Skip to content
Independent perspectives. Global stories.
BREAKING

ਸਤਪਾਲ ਸਿੰਘ ਬਰਾੜ ਚੇਅਰਮੈਨ ਈਸਟ ਕੋਸਟ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੈਰੀਲੈਂਡ ਦੇ ਅਹੁਦੇਦਾਰਾਂ ਨਾਲ ਮੀਟਿੰਗ

Share this story

ਮੈਰੀਲੈਂਡ, 21 ਸਤੰਬਰ (ਡਾ. ਗਿੱਲ)- ਸ਼੍ਰੋਮਣੀ ਅਕਾਲੀ ਦਲ ਦਾ ਮੀਟਿੰਗਾਂ ਦਾ ਸਿਲਸਿਲਾ ਅਮਰੀਕਾ ਦੇ ਅਕਾਲੀ ਦਲ ਢਾਂਚੇ ਵੱਲੋਂ ਸ਼ੁਰੂ ਹੋ ਗਿਆ ਹੈ। ਸ. ਸਤਪਾਲ ਸਿੰਘ ਬਰਾੜ ਚੇਅਰਮੈਨ ਈਸਟ ਕੋਸਟ ਨੇ ਅੱਜ ਮੈਰੀਲੈਂਡ ਸ਼੍ਰੋਮਣੀ ਅਕਾਲੀ ਦਲ ਦੇ ਅਹੁਦੇਦਾਰਾਂ ਨਾਲ ਪਹਿਲੀ ਮੀਟਿੰਗ ਗੁਰਦੁਆਰਾ ਗਿਆਨ ਸਾਗਰ ਵਿਖੇ ਕੀਤੀ, ਜਿਸ ਵਿੱਚ ਸਮੁੱਚੇ ਅਹੁਦੇਦਾਰਾਂ ਨੇ ਹਿੱਸਾ ਲਿਆ। ਮੀਟਿੰਗ ਵਿੱਚ ਜਿੱਥੇ ਢਾਂਚੇ ਦੀ ਰੂਪਰੇਖਾ ਸਬੰਧੀ ਵਿਚਾਰਾਂ ਹੋਈਆਂ ਉ¤ਥੇ ਭਵਿੱਖ ਵਿੱਚ ਅਕਾਲੀ ਦਲ ਨੂੰ ਮੈਰੀਲੈਂਡ ਵਿੱਚ ਮਜ਼ਬੂਤ ਕਰਨ ਸਬੰਧੀ ਵੀ ਵਿਚਾਰਾਂ ਕੀਤੀਆਂ ਗਈਆਂ। ਇਸ ਮੌਕੇ ਸ. ਹਰਬੰਸ ਸਿੰਘ ਸੰਧੂ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਮੈਰੀਲੈਂਡ ਨੇ ਕਿਹਾ ਕਿ ਅਕਾਲੀ ਦਲ ਦੀ ਮੈਂਬਰਸ਼ਿੱਪ ਅਕਤੂਬਰ ਵਿੱਚ ਸ਼ੁਰੂ ਕੀਤੀ ਜਾਵੇਗੀ ਜਿਸ ਲਈ ਟੀਚਾ ਪੰਜ ਸੌ ਦਾ ਮਿੱਥਿਆ ਗਿਆ ਹੈ ਅਤੇ ਹਰੇਕ ਅਹੁਦੇਦਾਰ 50-50 ਮੈਂਬਰਾਂ ਦੀ ਜ਼ਿੰਮੇਵਾਰੀ ਲਵੇਗਾ। ਉਨ੍ਹਾਂ ਕਿਹਾ ਕਿ ਮਹੀਨਾਵਾਰ ਮੀਟਿੰਗਾਂ ਦਾ ਸਿਲਸਿਲਾ ਕੇਂਦਰੀ ਮੀਟਿੰਗ ਤੋਂ ਬਾਅਦ ਸ਼ੁਰੂ ਕੀਤਾ ਜਾਵੇਗਾ, ਕਿਉਂਕਿ ਕੇਂਦਰੀ ਕਮੇਟੀ ਵੱਲੋਂ ਦਿੱਤੀਆਂ ਹਦਾਇਤਾਂ ਅਤੇ ਸੁਝਾਵਾਂ ਨੂੰ ਇਨ-ਬਿਨ ਲਾਗੂ ਕਰਨਾ ਸਾਡਾ ਫਰਜ਼ ਹੋਵੇਗਾ। ਸ. ਅਮਰਜੀਤ ਸਿੰਘ ਸੰਧੂ ਜਨਰਲ ਸਕੱਤਰ ਨੇ ਕਿਹਾ ਕਿ ਉ¤ਚ ਪੱਧਰੀ ਜਥੇਬੰਦਕ ਢਾਂਚੇ ਨਾਲ ਤਾਲਮੇਲ ਲਈ ਹਰ ਤਿਮਾਹੀ ਮੀਟਿੰਗ ਮੈਰੀਲੈਂਡ ਵਿਖੇ ਕੀਤੀ ਜਾਵੇ ਅਤੇ 2013 ਦੇ ਮਿਸ਼ਨ ਸਬੰਧੀ ਪੂਰੇ ਜ਼ੋਰ ਨਾਲ ਕੰਮ ਕੀਤਾ ਜਾਵੇ। ਮੈਰੀਲੈਂਡ ਦੇ ਉ¤ਪ ਪ੍ਰਧਾਨ ਦੇ ਨਾਮ ਦੀ ਗਲਤੀ ਦੀ ਸੁਧਾਈ ਕਰਦੇ ਚੇਅਰਮੈਨ ਬਰਾੜ ਨੇ ਕਿਹਾ ਕਿ ਇਹ ਕਾਗਜ਼ੀ ਗਲਤੀ ਹੈ ਸੋ ਕੰਵਲਜੀਤ ਸਿੰਘ ਮੱਲੀ ਹੀ ਮੈਰੀਲੈਂਡ ਦੇ ਉ¤ਪ ਪ੍ਰਧਾਨ ਹਨ। ਉਨ੍ਹਾਂ ਕਿਹਾ ਕਿ ਜਿੱਥੇ ਸ. ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਾ ਧੰਨਵਾਦ ਕੀਤਾ ਜਾਂਦਾ ਹੈ ਉ¤ਥੇ ਉਨ੍ਹਾਂ ਨੂੰ ਅਮਰੀਕਾ ਆਉਣ ਦਾ ਸੱਦਾ ਦਿੱਤਾ ਜਾਂਦਾ ਹੈ ਤਾਂ ਜੋ ਪਾਰਟੀ ਨੂੰ ਹੋਰ ਮਜ਼ਬੂਤੀ ਮਿਲ ਸਕੇ ਅਤੇ ਅਹੁਦੇਦਾਰ ਜ਼ਿੰਮੇਵਾਰੀ ਨਾਲ ਆਪਣੀਆਂ ਡਿਊਟੀਆਂ ਨਿਭਾਅ ਸਕਣ। ਇਸ ਮੀਟਿੰਗ ਵਿੱਚ ਹਰਬੰਸ ਸਿੰਘ ਸੰਧੂ ਪ੍ਰਧਾਨ ਮੈਰੀਲੈਂਡ, ਉ¤ਪ ਪ੍ਰਧਾਨ ਕੰਵਲਜੀਤ ਸਿੰਘ ਮੱਲੀ, ਅਮਰਜੀਤ ਸਿੰਘ ਸੰਧੂ, ਜਨਰਲ ਸੈਕਟਰੀ ਈਸਟ ਕੋਸਟ, ਹਰਪ੍ਰੀਤ ਸਿੰਘ ਗਿੱਲ ਸੀਨੀਅਰ ਅਕਾਲੀ ਨੇਤਾ, ਬਲਕਾਰ ਸਿੰਘ ਮੈਂਬਰ ਅਕਾਲੀ ਦਲ ਅਤੇ ਗੁਰਪ੍ਰਤਾਪ ਸਿੰਘ ਵੱਲਾ ਯੂਥ ਨੇਤਾ ਅਕਾਲੀ ਦਲ, ਬਖਸ਼ੀਸ਼ ਸਿੰਘ ਅਤੇ ਬੇਅੰਤ ਸਿੰਘ ਸਾਰੇ ਮੈਂਬਰ ਅਕਾਲੀ ਦਲ ਵੱਲੋਂ ਹਾਜ਼ਰੀ ਲਗਵਾਈ।

WRITTEN BY