ਸਮਾਣਾ 17 ਸਤੰਬਰ (ਬਲਜੀਤ ਦੋਦੜਾ)- ਆਮ ਆਦਮੀ ਪਾਰਟੀ ਵੱਲੋਂ ਸਮਾਣਾ ਦੀ ਅਨਾਜ ਮੰਡੀ ’ਚ ਕੀਤੀ ਗਈ ਰੈਲੀ ਦੌਰਾਨ ਬੋਲਦਿਆਂ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਦੇਸ਼ ਆਜ਼ਾਦ ਹੋਇਆਂ ਨੂੰ 68 ਸਾਲ ਬੀਤ ਗਏ ਹਨ ਪਰ ਇਨ੍ਹਾਂ 68 ਸਾਲਾਂ ’ਚ ਪੰਜਾਬ ਨੂੰ ਲੀਡਰਾਂ ਨੇ ਸਿਰਫ ਲੁੱਟਿਆ ਹੀ ਹੈ, ਇਸ ਦਾ ਵਿਕਾਸ ਭੋਰਾ ਵੀ ਨਹੀਂ ਕੀਤਾ। ਪੰਜਾਬ ’ਚ ਹੀ ਨਹੀਂ ਸਗੋਂ ਦੇਸ਼ ਵਿੱਚ ਹੁਣ ਤੱਕ ਲੀਡਰਾਂ ਨੇ ਆਪਣੀਆਂ ਸਿਰਫ ਜੇਬਾਂ ਹੀ ਭਰੀਆਂ ਹਨ। ਪਰ ਪੰਜਾਬ ਦਾ ਸਵਾਰਿਆ ਕੁੱਝ ਵੀ ਨਹੀਂ ਉਹ ਚਾਹੇ ਪੰਜਾਬ ਦਾ ਕਿਸਾਨ ਹੋਵੇ ਜਾਂ ਫੇਰ ਪੰਜਾਬ ਦਾ ਨੌਜਵਾਨ ਹੋਵੇ। ਅੱਜ ਨਾ ਕਿਤੇ ਪੰਜਾਬ ’ਚ ਰੁਜ਼ਗਾਰ ਨਜ਼ਰ ਆਉਂਦਾ ਹੈ ਅਤੇ ਨਾ ਕਿਤੇ ਵਿਕਾਸ ਨਜ਼ਰ ਆਉਂਦਾ ਹੈ। ਸੁਬੇ ਦੀ ਰਾਖੀ ਕਰਨ ਵਾਲੇ ਸੁਬੇ ਨੂੰ ਖਾਣ ’ਚ ਲੱਗੇ ਹੋਏ ਹਨ। ਬਸ ਹੁੱਣ ਇੱਹ ਅੱਤ ਹੋ ਚੂੱਕੀ ਹੈ ਲੋੜ ਹੈ ਇਸ ਨੂੰ ਬਦਲਣ ਦੀ। ਜਿਸ ਲਈ ਲੋਕ ਆਮ ਆਦਮੀ ਪਾਰਟੀ ਤੋਂ ੳਮੀਦਾਂ ਲਾਈ ਬੈਠੇ ਹਨ ਕਿ ਹੁਣ ਚੋਰਾਂ ਤੋਂ ਸਾਨੂੰ ਛੁਟਕਾਰਾਮਿਲ ਜਾਵੇਗ। ਲੋੜ ਹੈ ਨਵੇਂ ਪੰਜਾਬ ਦੀ ਸਿਰਜਣਾ ਕਰਨ ਦੀ। ਇਸ ਮੌਕੇ ਆਮ ਆਦਮੀਂ ਪਰਟੀ ਦੇ ਮੈਂਬਰ ਆਫ ਪਾਰਲੀਮੈਂਟ ਭਗਵੰਤ ਮਾਨ ਨੇ ਬੋਲਦਿਆਂ ਕਿਹਾ ਕਿ ਪੰਜਾਬ ਦੇ ਲੀਡਰਾਂ ਨੇ ਪੰਜਾਬ ਨੂੰ ਲੂੱਟਣ ਲਈ 5-5 ਸਾਲ ਦੀਆਂ ਵਾਰੀਆਂ ਬੰਨੀਆਂ ਹੋਈਆਂ ਹਨ। ਕਿ ਇਸ ਵਾਰ ਤੂੰ ਲੂੱਟ ਲੈ ਫੇਰ ਮੇਰੀ ਵਾਰੀ। ਪੰਜਾਬ ਦਾ ਸਟੇਰਿੰਗ ਕਦੀ ਕਦੀ ਕਾਂਗਰਸ ਦੇ ਹੱਥ ਅਤੇ ਕਦੀ ਅਕਾਲੀਆਂ ਦੇ ਹੱਥ ਦੋਵੇਂ ਪਾਰਟੀਆਂ ਪੰਜਾਬ ਨੂੰ ਲੁੱਟਣ ’ਤੇ ਲੱਗੇ ਹੋਏ ਹਨ। ਅੱਜ ਲੋੜ ਹੈ ਸਿਸਟਮ ਬਦਲਣ ਦੀ। ਪੰਜਾਬ ਦੇ ਇਨ੍ਹਾਂ ਮਾੜੇ ਹਾਲਾਤਾਂ ਨੂੰ ਦੇਖ ਕੇ ਲੋਕਾਂ ਦੀਆਂ ਮੁਸਕਾਨਾਂ ਲੋਕਾਂ ਦੇ ਮੂੰਹੋਂ ਲੱਥ ਗਈਆਂ ਹਨ ਜੇ ਰਹਿ ਗਈਆਂ ਤਾਂ ਲੋਕਾਂ ਦੇ ਚਿਹਰਿਆਂ ’ਤੇ ਉਦਾਸੀਆਂ ਅਤੇ ਚਿੰਤਾਵਾਂ। ਅੱਜ ਹਰ ਇੱਕ ਨੂੰ ਆਪਣੀ ਔਲਾਦ ਦੇ ਭਵਿੱਖ ਦੀ ਚਿੰਤਾ ਸਤਾ ਰਹੀ ਹੈ ਅਤੇ ਵਪਾਰੀ ਨੂੰ ਆਪਣੇ ਵਪਾਰ ਦੀ। ਨਾ ਤਾਂ ਅੱਜ ਪੰਜਾਬ ’ਚ ਵਪਾਰੀ ਸੁਖੀ ਹੈ ਅਤੇ ਨਾ ਹੀ ਆਮ ਆਦਮੀ। ਇਨ੍ਹਾਂ ਸੱਤਾ ਦੇ ਨਸ਼ੇ ’ਚ ਚੂਰ ਲੀਡਰਾਂ ਨੇ ਪੰਜਾਬ ਦਾ ਹਰ ਵਰਗ ਦੁਖੀ ਕੀਤਾ ਹੋਇਆ ਹੈ। ਅੱਜ ਪੰਜਾਬ ’ਚ ਆਮ ਆਦਮੀ ਪਾਰਟੀ ਦੀਆਂ ਰੈਲੀਆਂ ਦੇਖ ਦੇ ਦੂਜੀਆਂ ਪਾਰਟੀਆਂ ਦੇ ਲੀਡਰਾਂ ਦੀਆਂ ਨੀਂਦਰਾਂ ਉਡ ਚੁੱਕੀਆਂ ਹਨ। ਇਸ ਮੋਕੇ ਚੇਤਨ ਜੋੜਾ ਮਾਜਰਾ, ਡਾ.ਬਲਬੀਰ ਸਿੰਘ, ਪ੍ਰਕਾਸ਼ ਸਿੰਘ ਜੰਡਿਆਲੀ, ਬੂਟਾ ਸਿੰਘ ਰਸਾਂਝ, ਹਰਕੇਸ਼ ਸਿੱਧੁ, ਸ਼ਹਿਨਾਜ ਹਿੰਦੁਸਤਾਨੀ ਤੋਂ ਇਲਾਵਾ ਹਜਾਰਾਂ ਪਾਰਟੀ ਵਰਕਰ ਮੌਜੂਦ ਸਨ।



