Skip to content
Independent perspectives. Global stories.
BREAKING

ਸ਼੍ਰੋਮਣੀ ਅਕਾਲੀ ਦਲ ਅਮਰੀਕਾ ਦੀ ਪਲੇਠੀ ਮੀਟਿੰਗ ਵਿੱਚ ਅਹਿਮ ਮੁੱਦਿਆਂ ’ਤੇ ਵਿਚਾਰਾਂ

Share this story

ਵਾਸ਼ਿੰਗਟਨ ਡੀਸੀ, 19 ਸਤੰਬਰ (ਡਾ. ਗਿੱਲ)- ਸ਼੍ਰੋਮਣੀ ਅਕਾਲੀ ਦਲ ਅਮਰੀਕਾ ਦਾ ਗਠਨ ਹੋਣ ਉਪਰੰਤ ਜਿੱਥੇ ਵਧਾਈਆਂ ਦਾ ਸਿਲਸਿਲਾ ਚਲਦਾ ਰਿਹਾ ਉਥੇ ਹਾਈ ਕਮਾਂਡ ਨੂੰ ਵੀ ਧੰਨਵਾਦ ਦਾ ਪਾਤਰ ਬਣਾਇਆ ਗਿਆ। ਭਾਵੇਂ ਇਸ ਢਾਂਚੇ ਨੂੰ ਤਿੰਨ ਜ਼ੋਨਾਂ ਵਿੱਚ ਵੰਡਿਆ ਗਿਆ ਹੈ, ਪਰ ਈਸਟ ਕੋਸਟ ਦਾ ਸ਼੍ਰੋਮਣੀ ਅਕਾਲੀ ਦਲ ਦਾ ਢਾਂਚਾ ਪੱਬਾਂ ਭਾਰ ਚੱਲ ਰਿਹਾ ਹੈ, ਜਿਨ੍ਹਾਂ ਨੇ 2017 ਦੀਆਂ ਚੋਣਾਂ ਸਬੰਧੀ ਖਾਕਾ ਤਿਆਰ ਕੀਤਾ ਹੈ ਅਤੇ ਉਸ ’ਤੇ ਵਿਚਾਰਾਂ ਕਰਨ ਲਈ ਚਾਰਾਂ ਸਟੇਟਾਂ ਦੀ ਪਹਿਲੀ ਮੀਟਿੰਗ ਅਗਲੇ ਹਫਤੇ ਕਰਨ ਦਾ ਮਨ ਬਣਾਇਆ ਹੈ, ਜਿਸ ਨੂੰ ਚੇਅਰ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੇ ਹਾਈਕਮਾਂਡ ਚੇਅਰਮੈਨ ਜਸਪ੍ਰੀਤ ਸਿੰਘ ਨੂੰ ਬੁਲਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਮੀਟਿੰਗ ਦੀ ਕਾਰਵਾਈ ਸਬੰਧੀ ਸ. ਸਤਪਾਲ ਸਿੰਘ ਬਰਾੜ ਚੀਫ ਸਪੋਕਸਮੈਨ ਅਮਰੀਕਾ ਅਤੇ ਚੇਅਰਮੈਨ ਈਸਟ ਕੋਸਟ ਨੂੰ ਸ਼ਕਤੀਆਂ ਦਿੱਤੀਆਂ ਗਈਆਂ ਹਨ ਜਿਨ੍ਹਾਂ ਨੇ ਮੀਟਿੰਗ ਦਾ ਏਜੰਡਾ ਆਪਣੀ ਟੀਮ

