ਮੁੰਬਈ, 11 ਸਤੰਬਰ (ਪੀ. ਟੀ.)- ਸਾਲ 2006 ’ਚ 7 ਜੁਲਾਈ ਨੂੰ ਹੋਏ ਮੁੰਬਈ ਲੋਕਲ ਟਰੇਨ ਬੰਬ ਧਮਾਕੇ ਮਾਮਲੇ ’ਚ 12 ਨੂੰ ਦੋਸ਼ੀ ਕਰਾਰ ਦਿ¤ਤਾ ਹੈ। ਮੁੰਬਈ ਦੀ ਲੋਕਲ ਟਰੇਨ ’ਚ ਹੋਏ ਸਿਲਸਿਲੇਵਾਰ ਬੰਬ ਧਮਾਕਿਆਂ ਦੇ 9 ਸਾਲ ਬਾਅਦ ਇਸ ਮਾਮਲੇ ‘ਤੇ ਫ਼ੈਸਲਾ ਸੁਣਾਇਆ ਗਿਆ। ਇਸ ਮਾਮਲੇ ‘ਚ 13 ਦੋਸ਼ੀ ਹਨ ਜਿਸ ‘ਚ ਵਿਚੋਂ 12 ਨੂੰ ਮਕੋਕਾ ਕੋਰਟ ਨੇ ਦੋਸ਼ੀ ਕਰਾਰ ਦਿ¤ਤਾ। ਦੋਸ਼ੀਆਂ ਦੀ ਸਜਾ ਦਾ ਐਲਾਨ ਸੋਮਵਾਰ ਨੂੰ ਹੋਵੇਗਾ। ਜ਼ਿਕਰਯੋਗ ਹੈ ਕਿ 9 ਸਾਲ ਪਹਿਲਾ 11 ਜੁਲਾਈ 2006 ਨੂੰ ਮੁੰਬਈ ਦੀ ਲੋਕਲ ਟਰੇਨ ‘ਚ ਸਿਲਸਿਲੇਵਾਰ ਬੰਬ ਧਮਾਕੇ ਹੋਏ ਸਨ, ਜਿਸ ‘ਚ 187 ਲੋਕਾਂ ਦੀ ਮੌਤ ਹੋ ਗਈ ਸੀ ਤੇ 800 ਲੋਕ ਗੰਭੀਰ ਰੂਪ ‘ਚ ਜ਼ਖਮੀ ਹੋਏ ਸਨ। ਇਹ ਧਮਾਕੇ ਪ੍ਰੈਸ਼ਰਕੂਕਰ ਬੰਬ ਤੋਂ ਕਰਾਏ ਗਏ ਸਨ।



