Skip to content
Independent perspectives. Global stories.
BREAKING

ਬਿਹਾਰ ਚੋਣ: ਭਾਜਪਾ 160 ਸੀਟਾਂ ’ਤੇ ਲੜੇਗੀ, ਮਾਂਝੀ 20 ਸੀਟਾਂ ’ਤੇ ਰਾਜ਼ੀ

Share this story

ਨਵੀਂ ਦਿ¤ਲੀ, 14 ਸਤੰਬਰ (ਪੀ. ਟੀ. ਲਾਇਵ)- ਬਿਹਾਰ ਵਿਧਾਨਸਭਾ ਚੋਣ ਲਈ ਐਨਡੀਏ ’ਚ ਅਖੀਰ ਸੀਟਾਂ ’ਤੇ ਸਹਿਮਤੀ ਬਣ ਹੀ ਗਈ।ਅ¤ਜ ਹਿੰਦੁਸਤਾਨ ਅਵਾਮ ਮੋਰਚੇ ਦੇ ਪ੍ਰਧਾਨ ਜੀਤਨਰਾਮ ਮਾਂਝੀ ਦੀ ਭਾਰਤੀ ਜਨਤਾ ਪਾਰਟੀ ਪ੍ਰਧਾਨ ਅਮਿਤ ਸ਼ਾਹ ਨਾਲ ਤੋਂ ਬਾਅਦ ਗ¤ਲ ਬਣ ਗਈ।ਅ¤ਜ ਅਮਿਤ ਸ਼ਾਹ ਨੇ ਐਨਡੀਏ ਦੇ ਬਾਕੀ ਸਾਥੀਆਂ ਦੇ ਨਾਲ ਪ੍ਰੈ¤ਸ ਕਾਨਫ਼ਰੰਸ ਕੀਤੀ। ਸ਼ਾਹ ਨੇ ਕਿਹਾ ਕਿ ਚੋਣ ਲਈ ਐਨਡੀਏ ’ਚ ਸਹਿਮਤੀ ਬਣ ਗਈ ਹੈ। ਸ਼ਾਹ ਨੇ ਵਿਰੋਧੀ ਪ¤ਖ ਖ਼ਾਸ ਤੌਰ ’ਤੇ ਮੁ¤ਖ ਮੰਤਰੀ ਨਿਤੀਸ਼ ਕੁਮਾਰ ’ਤੇ ਜ਼ੋਰਦਾਰ ਹਮਲਾ ਬੋਲਣ ਤੋਂ ਬਾਅਦ ਸੀਟਾਂ ਦਾ ਐਲਾਨ ਕੀਤਾ। ਸ਼ਾਹ ਨੇ ਕਿਹਾ ਕਿ ਭਾਜਪਾ 160 ਸੀਟਾਂ ‘ਤੇ ਚੋਣ ਲੜੇਗੀ, ਹਮ 20, ਐਲਜੇਪੀ 40 ਤੇ ਰਾਸ਼ਟਰੀ ਲੋਕ ਸਮਤਾ ਪਾਰਟੀ 23 ’ਤੇ ਚੋਣ ਲੜੇਗੀ।ਸ਼ਾਹ ਨੇ ਐਨਡੀਏ ’ਚ ਕਿਸੇ ਤਰ੍ਹਾਂ ਦੇ ਮਤਭੇਦ ਤੋਂ ਪੂਰੀ ਤਰ੍ਹਾਂ ਇਨਕਾਰ ਕੀਤਾ। ਸੂਤਰਾਂ ਦੇ ਹਵਾਲੇ ਅਨੁਸਾਰ ਲੋਕ ਜਨਸ਼ਕਤੀ ਪਾਰਟੀ ਦੇ ਮੁਖੀ ਰਾਮਵਿਲਾਸ ਪਾਸਵਾਨ ਸੀਟਾਂ ਦੀ ਵੰਡ ਤੋਂ ਖੁਸ਼ ਨਹੀਂ ਹਨ। ਪਾਸਵਾਨ ਅਨੁਸਾਰ ਉਨ੍ਹਾਂ ਨੂੰ ਉਮੀਦ ਤੋਂ ਘੱਟ ਸੀਟਾਂ ਦਿੱਤੀਆਂ ਗਈਆਂ ਹਨ। ਦੂਜੇ ਪਾਸੇ ਜਨਤਾ ਦਲ (ਯੂ) ਸਰਕਾਰ ਵਿੱਚ ਮੁੱਖ ਮੰਤਰੀ ਰਹਿ ਚੁੱਕੇ ਜੀਤਨ ਰਾਮ ਮਾਂਝੀ ਵੀ ਪਹਿਲਾਂ ਵਧ ਸੀਟਾਂ ਹਾਸਿਲ ਕਰਨ ਲਈ ਅੜੇ ਬੈਠੇ ਸਨ। ਉਨ੍ਹਾਂ ਦਾ ਦਾਅਵਾ ਸੀ ਕਿ ਦਲਿਤਾਂ ਅਤੇ ਮਹਾਦਲਿਤਾਂ ਵਿੱਚ ਉਨ੍ਹਾਂ ਦੀ ਗਹਿਰੀ ਪੈਠ ਹੈ। ਬਿਹਾਰ ’ਚ ਦਲਿਤ ਅਤੇ ਮਹਾਦਲਿਤਾਂ ਦੀ ਕਾਫੀ ਗਿਣਤੀ ਹੈ ਜਿਹੜੇ ਚੋਣ ਵਿੱਚ ਅਹਿਮ ਭੂਮਿਕਾ ਨਿਭਾਅ ਸਕਦੇ ਹਨ।

WRITTEN BY