Skip to content
Independent perspectives. Global stories.
BREAKING

ਪੀ.ਡਬਲਯੂ.ਡੀ. ਦੇ ਠੇਕੇਦਾਰ ਤੋਂ ਦੁਖੀ ਦੁਕਾਨਦਾਰਾਂ ਨੇ ਕੀਤਾ ਹਾਈਵੇਅ ਜਾਮ

Share this story

ਬਾਬਾ ਬਕਾਲਾ ਸਾਹਿਬ 17 ਸਤੰਬਰ (ਗੁਰਪ੍ਰੀਤ) ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਦੇ ਮੇਨ ਬਜ਼ਾਰ ਜਿਸ ਨੂੰ ਸੁੰਦਰੀਕਰਨ ਦੇ ਨਾਮ ਤੇ ਦੋਨਾਂ ਪਾਸਿਆਂ ਤੋਂ 11-11 ਫੁੱਟ ਢਾਹ ਚੌੜਾ ਕਰ ਦਿਤਾ ਗਿਆ ਸੀ ਦੀ ਹਾਲਤ ਅਤਿ ਨਾਜ਼ੁਕ ਬਣੀ ਹੋਈ ਹੈ। ਮੇਨ ਬਜ਼ਾਰ ਨੂੰ ਢਾਹੁਣ ਤੋਂ ਬਾਅਦ ਇਸ ਨੂੰ ਬਣਾਉਣ ਲਈ ਬਕਾਇਦਾ ਅੱਜ ਤੋਂ ਢੇਡ ਮਹੀਨੇ ਪਹਿਲਾਂ ਇਸ ਦਾ ਨੀਂਹ ਪੱਥਰ ਵੀ ਰੱਖਿਆ ਜਾ ਚੁੱਕਾ ਹੈ ਪਰ ਠੇਕੇਦਾਰ ਵਲੋਂ ਜੂੰ ਦੀ ਚਾਲੇ ਚਲਾਏ ਜਾ ਰਹੇ ਕੰਮ ਤੋਂ ਦੁਕਾਨਦਾਰ ਕਾਫੀ ਦਿਨਾਂ ਤੋਂ ਬਹੁਤ ਪ੍ਰੇਸ਼ਾਨ ਸਨ। ਆਖਿਰਕਾਰ ਦੁਕਾਨਦਾਰਾਂ ਦੇ ਜਦੋਂ ਸਬਰ ਦਾ ਬੰਨ੍ਹ ਟੁੱਟ ਗਿਆ ਤਾਂ ਉਹਨਾਂ ਪ੍ਰਸ਼ਾਸ਼ਨ ਪ੍ਰਤੀ ਭੜਾਸ ਕੱਢਣ ਲਈ ਬਿਆਸ-ਬਟਾਲਾ ਹਾਈਵੇ ਨੂੰ ਜਾਮ ਕਰ ਦਿੱਤਾ। ਦੁਕਾਨਦਾਰਾਂ ਦਾ ਕਹਿਣਾ ਸੀ ਕਿ ਜੇ.ਸੀ.ਬੀ. ਮਸ਼ੀਨਾਂ ਅਤੇ ਮਿੱਟੀ ਦੇ ਵੱਡੇ-ਵੱਡੇ ਢੇਰ ਲੱਗੇ ਦੇਖ ਕੇਕੋਈ ਗ੍ਰਹਾਕ ਬਜ਼ਾਰ ਵੱਲ ਮੂੰਹ ਨਹੀਂ ਕਰਦਾ। ਜਿਸ ਨਾਲ ਸਾਡੇ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਨੇ। ਇੱਕਲੇ ਦੁਕਾਨਦਾਰ ਹੀ ਨਹੀਂ ਸਗੋਂ ਦੂਰੋਂ ਨੇੜਿਉਂ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੀਆਂ ਸੰਗਤਾਂ ਨੂੰ ਵੀ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ । ਮੌਕੇ ਤੇ ਪਹੁੰਚੇ ਐਸ.