ਸੰਗਰੂਰ, 18 ਸਤੰਬਰ (ਹਰਜੀਤ ਸਿੰਘ ਹਸਨਪੁਰੀ)- ਜ਼ਿਲ੍ਹਾ ਸੰਗਰੂਰ ਦੇ ਵਿੱਚ ਪਹਿਲਾਂ ਤੋਂ ਹੀ ਠੱਗੀ ਠੋਰੀ ਵਾਲਾ ਮਾਫੀਆ ਸਰਗਰਮ ਰਿਹਾ ਹੈ। ਪਰ ਲੋਕ ਕੁਝ ਸਮੇਂ ਬਾਅਦ ਉਸ ਨੂੰ ਭੁੱਲ ਜਾਂਦੇ ਹਨ ਅਤੇ ਦੁਆਰਾ ਵਿਸ਼ਵਾਸ ਕਰ ਲੈਂਦੇ ਹਨ। 1984 ਦੇ ਵਿੱਚ ਇੱਕ ਗਿਰੋਹ ਅਜਿਹਾ ਸੀ ਜਿਸਨੇ ਡਬਲ ਮਨੀ ਸਕੀਮ ਦਾ ਪ੍ਰਚਾਰ ਕੀਤਾ। ਉਨ੍ਹਾਂ ਕੋਲ ਲੋਕ ਪੈਸੇ ਜਮ੍ਹਾਂ ਕਰਵਾਉਣ ਲੱਗੇ ਅਤੇ ਹਫਤੇ ਬਾਅਦ ਉਹ ਜਮ੍ਹਾਂ ਕਰਵਾਉਣ ਵਾਲੇ ਨੂੰ ਦੁੱਗਣੇ ਪੈਸੇ ਦੇ ਦਿੰਦੇ ਸਨ। ਪਹਿਲਾਂ-ਪਹਿਲਾਂ ਲੋਕਾਂ ਨੇ ਛੋਟੀਆਂ ਰਕਮਾਂ ਜਮ੍ਹਾਂ ਕਰਵਾਈਆਂ ਅਤੇ ਹਫਤੇ ਬਾਅਦ ਦੁੱਗਣੀ ਰਕਮ ਵਸੂਲ ਪਾਈ। ਇਸ ਤਰ੍ਹਾਂ ਇਸ ਗਿਰੋਹ ਦਾ ਪ੍ਰਚਾਰ ਦੂਰ-ਦੂਰ ਤੱਕ ਹੋ ਗਿਆ ਸੀ ਅਤੇ ਚੰਗੇ ਧਨਾਢ ਲੋਕਾਂ ਨੇ ਉਨ੍ਹਾਂ ਕੋਲੇ ਲੱਖਾਂ ਰੁਪਏ ਜਮ੍ਹਾਂ ਕਰਵਾਉਣੇ ਸ਼ੁਰੂ ਕਰ ਦਿੱਤੇ। ਉਨ੍ਹਾਂ ਮੁੱਖ ਦਫਤਰ ਸਰਹੰਦ ਦੱਸਿਆ ਜਾਂਦਾ ਸੀ ਅਤੇ ਹਰੇੜੀ ਰੋੜ ਸੰਗਰੂਰ ਤੇ ਉਨ੍ਹਾਂ ਦਾ ਦਫਤਰ ਸੀ। ਜਦੋਂ ਲੋਕਾਂ ਦੇ ਕਰੋੜਾਂ ਰੁਪਏ ਉਨ੍ਹਾਂ ਕੋਲ ਇਕੱਠੇ ਹੋ ਗਏ ਤਾਂ ਉਹ ਆਪਣਾ ਬੋਰੀ ਬਿਸਤਰਾ ਬੰਨ੍ਹਕੇ ਰਾਤੋ-ਰਾਤ ਗਾਇਬ ਹੋ ਗਏ। ਲੋਕਾਂ ਨੂੰ ਸਵੇਰੇ ਹੀ ਪਤਾ ਲੱਗਿਆ ਕਿ ਉਨ੍ਹਾਂ ਦਾ ਦਫਤਰ ਖਾਲੀ ਪਿਆ ਸੀ। ਇਹ ਗਿਰੋਹ ਇਨਾ ਪ੍ਰਭਾਵਸ਼ਾਲੀ ਸੀ ਕਿਪੁਲਿਸ ਵੀ ਉਨ੍ਹਾਂ ਨੂੰ ਕਾਬੂ ਨਹੀਂ ਕਰ ਸਕੀ ਸੀ। ਲੋਕ ਲਾਚਾਰ ਅਤੇ ਬੇਵੱਸ ਹੋ ਕੇ ਸਬਰ ਕਰਕੇ ਘਰਾਂ ਵਿੱਚ ਬੈਠ ਗਏ। ਇਸੇ ਤਰ੍ਹਾਂ ਹੁਣ ਸੰਗਰੂਰ ਅਤੇ ਬਰਨਾਲਾ ਜ਼ਿਲ੍ਹੇ ਦੇ ਵਿੱਚ ਮਾਫੀਆ ਨੇ ਆਪਣਾ ਜਾਲ੍ਹ ਬਿਛਾਇਆ ਹੋਇਆ ਹੈ। ਪਿਛਲੇ ਪੰਜ-ਛੇ ਸਾਲਾਂ ਤੋਂ ਪੈਸੇ ਦੁੱਗਣੇ-ਤਿਗਣੇ ਕਰਨ ਦਾ ਝਾਂਸਾ ਦੇ ਕਿ ਰਕਮਾਂ ਜਮ੍ਹਾਂ ਕਰਵਾਉਂਦੇ ਆ ਰਹੇ ਸੀ। ਇਸ ਕੰਪਨੀ ਕੋਲੇ ਵੀ ਜਦੋਂ ਲੋਕਾਂ ਕਰੋੜਾਂ ਰੁਪਇਆ ਜਮ੍ਹਾਂ ਹੋਇਆ ਉਹ ਆਪਣਾ ਬੋਰੀ ਵਿਸਤਰਾ ਗੋਲ ਕਰਕੇ ਰਾਤੋ-ਰਾਤ ਗਾਇਬ ਹੋ ਗਏ। ਇੰਨ੍ਹਾਂ ਵਿੱਚ ਕਰਾਊਨ ਕਰੇਡਿਟ ਕੋਆਪਰੇਟਿਵ ਸੁਸਾਸਿਟੀ ਨੇ ਲੋਕਾਂ ਨਾਲ ਵੱਡੀ ਠੱਗੀ ਮਾਰੀ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਇਸ ਕਰਾਊਣ ਕੰਪਨੀ ਦੇ ਮਾਲਕ ਜਗਜੀਤ ਸਿੰਘ ਨੇ ਸੱਤ ਹੋਰ ਕੰਪਨੀਆਂ ਰਜਿਸਟਰਡ ਕਰਵਾ ਰੱਖੀਆਂ ਹਨ ਤੇ ਟਰੇਡ ਨੈਕਸਟ ਨਾ ਦੀ ਕੰਪਨੀ ਵਿਦੇਸ਼ਾਂ ਵਿੱਚ ਵਿਉਪਾਰ ਨਹੀ ਬਣਾਈ ਹੈ। ਪਰ ਇੰਨ੍ਹਾਂ ਕੰਪਨੀਆਂ ਕੋਲ ਕੋਈ ਵੱਡੀ ਜਾਇਦਾਦ ਨਹੀਂ ਹੈ ਅਤੇ ਨਾ ਹੀ ਕਿਸੇ ਵੱਡੇ ਵਿੱਤੀ ਅਦਾਰੇ ਵਿੱਚ ਸ਼ੇਅਰ ਹਨ। ਜਿਸ ਕਰਕੇ ਲੋਕਾਂ ਤੋਂ ਠੱਗੇ ਪੈਸੇ ਵਾਪਸ ਕਰਵਾਉਣਾ ਮੁਸ਼ਕਿਲ ਲਗਦਾ ਹੈ। ਕੁਝ ਪੁਲਿਸ ਅਫਸਰ ਅਸਿੱਧੇ ਢੰਗ ਨਾਲ ਠੱਗੀ ਮਾਰਨ ਵਾਲੇ ਮਾਫੀਆ ਦੀ ਮੱਦਦ ਕਰ ਰਹੇ ਹਨ। ਜਿਸ ਕਰਕੇ ਉਨ੍ਹਾਂ ਦੇ ਖਿਲਾਫ ਹੁਣ ਤੱਕ ਕੋਈ ਐਫ਼ਆਈ ਦਰਜ ਨਹੀਂ ਕੀਤੀ। ਪੰਜਾਬ ਪੁਲਿਸ ਦੇ ਅਫਸਰਾਂ ਦਾ ਕਹਿਣਾ ਹੈ ਕਿ ਜੇਕਰ ਠੱਗੀ ਮਾਰਨ ਵਾਲੇ ਵਿਅਕਤੀਆਂ ਦੇ ਖਿਲਾਫ ਐਫ਼ਆਈ ਦਰਜ ਕਰਕੇ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਜਾਵੇਗਾ। ਜਿਹੜੀ ਕਿ ਬੇਤੁੱਕੀ ਗੱਲ ਹੈ। ਠੱਗੀ ਮਾਰਨ ਵਾਲਿਆਂ ਦੇ ਖਿਲਾਫ ਮੁਕੱਦਮਾ ਦਰਜ ਕਰਨਾ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨਾ ਪੁਲਿਸ ਦੀ ਮੁੱਢਲੀ ਜਿੰਮੇਵਾਰੀ ਹੈ। ਅਜੇ ਇਹ ਮਾਮਲਾ ਠੰਡਾ ਨਹੀਂ ਹੋਇਆ ਹੁਣ ਬੈਂਕਾਂ ਦੇ ਵਿੱਚ ਲੋਕਾਂ ਦੇ ਖਾਤਿਆਂ ਵਿੱਚੋਂ ਲੱਖਾਂ ਰੁਪਏ ਬਿਨ੍ਹਾਂ ਏ ਤੋਂ ਅਤੇ ਬਿਨ੍ਹਾਂ ਕਿਸੇ ਚੈ¤ਕ ਤੋਂ ਕਢਵਾਏ ਜਾ ਰਹੇ ਹਨ। ਇਹ ਗਿਰੋਹ ਲੋਕਾਂ ਦੇ ਟੈਲੀਫੋਨ ਨੰਬਰ ਖਾਤਾ ਨੰਬਰ ਏ ਕਾਰਡ ਦੇ ਉ¤ਪਰ ਲਿਖੇ ਹੋਏ ਨੰਬਰ ਹਾਈਜੈ¤ਕ ਕਰ ਲੈਂਦੇ ਹਨ ਅਤੇ ਕਿਸੇ ਤਕਨੀਕ ਨਾਲ ਖਾਤੇ ਵਿੱਚੋਂ ਰਕਮ ਕਢਵਾ ਲੈਂਦੇ ਹਨ। ਜਦੋਂ ਖਾਤਾ ਧਾਰਕ ਦੇ ਮੋਬਾਇਲ ਫੋਨ ਤੇ ਰਕਮ ਕਢਵਾਉਣ ਦਾ ਸੰਦੇਸ਼ ਆਉਂਦਾ ਤਾਂ ਉਸ ਵਿਅਕਤੀ ਨੂੰ ਉਸ ਹੋਈ ਠੱਗੀ ਦਾ ਪਤਾ ਲੱਗਦਾ ਹੈ। ਲੋਕਾਂ ਕੋਲ ਸਿਰਫ ਇੱਕੋ ਰਾਹ ਹੈ ਕਿ ਸਵਿੱਟਜਰਲੈਂਡ ਦੀਆਂ ਬੈਂਕਾਂ ਦੀ ਤਰ੍ਹਾਂ ਲੋਕਾਂ ਦੇ ਖਾਤੇ ਗੁਪਤ ਹੋਣ ਅਤੇ ਕਿਸੇ ਨੂੰ ਕੋਈ ਜਾਣਕਾਰੀ ਨਾਲ ਮਿਲੇ ਤਾਂ ਹੀ ਲੋਕ ਠੱਗੀਆਂ ਤੋਂ ਬੱਚ ਸਕਦੇ ਹਨ।