ਨਾਲ ਮਿਲ ਕੇ ਤਿਆਰ ਕੀਤਾ ਹੈ। ਏਜੰਡਾ ਤਿਆਰ ਕਰਨ ਸਬੰਧੀ ਡਾ. ਸੁਰਿੰਦਰ ਸਿੰਘ ਗਿੱਲ ਸੀਨੀਅਰ ਉ¤ਪ ਪ੍ਰਧਾਨ ਈਸਟ ਕੋਸਟ ਅਤੇ ਜਨਰਲ ਸਕੱਤਰ ਹਰਜੀਤ ਸਿੰਘ ਹੁੰਦਲ ਦੀਆਂ ਸੇਵਾਵਾਂ ਲਈਆਂ ਗਈਆਂ ਹਨ। ਇਸ ਏਜੰਡੇ ਵਿੱਚ ਹਰੇਕ ਪ੍ਰਧਾਨ ਦੀਆਂ ਡਿਊਟੀਆਂ ਅਤੇ ਉਨ੍ਹਾਂ ਦੇ ਦਫ਼ਤਰਾਂ ਸਬੰਧੀ ਵੀ ਫੈਸਲੇ ਲੈਣ ਬਾਰੇ ਜ਼ਿਕਰ ਕੀਤਾ ਗਿਆ। ਗੌਰਤਲਬ ਹੈ ਕਿ ਇਸ ਮੀਟਿੰਗ ਵਿੱਚ ਭਵਿੱਖ ਦੇ ਮੱਦੇਨਜ਼ਰ ਸਭ ਤੋਂ ਪਹਿਲਾਂ ਮੈਂਬਰਸ਼ਿੱਪ ਨੂੰ ਤਰਜੀਹ ਦਿੱਤੀ ਗਈ ਹੈ ਜਿਸ ਲਈ ਹਰੇਕ ਸਟੇਟ ਨੂੰ ਕੁਝ ਜ਼ੋਨਾਂ ਵਿੱਚ ਵੰਡ ਕੇ ਬਾਕੀ ਅਹੁਦੇਦਾਰਾਂ ਦੇ ਸਹਿਯੋਗ ਨਾਲ ਨੇਪਰੇ ਚਾੜ੍ਹਣ ਦੀ ਸ਼ਰਤ ਰੱਖੀ ਜਾਣੀ ਯਕੀਨੀ ਹੈ। ਸ਼੍ਰੋਮਣੀ ਅਕਾਲੀ ਦਲ ਦੀ ਅਮਰੀਕਾ ਵੈ¤ਬਸਾਈਟ ਸਬੰਧੀ ਵਿਚਾਰਾਂ ਤੋਂ ਇਲਾਵਾ ਇਸ ਦੀ ਡਿਊਟੀ ਜ਼ਿੰਮੇਵਾਰ ਅਹੁਦੇਦਾਰ ਨੂੰ ਦੇਣ ਦਾ ਫੈਸਲਾ ਕਰਨਾ ਵੀ ਹੈ। ਸਭ ਤੋਂ ਉਚਿਤ ਮੰਗ ਇਹ ਹੈ ਕਿ ਪਾਰਟੀ ਨੂੰ ਅੱਗੇ ਤੋਰਨ ਲਈ ਇਸ ਪ੍ਰਤੀ ਆਉਣ ਵਾਲੇ ਖਰਚਿਆਂ ਨੂੰ ਜੁਟਾਉਣ ਦੇ ਵਸੀਲਿਆਂ ’ਤੇ ਗੰਭੀਰਤਾ ਨਾਲ ਸੋਚ ਵਿਚਾਰ ਵੀ ਹੋਣੀ ਹੈ। ਪਾਰਟੀ ਦੀਆਂ ਕਾਰਗੁਜ਼ਾਰੀਆਂ ਅਤੇ ਵਿਕਾਸ ਪ੍ਰਤੀ ਨਿਭਾਈ ਜ਼ਿੰਮੇਵਾਰੀ ਨੂੰ ਪ੍ਰਵਾਸੀਆਂ ਤੱਕ ਪਹੁੰਚਾਉਣ ਸਬੰਧੀ ਵੀ ਸੁਝਾਵਾਂ ਨੂੰ ਮੀਟਿੰਗ ਵਿੱਚ ਲਿਆਉਣਾ ਅਥਾਹ ਅਤੇ ਅਹਿਮ ਮਸਲਾ ਹੈ। ਸ਼੍ਰੋਮਣੀ ਅਕਾਲੀ ਦਲ ਦੀਆਂ ਪ੍ਰਾਪਤੀਆਂ ਅਤੇ ਖਾਮੀਆਂ ਦੀ ਸਮੀਖਿਆ ਦੇ ਨਾਲ-ਨਾਲ ਪ੍ਰਵਾਸੀਆਂ ਨੂੰ ਆ ਰਹੀਆਂ ਮੁਸ਼ਕਿਲਾਂ ਨੂੰ ਕਿਵੇਂ ਹੱਲ ਕਰਨਾ ਹੈ ਉਸ ਸਬੰਧੀ ਲੋਕ ਰਾਬਤਾ ਕਾਇਮ ਕਰਨਾ ਅਤੇ ਉਨ੍ਹਾਂ ਦੇ ਹੱਲ ਲਈ ਸਬੰਧਤ ਮਹਿਕਮਿਆਂ ਰਾਹੀਂ ਹਲ ਕਰਵਾਉਣ ਆਦਿ ਦੀਆਂ ਵਿਚਾਰਾਂ ਹੋਣ ਦੀ ਸੰਭਾਵਨਾ ਹੈ। ਜਿੱਥੇ ਟੈਲੀਫੋਨ ਰਾਹੀਂ ਰੋਜ਼ਾਨਾ ਆਪਸੀ ਤਾਲਮੇਲ ਰੱਖਣਾ ਅਤੇ ਮਸਲਿਆਂ ਪ੍ਰਤੀ ਜਾਗਰੂਕਤਾ ਨੂੰ ਅਮਲੀ ਰੂਪ ਦੇਣ ਬਾਰੇ ਵੀ ਵਿਚਾਰਾਂ ਕੀਤੀਆਂ ਜਾਣੀਆਂ ਹਨ। ਇਸ ਪਲੇਠੀ ਮੀਟਿੰਗ ਵਿੱਚ ਅਕਾਲੀ ਦਲ ਨੂੰ ਮਜ਼ਬੂਤ ਕਰਨ ਅਤੇ ਇਸ ਨੂੰ ਬੁਲੰਦੀਆਂ ’ਤੇ ਪਹੁੰਚਾਉਣ ਸਬੰਧੀ ਕਾਰਗਰ ਤੌਰ ਤਰੀਕੇ ਅਪਨਾਉਣਾ ਅਤੇ ਮੀਟਿੰਗ ਨੂੰ ਸਾਰਥਕ ਢੰਗ ਨਾਲ ਨੇਪਰੇ ਚਾੜ੍ਹਣ ਲਈ ਸਮੁੱਚੀ ਟੀਮ ਦਾ ਸਹਿਯੋਗ ਲਿਆ ਜਾ ਰਿਹਾ ਹੈ, ਜਿਸ ਲਈ ਸਾਰੇ ਹੀ ਅਹੁਦੇਦਾਰ ਉਤਸੁਕ ਹਨ। ਦੇਖੋ ਇਹ ਪਲੇਠੀ ਮੀਟਿੰਗ ਕੀ ਰੰਗ ਲਿਆਉਂਦੀ ਹੈ, ਸਭ ਦੀਆਂ ਨਜ਼ਰਾਂ ਇਸ ’ਤੇ ਹਨ।

WRITTEN BY