independent perspectives. Global stories.
BREAKING

ਫੈਂਸੀ ਨੰਬਰ ਦੇ ਘਪਲੇ ‘ਚ ਡੀ.ਟੀ.ਓ. ਰੋਪੜ ਗ੍ਰਿਫ਼ਤਾਰ

Share this story

ਬਠਿੰਡਾ, 8 ਅਗਸਤ (ਅਵਤਾਰ ਸਿੰਘ ਕੈਂਥ)-ਬਠਿੰਡਾ ਪੁਲਿਸ ਨੇ ਗਿੱਲਪੱਤੀ ਪਿੰਡ ਦੇ ਇੱਕ ਵਿਅਕਤੀ ਦੀ ਸ਼ਿਕਾਇਤ ਦੇ ਅਧਾਰ ਤੇ ਬਠਿੰਡਾ ਟਰਾਂਸਪੋਰਟ ਵਿਭਾਗ ‘ਚ’ ਫੈਂਸੀ ਨੰਬਰਾਂ ‘ਚ’ ਹੇਰ ਫੇਰ ਤੇ ਵਾਹਨਾਂ ਦੀਆਂ ਨਕਲੀ ਰਜਿਸ਼ਟ੍ਰੇਸ਼ਨ ਕਾਪੀਆਂ ਬਨਾਉੇਣ ਦੇ ਦੋਸ਼ਾਂ ਹੇਠ ਕਾਰਵਾਈ ਕਰਦਿਆਂ ਹੋਇਆ ਬਠਿੰਡਾ ਕਚਿਹਰੀ ‘ਚ’ ਕੰਮ ਕਰਨ ਵਾਲੇ ਇੱਕ ਦਲਾਲ ਸਮੇਤ ਇਸ ਵਿਭਾਗ ਦੇ ਇੱਕ ਕਲਰਕ ਤੇ ਇੱਕ ਡਾਟਾ ਅਪ੍ਰੇਟਰ ਤੋਂ ਇਲਾਵਾ ਉਸ ਵੇਲੇ ਬਠਿੰਡਾ ਵਿਖੇ ਤਾਇਨਾਤ ਡੀ.ਟੀ.ਓ ਦੇ ਖਿਲਾਫ ਵੱਖ-ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕਰਨ ਤੋਂ ਬਾਅਦ ਬਠਿੰਡਾ ਪੁਲਿਸ ਨੇ ਦਲਾਲ ਰਾਜੀਵ ਮਿੱਤਲ ਨੂੰ ਤਾਂ 2 ਅਗਸਤ ਨੂੰ ਗ੍ਰਿਫਤਾਰ ਕਰਕੇ ਉਸ ਦੇ ਘਰੋਂ 15 ਰਜਿਸਟ੍ਰੇਸ਼ਨ ਕਾਪੀਆਂ ਦੀਆਂ ਫਾਇਲਾਂ ਬਰਾਂਮਦ ਕਰ ਲਈਆਂ ਸਨ ਤੇ ਮਾਣਯੋਗ ਅਦਾਲਤ ‘ਚ’ ਪੇਸ਼ ਕਰਕੇ ਉਸ ਦਾ 9 ਅਗਸਤ ਤੱਕ ਰਿਮਾਂਡ ਹਾਸਿਲ ਕਰ ਲਿਆ ਸੀ ।
Police-Pressconfrence
