ਸੁਨਾਮ, 17 ਸਤੰਬਰ (ਭੁਪਿੰਦਰਪਾਲ ਸਿੰਘ ਨਮੋਲ)- ਐਸ.ਐਸ.ਪੀ ਸ. ਪ੍ਰਿਤਪਾਲ ਸਿੰਘ ਥਿੰਦ ਅਤੇ ਡੀ.ਐਸ.ਪੀ ਸ. ਜਗਤਪ੍ਰੀਤ ਸਿੰਘ ਸੁਨਾਮ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਟਰੈਫਿਕ ਇੰਚਾਰਜ ਸ. ਕੇਵਲ ਸਿੰਘ ਏ.ਐਸ.ਆਈ. ਦੀ ਅਗਵਾਈ ਵਿੱਚ ਆਈ.ਟੀ ਆਈ. ਚੌਕ ਵਿਖੇ ਵਾਹਨਾਂ ਦੀ ਚੈਕਿੰਗ ਕੀਤੀ ਅਤੇ ਅਧੂਰੇ ਕਾਗਜ਼ ਵਾਲਿਆਂ ਦੇ ਚਲਾਣ ਵੀ ਕੱਟੇ ਟਰੈਫਿਕ ਇੰਚਾਰਜ ਕੇਵਲ ਸਿੰਘ ਨੇ ਦੱਸਿਆ ਕਿ ਟਰੈਫਿਕ ਪੁਲਿਸ ਨੇ ਸਕੂਲਾਂ, ਕਾਲਜਾਂ, ਟਰੱਕ ਯੂਨੀਅਨ, ਟਰਾਲੀ ਯੂਨੀਅਨਾਂ ਅਤੇ ਟੈਂਪੂ ਯੁਨੀਅਨਾਂ ਵਿੱਚ ਜਾਕੇ ਡਰਾਇਵਰਾਂ ਅਤੇ ਆਮ ਲੋਕਾਂ ਨੂੰ ਟਰੈਫਿਕ ਨਿਯਮਾਂ ਸਬੰਧੀ ਅਤੇ ਵਾਹਨਾਂ ਦੇ ਕਾਗਜ਼ ਪੂਰੇ ਰੱਖਣ ਲਈ ਤੇ ਇੱਕ ਸੈਮੀਨਾਰ ਲਾਕੇ ਵੀ ਜਾਗਰੂਕ ਕੀਤਾ ਗਿਆ ਤਾਂ ਕਿ ਕਿਸੇ ਵੀ ਇਨਸਾਨ ਦੀ ਦੁਰਘਟਨਾ ’ਚ ਕੀਮਤੀ ਜਾਨ ਨੂੰ ਬਚਾਇਆ ਜਾ ਸਕੇ ਉਨ੍ਹਾਂ ਅਗੇ ਕਿਹਾ ਕਿ ਐਸ.ਡੀ. ਐਮ ਦਫਤਰ ਇਕ ਸਾਇਨ ਬੋਰਡ ਵੀ ਲਗਾਇਆ ਗਿਆ ਹੈ। ਸ਼ਹਿਰ ਅੰਦਰ ਟਰੈਫਿਕ ਦੀ
ਸਮੱਸਿਆ ਦੇ ਹੱਲ ਲਈ ਦੁਕਾਨਦਾਰਾਂ ਵੱਲੋਂ ਰੱਖੇ ਸੜਕਾਂ ਤੋਂ ਸਾਮਾਨ ਚੁਕਵਾ ਕੇ ਅਤੇ ਰੇਹੜੀਆਂ ਵਾਲਿਆਂ ਨੂੰ ਸੜਕ ਦੀ ਜਗ੍ਹਾ ਤੋਂ ਪਿਛੇ ਹਟਾ ਕੇ ਰਸਤੇ ਖੁਲ੍ਹਵਾਏ ਗਏ ਤਾਂ ਜੋ ਕਿਸੇ ਵੀ ਵਿਅਕਤੀ ਨੂੰ ਦਿੱਕਤ ਨਾ ਆਵੇ। ਟਰੈਫਿਕ ਪੁਲਿਸ ਵੱਲੋਂ ਸਮੇਂ-ਸਮੇਂ ਸਿਰ ਨਾਕਾਬੰਦੀ ਕਰਕੇ ਟਰੈਫਿਕ ਨਿਯਮਾਂ ਸਬੰਧੀ ਜਾਣੂ ਕਰਵਾਉਂਦੀ ਹੈ। ਇਸ ਮੌਕੇ ਹੋਲਦਾਰ ਮੇਜਰ ਸਿੰਘ, ਹੋਲਦਾਰ ਜਰਨੈਲ ਸਿੰਘ, ਹੋਲਦਾਰ ਗੁਰਵਿੰਦਰ ਸਿੰਘ ਲਾਲੀ ਅਤੇ ਰਾਜ ਕੁਮਾਰ ਆਦਿ ਹਾਜ਼ਰ ਸਨ।