ਡੀ.ਐਮ. ਸ੍ਰੀ ਵਿਮਲ ਸੇਤੀਆ ਨੇ ਮੇਨ ਬਜ਼ਾਰ ਨਾਲ ਸਬੰਧਿਤ ਅਧਿਕਾਰੀਆਂ ਨੂੰ ਮੌਕੇ ਤੇ ਬੁਲਾ ਕੇ ਚੱਲ ਰਹੇ ਕੰਮ ਦਾ ਜ਼ਇਜ਼ਾ ਵੀ ਲਿਆ। ਸ੍ਰੀ ਸੇਤੀਆ ਨੇ ਪੀ.ਡਬਲਯੂ.ਡੀ. ਦੇ ਐਸ.ਡੀ.ਓ, ਜੇ.ਈ. ਅਤੇ ਠੇਕੇਦਾਰ ਨੂੰ ਕੰਮ ਵਿਚ ਤੇਜੀ ਲਿਆਉਣ ਦੇ ਹੁਕਮ ਵੀ ਦਿੱਤੇ। ਸਰਪੰਚ ਪਰਮਿੰਦਰਜੀਤ ਸਿੰਘ ਨੇ ਸੀਵਰੇਜ਼ ਅਤੇ ਵਾਟਰ ਸਪਲਾਈ ਸਬੰਧੀ ਮੁਸ਼ਕਿਲਾਂ ਤੋਂ ਮੌਕੇ ਤੇ ਪਹੁੰਚੇ ਅਧਿਕਾਰੀਆਂ ਨੂੰ ਜਾਣੂੰ ਕਰਾਇਆ। ਬਾਅਦ ਵਿਚ ਐਸ.ਡੀ.ਐਮ ਸ੍ਰੀ ਵਿਮਲ ਸੇਤੀਆ ਦੇ ਪੂਰਨ ਵਿਸ਼ਵਾਸ ਦਿਵਾਉਣ ਮਗਰੋਂ ਦੁਕਾਨਦਾਰਾਂ ਦੁਆਰਾ ਧਰਨਾ ਚੁੱਕ ਲਿਆ ਗਿਆ। ਇਸ ਮੌਕੇ ਸਰਪੰਚ ਪਰਮਿੰਦਰਜੀਤ ਸਿੰਘ, ਸਰਬਜੀਤ ਸਿੰਘ ਸੰਧੂ ਸਾਬਕਾ ਪ੍ਰਧਾਨ ਪੀ.ਏ.ਡੀ.ਬੀ ਬੈਂਕ, ਤੇਜਿੰਦਰ ਸਿੰਘ ਅਠੌਲਾ ਸਾਬਕਾ ਬਲਾਕ ਸੰਮਤੀ ਮੈਂਬਰ, ਸੈਕਟਰੀ ਮਾਸਟਰ ਇਕਬਾਲ ਸਿੰਘ, ਮਾਸਟਰ ਚਰਨਜੀਤ ਸਿੰਘ ਨੀਲਾ, ਸਵਰਣ ਸਿੰਘ ਕਾਲਾ ਪ੍ਰਧਾਨ, ਤਰਸੇਮ ਸਿੰਘ ਬੱਬੂ, ਹਰਜਿੰਦਰ ਸਿੰਘ ਜਿੰਦਾ, ਬਿਕਰਮਜੀਤ ਸਿੰਘ ਸੇਖੋਂ, ਤੇਜਿੰਦਰ ਸਿੰਘ ਤਿੰਦਾ ਪ੍ਰਧਾਨ, ਸਤਿਨਾਮ ਸਿੰਘ ਬਾਜਵਾ, ਜਸਬੀਰ ਸਿੰਘ ਬਿੱਲਾ, ਡਾ: ਸੁੱਖਪਾਲ ਸਿੰਘ ਰਤਨ, ਮੱਖਣ ਸਿੰਘ ਟੈਕਸਲਾ ਟੀ.ਵੀ ਵਾਲੇ, ਬਲਬੀਰ ਸਿੰਘ ਫਰੂਟ ਵਾਲੇ, ਕੋਚ ਮਲਕੀਤ ਸਿੰਘ, ਨਵਪ੍ਰੀਤ ਸਿੰਘ ਨਵ, ਸ਼ਬੀਰ ਸਾਗਰ, ਇੰਦਰਬੀਰ ਸਿੰਘ ਆਮ ਆਦਮੀ ਪਾਰਟੀ, ਗੁਰਮੀਤ ਸਿੰਘ ਗੀਤਾ, ਦਲਬੀਰ ਇਲੈਕਟ੍ਰੋਨਿਕਸ, ਹਰਦੀਪ ਸਿੰਘ ਘੜੀ ਸਾਜ, ਸਾਬੀ ਟੀ ਸਟਾਲ, ਪ੍ਰਿੰਸ ਸ਼ੂ ਹਾਉਸ, ਬ੍ਰਦਰਜ਼ ਸ਼ੂ ਹਾਊਸ ਅਤੇ ਗੁਰਪਾਲ ਸਿੰਘ ਪਾਲਾ ਨੰਗਲੀ ਧਰਨੇ ਵਿਚ ਸ਼ਾਮਿਲ ਹੋਏ।

WRITTEN BY