ਚੰਡੀਗੜ੍ਹ, 18 ਸਤੰਬਰ (ਨਾਗਪਾਲ)– ਹਰਿਆਣਾ ਸਰਕਾਰ ਨੇ ਪੁਲਿਸ ਭਰਤੀ ਪ੍ਰਕ੍ਰਿਆ ਵਿਚ ਪਾਰਦਰਸ਼ੀ ਯਕੀਨੀ ਕਰਨ ਦੇ ਲਈ ਕੇਂਦਰੀ ਗ੍ਰਹਿ ਮੰਤਰਾਲੇ ਦੀਆਂ ਸਿਫਾਰਸ਼ਾਂ ਦੇ ਮੁਤਾਬਕ ਵਿਗਿਆਨਕ ਤੇ ਤੁਰਟੀ ਰਹਿਤ ਭਰਤੀ ਦੇ ਲਈ ਪਾਰਦਰਸ਼ੀ ਭਰਤੀ ਪ੍ਰਕ੍ਰਿਆ ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਇਸ ਦੇ ਲਈ ਪੁਲਿਸ ਭਰਤੀ ਨਿਯਮਾਂ ਵਿਚ ਸੰਸ਼ੋਧਨ ਕੀਤਾ ਗਿਆ ਹੈ। ਪੁਲਿਸ ਵਿਭਾਗ ਦੇ ਇਕ ਬੁਲਾਰੇ ਨੇ ਅੱਜ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਦੇ ਤਹਿਤ ਬਿਨੈ ਪੱਤਰ ਆਨਲਾਈਨ ਪ੍ਰਾਪਤ ਕੀਤੇ ਜਾਣਗੇ। ਜ਼ਿਆਲੀ ਮਾਮਲਿਆਂ ’ਤੇ ਪੂਰੀ ਰੋਕ ਲਗਾਉਣ ਦੇ ਲਈ ਬਾਈਓਮੀਟ੍ਰਿਕ ਤੇ ਬਾਰਕੋਡ ਤਕਨੀਕੀ ਅਪਣਾਈ ਜਾਵੇਗੀ। ਸ਼ਰੀਰਕ ਯੋਗਤਾ ਪ੍ਰੀਖਿਆ ਵਿਚ ਪੂਰਣ ਸਹੀ ਆਕਲਨ ਹੋਵੇ, ਇਸਦੇ ਲਈ ਰੇਡੀਓ ਫ੍ਰੀਕਵੇਂਸੀ ਡਿਵਾਇਸ, ਡਿਜੀਟਲ ਮਾਪਦੰਡ ਪ੍ਰਣਾਲੀ ਤੇ ਕੰਪਿਊਟਰ ਆਧਾਰਿਤ ਪ੍ਰਵਿਸ਼ਟੀਆਂ ਦੀ ਵਰਤੋਂ ਕੀਤਾ ਜਾਵੇਗਾ। ਲਿਖਤੀ ਪ੍ਰੀਖਿਆ ਦੇ ਲਈ ਉਤਰ
ਪੁਸਤਕਾ ਦਾ ਮੁਲਾਂਕਣ ਆਪਟੀਕਲ ਮਾਰਕ ਪਛਾਣ ਪ੍ਰਣਾਲੀ ਨਾਲ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਭਰਤੀ ਪ੍ਰਕ੍ਰਿਆ ਦੀ ਵੀਡੀਓਗ੍ਰਾਫੀ ਕੀਤੀ ਜਾਵੇਗੀ ਅਤੇ ਉਮੀਦਵਾਰਾਂ ਨੂੰ ਪੜਾਅ ਤਰੀਕੇ ਨਾਲ ਹਰ ਸਥਿਤੀ ’ਤੇ ਉਨ੍ਹਾਂ ਦੇ ਪ੍ਰਦਰਸ਼ਨ ਦੀ ਜਾਣਕਾਰੀ ਦਿੱਤੀ ਜਾਵੇਗੀ। ਬੁਲਾਰੇ ਨੇ ਦੱਸਿਆ ਕਿ ਹਾਲ ਹੀ ਵਿਚ ਹਰਿਆਣਾ ਕਰਮਚਾਰੀ ਚੋਣ ਕਮਿਸ਼ਨ ਵੱਲੋਂ ਸਿਪਾਹੀ ਦੇ 7000 ਅਸਾਮੀਆਂ ਨੂੰ ਭਰਨ ਦੇ ਲਈ ਮੰਗੇ ਗਏ ਇਸ਼ਤਿਹਾਰਾਂ ਦੇ ਵਿਰੁੱਧ ਪਿਛਲੇ 10 ਦਿਨਾਂ ਵਿਚ ਦੋ ਲੱਖ ਤੋਂ ਵੱਧ ਆਨਲਾਈਨ ਬਿਨੈ ਪੱਤਰ ਪ੍ਰਾਪਤ ਹੋਏ ਹਨ ਅਤੇ ਇਨ੍ਹਾਂ ਵਿਚੋਂ ਅੱਠ ਤੋਂ 10 ਫੀਸਦੀ ਉਮੀਦਵਾਰਾਂ ਦੀ ਵਿਦਿਅਕ ਯੋਗਤਾ ਗ੍ਰੇਜੂਏਸ਼ਨ ਤੇ ਪੋਸਟਗ੍ਰੇਜੂਏਸ਼ਨ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਕੁਲ 100 ਅੰਕਾਂ ਵਿਚੋਂ ਇੰਟਰਵਿਊ ਦੇ ਲਈ ਕੇਵਲ ਪੰਜ ਅੰਕ ਨਿਰਧਾਰਤ ਕੀਤੇ ਗਏ ਹਨ ਅਤੇ ਭਰਤੀ ਪ੍ਰਕ੍ਰਿਆ ਵਿਚ ਘੱਟੋ ਘੱਟ ਤਕਨੀਕ ਦੀ ਵਰਤੋਂ ਪੂਰੀ ਮੈਰਿਟ ਆਧਾਰ ’ਤੇ ਪਾਰਦਰਸ਼ੀ ਤਰੀਕੇ ਨਾਲ ਭਰਤੀ ਕੀਤੀ ਜਾਵੇਗੀ।



