ਬਰਨਾਲਾ, 13 ਸਤੰਬਰ (ਖੁੱਡੀ ਕਲਾਂ)- ਸਥਾਨਕ ਚਿੰਟੂ ਪਾਰਕ ਵਿਖੇ ਬੀ.ਐ¤ਡ.ਅਧਿਆਪਕ ਫਰੰਟ ਬਲਾਕ ਬਰਨਾਲਾ ਦੀ ਮੀਟਿੰਗ ਬਲਾਕ ਪ੍ਰਧਾਨ ਹਰਜੀਤ ਸਿੰਘ ਖੁੱਡੀ ਦੀ ਪ੍ਰਧਾਨਗੀ ਹੇਠ ਹੋਈ। ਮੀਟੰਗ ਵਿੱਚ ਭਰਵੀਂ ਗਿਣਤੀ ਵਿੱਚ ਸ਼ਾਮਿਲ ਅਧਿਆਪਕਾਂ ਨੇ ਅਧਿਆਪਕ ਵਰਗ ਨੂੰ ਦਰਪੇਸ਼ ਸਮੱਸਿਆਵਾਂ ਅਤੇ ਮੰਗਾਂ ‘ਤੇ ਵਿਚਾਰ ਚਰਚਾ ਕੀਤੀ। ਸ਼ਰਨਜੀਤ ਸਿੰਘ ਖੁੱਡੀ ਵੱਲੋਂ ਜਾਰੀ ਪ੍ਰੈਸ ਨੋਟ ਅਨੁਸਾਰ ਆਗੂਆਂ ਅਵਤਾਰ ਸਿੰਘ ਧੌਲਾ ਅਤੇ ਸੁਖਪਾਲ ਸਿੰਘ ਸੇਖਾ ਨੇ ਮੀਟਿੰਗ ਦੌਰਾਨ ਕਿਹਾ ਕਿ ਦਫਤਰਾਂ ਵੱਲੋਂ ਤੁਰੰਤ ਮੰਗੀ ਜਾਂਦੀ ਡਾਕ ਅਧਿਆਪਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣਦੀ ਹੈ ਅਤੇ ਇਸ ਤਰਾਂ ਕਰਨ ਨਾਲ ਅਧਿਆਪਕਾਂ ਦਾ ਬਹੁਤ ਸਾਰਾ ਸਮਾਂ ਬਰਬਾਦ ਹੁੰਦਾ ਹੈ।ਸ਼ਰਨਜੀਤ ਸੈਂਪਲਾ ਨੇ ਅਧਿਆਪਕਾਂ ਦੇ ਐਨ.ਪੀ.ਐਸ. ਕਟੌਤੀ ਦੇ ਰਹਿ ਗਏ ਬਕਾਇਆ ਅਤੇ ਮੈਡੀਕਲ ਬਕਾਇਆ ਸੰਬੰਧੀ ਜਾਣਕਾਰੀ ਸਾਂਝੀ ਕੀਤੀ। ਮੀਟਿੰਗ ਦੌਰਾਨ ਸਬਸੰਮਤੀ ਨਾਲ ਫੈਸਲਾ ਲਿਆ ਗਿਆ ਕਿ ਆਉਣ
ਵਾਲੇ ਦਿਨਾਂ ਵਿੱਚ ਕਲੱਸਟਰ ਪੱਧਰ ‘ਤੇ ਅਧਿਆਪਕਾਂ ਨਾਲ ਰਾਬਤਾ ਬਣਾ ਕੇ ਬਲਾਕ ਸਿੱਖਿਆ ਦਫਤਰ ਬਰਨਾਲਾ ਵਿੱਚ ਲੰਬਿਤ ਪਏ ਅਧਿਆਪਕ ਕੰਮਾਂ ਨੂੰ ਪੂਰਾ ਕਰਵਾਇਆ ਜਾਵੇਗਾ। ਮੀਟਿੰਗ ਵਿੱਚ ਖਜਾਨਚੀ ਬਲਵਿੰਦਰ ਸਿੰਘ, ਸਹਿ ਜਨਰਲ ਸਕੱਤਰ ਮਨਜੀਤ ਸਿੰਘ ਠੀਕਰੀਵਾਲ ਨੇ ਆਪਣੇ ਸੰਬੋਧਨ ਵਿੱਚਮਹਿੰਗਾਈ ਭੱਤੇ ਦੇ ਰਹਿੰਦੇ ਬਕਾਏ ਤੁਰੰਤ ਦੇਣ ਅਤੇ ਪ੍ਰਾਇਮਰੀ ਕਾਡਰ ਤੋਂ ਮਾਸਟਰ ਕਾਡਰ ਦੀਆਂ ਤਰੱਕੀਆਂ ਕਰਨ ਦੀ ਮੰਗ ਕੀਤੀ।ਮੀਟਿੰਗ ਨੂੰ ਹੋਰਨਾਂ ਤੋਂ ਇਲਾਵਾ ਪ੍ਰੈਸ ਸਕੱਤਰ ਚਰਨਜੀਤ ਉ¤ਪਲੀ ਅਤੇ ਸਹਿ ਪ੍ਰੈ¤ਸ ਸਕੱਤਰ ਹਰਵਿੰਦਰ ਟੱਲੇਵਾਲ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।