ਪੁਲਿਸ ਦੁਆਰਾ ਪੁੱਛਗਿੱਛ ਦੋਰਾਨ ਉਕਤ ਦਲਾਲ ਨੇ ਪੁਲਿਸ ਕੋਲ ਕਈ ਅਹਿਮ ਖੁਲਾਸੇ ਕੀਤੇ , ਜਿਸ ਤੋਂ ਬਾਅਦ ਪੁਲਿਸ ਨੇ ਦਲਾਲ ਦੁਆਰੇ ਦੱਸੇ ਹੋਏ ਵਿਅਕਤੀਆਂ ਨੂੰ ਫੜਨ ਲਈ ਕੋਸ਼ਿਸ਼ਾਂ ਤੇਜ ਕਰ ਦਿੱਤੀਆਂ ਸਨ । ਬਠਿੰਡਾ ਪੁਲਿਸ ਨੂੰ ਉਸ ਵੇਲੇ ਇੱਕ ਵੱਡੀ ਸਫਲਤਾ ਹੱਥ ਲੱਗੀ ਜਦ ਇਸ ਮਾਮਲੇ ‘ਚ’ ਸ਼ਾਮਿਲ ਡੀ.ਟੀ.ਓ ਭੁਪਿੰਦਰਮੋਹਨ ਸਿੰਘ ਜੋ ਕਿ ਇਸ ਸਮੇਂ ਰੋਪੜ ਵਿਖੇ ਤਾਇਨਾਤ ਸੀ ਨੂੰ ਗ੍ਰਿਫਤਾਰ ਕਰ ਲਿਆ । ਜਦ ਕਿ ਇਸ ਮਾਮਲੇ ‘ਚ’ ਸਬੂਤਾਂ ਦੇ ਅਧਾਰ ਤੇ ਪੁਲਿਸ ਵੱਲੋਂ ਸ਼ਾਮਿਲ ਕੀਤੇ ਗਏ ਇਸ ਵਿਭਾਗ ਦੇ ਕਲਰਕ ਰਮਨ ਕੁਮਾਰ ਤੇ ਡਾਟਾ ਅਪ੍ਰੇਟਰ ਬਲਜੀਤ ਸਿੰਘ ਦੀ ਗ੍ਰਿਫਤਾਰੀ ਹੋਣੀ ਹਾਲੇ ਬਾਕੀ ਹੈ । ਅੱਜ ਇੱਕ ਪ੍ਰੈਸ ਕਾਨਫਰੰਸ ਨੁੰ ਸੰਬੋਧਨ ਕਰਦਿਆਂ ਹੋਇਆ ਜਿਲ੍ਹਾ ਪੁਲਿਸ ਮੁਖੀ ਸ.ਰਵਚਰਨ ਸਿੰਘ ਬਰਾੜ ਨੇ ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਪਿੰਡ ਗਿੱਲਪੱਤੀ ਦੇ ਰਹਿਣ ਵਾਲੇ ਰਾਜਵਿੰਦਰ ਸਿੰਘ ਪੁੱਤਰ ਮੱਘਰ ਸਿੰਘ ਨੇ ਥਾਣਾ ਸਿਵਲ ਲਾਇਨ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਨੇ ਸਾਲ 1991 ‘ਚ’ ਇੱਕ ਇੰਨਫੀਲਡ ਮੌਟਰਸਾਇਕਲ ਨੰ:ਪੀ.ਯੂ.ਟੀ -86 ਦੀ ਡੀ.ਟੀ.ਓ ਦਫਤਰ ਬਠਿੰਡਾ ਪਾਸੋਂ ਕਾਪੀ ਬਨਵਾਈ ਸੀ ਤੇ ਬਾਅਦ ‘ਚ’ ਹੁਣ ਉਸ ਨੂੰ ਪਤਾ ਲੱਗਾ ਕਿ ਉਸ ਦੇ ਮੌਟਰਸਾਇਕਲ ਤੇ ਲੱਗਿਆ ਨੰਬਰ ਸੁਨੀਲ ਕੁਮਾਰ ਵਾਸੀ ਰਾਏਕਲਾਂ ਦੀ ਸਵਿਫਟ ਕਾਰ ਤੇ ਲੱਗਾ ਹੋਇਆ ਹੈ , ਜਿਸ ਤੋਂ ਬਾਅਦ ਜਦ ਉਸ ਨੇ ਸੁਨੀਲ ਕੁਮਾਰ ਨਾਲ ਇਸ ਸਬੰਧੀ ਰਾਬਤਾ ਕਾਇਮ ਕੀਤਾ ਤਾਂ ਸੁਨੀਲ ਕੁਮਾਰ ਨੇ ਦੱਸਿਆ ਕਿ ਉਸ ਨੂੰ ਇਹ ਨੰਬਰ ਬਠਿੰਡਾ ਕਚਿਹਰੀ ਵਿਖੇ ਕੰਮ ਕਰਨ ਵਾਲੇ ਰਾਜੀਵ ਮਿੱਤਲ ਨਾਮਕ ਦਲਾਲ ਨੇ 6% ਟੈਕਸ ਤੇ 70,000 ਰੁ: ਲੈ ਕੇ ਦਫਤਰ ਦੇ ਕਲਰਕ ਰਮਨ ਕੁਮਾਰ ਤੇ ਡਾਟਾ ਅਪ੍ਰੇਟਰ ਬਲਜੀਤ ਸਿੰਘ ਨਾਲ ਮਿਲੀਭੁਗਤ ਕਰਕੇ ਲਗਵਾ ਕੇ ਦਿੱਤਾ ਸੀ । ਉਨ੍ਹਾਂ ਅੱਗੇ ਦੱਸਿਆ ਕਿ ਉਕਤ ਸ਼ਿਕਾਇਤ ਦੇ ਅਧਾਰ ਤੇ ਉਨ੍ਹਾਂ ਨੇ ਏਜੰਟ ਰਾਜੀਵ ਮਿੱਤਲ ਦਫਤਰ ਦੇ ਕਲਰਕ ਰਮਨ ਕੁਮਾਰ ,ਡਾਟਾ ਅਪ੍ਰੇਟਰ ਬਲਜੀਤ ਸਿੰਘ ਤੇ ਉਸ ਵੇਲੇ ਦੇ ਡੀ.ਟੀ.ਓ ਭੁਪਿੰਦਰਮੋਹਨ ਦੇ ਖਿਲਾਫ ਧੋਖਾਧੜੀ ਸਮੇਤ ਹੋਰ ਕਈ ਸੰਗੀਨ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਸੀ । ਇਸ ਮਾਮਲੇ ਦੇ ਕਥਿਤ ਦੋਸ਼ੀ ਲੌਕਾਂ ਤੋਂ ਨਵੀਆਂ ਕਾਪੀਆਂ ਬਣਾਉਣ ਤੇ ਉਨ੍ਹਾਂ ਦੇ ਵਾਹਨਾਂ ਤੇ ਫੈਂਸੀ ਨੰਬਰ ਲਗਵਾਉਣ ਦੀ ਏਵਜ ‘ਚ’ 50 ਹਜਾਰ ਤੋਂ ਕੇ 2 ਲੱਖ ਰੁਪਏ ਤੱਕ ਵਸੂਲ ਕਰ ਲੈਂਦੇ ਸਨ, ਜਿਸ ਨਾਲ ਰਾਜ ਸਰਕਾਰ ਵੱਡੇ ਪੱਧਰ ਤੇ ਚੂਨਾ ਲਾਇਆ ਜਾ ਰਿਹਾ ਸੀ।ਇਸ ਮਾਮਲੇ ‘ਚ’ ਬਾਕੀ ਭਗੋੜੇ ਦੋਸ਼ੀਆਂ ਦੇ ਫੜੇ ਜਾਣ ਤੋਂ ਬਾਅਦ ਹੋਰ ਵੀ ਕਈ ਅਹਿਮ ਤੇ ਵੱਡੇ ਖੁਲਾਸੇ ਹੋ ਸਕਦੇ ਹਨ। ਇਸ ਮੌਕੇ ਐਸ.ਪੀ.ਡੀ ਅਮਰਜੀਤ ਸਿੰਘ, ਏ.ਐੈਸ.ਪੀ ਅਲਕਾ ਮੀਨਾ, ਡੀ.ਐਸ.ਪੀ ਡੀ ਰਣਜੀਤ ਸਿੰਘ ਤੋਂ ਇਲਾਵਾ ਕਈ ਹੋਰ ਪ੍ਰਸ਼ਾਸਨਿਕ ਅਧਿਕਾਰੀ ਹਾਜਰ ਸਨ।

WRITTEN BY