ਬੁਢਲਾਡਾ, 18 ਸਤੰਬਰ (ਅਮਨ ਮਹਿਤਾ/ਅਮਿਤ ਜਿੰਦਲ)- ਸਥਾਨਕ ਸ਼ਹਿਰ ਦੀ ਅਨਾਜ ਮੰਡੀ ਵਿੱਚ ਇੱਕ ਕਿਸਾਨ ਵੱਲੋਂ ਦਿਨ ਦਿਹਾੜੇ ਆੜ੍ਹਤੀਏ ਨੂੰ ਗੋਲੀ ਮਾਰਨ ਤੋ ਬਾਅਦ ਕਿਸਾਨ ਨੇ ਜਹਿਰੀਲੀ ਚੀਜ ਖਾ ਕੇ ਆਤਮ ਹੱਤਿਆ ਕਰਨ ਦਾ ਸਮਾਚਾਰ ਮਿਲਿਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਅਨਾਜ ਮੰਡੀ ਵਿੱਚ ਆੜ੍ਹਤੀਆ ਰਕਸ਼ ਬਿਹਾਰੀ ਰੋਜਾਨਾ ਦੀ ਤਰ੍ਹਾਂ ਆਪਣੀ ਦੁਕਾਨ ਵਿੱਚ ਲਿਖਤ ਪੜਤ ਦਾ ਕੰਮ ਕਰ ਰਿਹਾ ਸੀ। ਜਿਸ ਦੌਰਾਨ ਉਸਦਾ ਇੱਕ ਪੁਰਾਣਾ ਆੜ੍ਹਤੀਆਂ ਕਿਸਾਨ ਨਿਰੰਜਣ ਸਿੰਘ ਨਰਗਿਸ ਦੁਕਾਨ ਅੰਦਰ ਆਇਆ ਅਤੇ ਜਮੀਨੀ ਮਸਲੇ ਨੂੰ ਲੈ ਕੇ ਆੜ੍ਹਤੀਏ ਨਾਲ ਗੱਲਬਾਤ ਕਰਨ ਲੱਗਾ। ਗੱਲਬਾਤ ਦੌਰਾਨ ਨਿਰੰਜਣ ਸਿੰਘ ਨੇ ਆੜ੍ਹਤੀਆਂ ਰਕਸ਼ ਬਿਹਾਰੀ ਨੂੰ ਆਪਣੀ ਪਿਸਤੋਲ ਨਾਲ ਗੋਲੀ ਮਾਰ ਦਿੱਤੀ। ਜਿਸ ਵਿੱਚ ਆੜ੍ਹਤੀਆਂ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ। ਲੋਕਾਂ ਦੇ ਇਕੱਠ ਨੂੰ ਦੇਖਦਿਆਂ ਕਿਸਾਨ ਨਿਰੰਜਣ ਸਿੰਘ ਨੇ ਕੋਈ ਜਹਿਰੀਲੀ ਚੀਜ ਪੀ ਕੇ ਆਤਮ
ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ। ਜਿਸ ਦੌਰਾਨ ਜਖਮੀ ਆੜ੍ਹਤੀਆਂ ਅਤੇ ਕਿਸਾਨ ਨੂੰ ਸਰਕਾਰੀ ਹਸਪਤਾਲ ਬੁਢਲਾਡਾ ਵਿਖੇ ਦਾਖਲ ਕਰਵਾਇਆ ਗਿਆ। ਜਿੱਥੇ ਦੋਵਾਂ ਦੀ ਹਾਲਤ ਗੰਭੀਰ ਹੋਣ ਕਾਰਨ ਡਾਕਟਰਾਂ ਵੱਲੋਂ ਵੱਡੇ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ। ਜਿੱਥੇ ਬਾਅਦ ਵਿੱਚ ਕਿਸਾਨ ਦੀ ਮੌਤ ਹੋ ਗਈ। ਪੁਲਿਸ ਨੇ ਮੌਕੇ ਤੇ ਘਟਨਾ ਦਾ ਜਾਇਜਾਂ ਲੈਂਦਿਆਂ ਕਿਸਾਨ ਵੱਲੋਂ ਹਮਲੇ ਲਈ ਵਰਤੀ ਗਈ ਪਿਸਤੋਲ ਵੀ ਬਰਾਮਦ ਕਰਕੇ ਅਗਲੀ ਜਾਂਚ ਆਰੰਭ ਦਿੱਤੀ ਗਈ ਹੈ।



