Skip to content
Independent perspectives. Global stories.
BREAKING

ਸੁਖਬੀਰ ਸਿੰਘ ਬਾਦਲ ਵੱਲੋਂ ਨਿਵੇਸ਼ਕਾਂ ਨੂੰ ਪੰਜਾਬ ਦੇ 149 ਕਸਬਿਆਂ ’ਚ ਨਗਰ ਸੇਵਾਵਾਂ ਦਾ ਪ੍ਰਬੰਧ ਕਰਨ ਦਾ ਸੱਦਾ

Share this story

ਨਵੀਂ ਦਿੱਲੀ/ਚੰਡੀਗੜ੍ਹ/ ਜਲੰਧਰ, 10 ਸਤੰਬਰ- ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਇਥੇ ‘ਇਨਵੈਸਟ ਨੌਰਥ ਕੰਕਲੇਵ’ ਦੌਰਾਨ ਨਿਵੇਸ਼ਕਾਂ ਅੱਗੇ ਪੰਜਾਬ ਦੇ 140 ਕਸਬਿਆਂ ਅੰਦਰ ਨਗਰ ਸੇਵਾਵਾਂ ਦਾ ਪ੍ਰਬੰਧ ਸੰਭਾਲਣ ਦੀ ਪੇਸ਼ਕਸ਼ ਕੀਤੀ।ਸੀ.ਆਈ.ਆਈ. ਵੱਲੋਂ ਕਰਵਾਏ ਗਏ ਇਸ ਸੰਮੇਲਨ ਦੌਰਾਨ ਸਨਅਤ ਤੇ ਵਪਾਰ ਜਗਤ ਦੇ ਮੈਂਬਰਾਂ ਅਤੇ ਨਿਵੇਸ਼ਕਾਂ ਨੂੰ ਸੰਬੋਧਨ ਕਰਦਿਆਂ ਸ. ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਨਿਵੇਸ਼ਕਾਂ ਨੂੰ 5 ਤੋਂ 10 ਸਾਲ ਤੱਕ ਇੰਨ੍ਹਾਂ ਸੇਵਾਵਾਂ ਨੂੰ ਸਥਾਪਤ ਕਰਨ, ਚਲਾਉਣ ਅਤੇ ਸਾਂਭ-ਸੰਭਾਲ ਕਰਨ ਦਾ ਨਿਵੇਕਲਾ ਮੌਕਾ ਦਿੱਤਾ ਜਾਵੇਗਾ। ਸ. ਬਾਦਲ ਨੇ ਕਿਹਾ, ‘‘ਅਸੀਂ ਸਾਰੇ ਦੇ ਸਾਰੇ 140 ਕਸਬਿਆਂ ਵਿੱਚ ਇੱਕ ਸਾਲ ਦੇ ਅੰਦਰ ਅੰਦਰ ਮਿਆਰੀ ਜਲ ਸਪਲਾਈ, ਸੜਕਾਂ, ਸੀਵਰੇਜ ਅਤੇ ਸਟਰੀਟ ਲਾਈਟਾਂ ਵਰਗੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣਾ ਚਾਹੁੰਦੇ ਹਾਂ ਅਤੇ ਇਸ ਪ੍ਰੋਜੈਕਟ ਨੂੰ ਮੁਕੰਮਲ ਕਰਨ ’ਤੇ 4000 ਕਰੋੜ ਰੁਪਏ

ਦਾ ਖਰਚ ਆਵੇਗਾ।’’ ਇਸ ਗੱਲ ’ਤੇ ਜੋਰ ਦਿੰਦਿਆਂ ਕਿ ਨਗਰ ਸੇਵਾਵਾਂ ਨੂੰ ਆਊਟਸੋਰਸ ਕਰਨ ਦਾ ਸਿਲਸਿਲਾ ਪਹਿਲਾਂ ਤੋਂ ਹੀ ਆਰੰਭ ਹੋ ਚੁੱਕਾ ਹੈ, ਸ. ਬਾਦਲ ਨੇ ਕਿਹਾ ਕਿ ਬਠਿਡਾਂ ਵਿਖੇ ਇਨ੍ਹਾਂ ਸੇਵਾਵਾਂ ਦਾ ਜਿੰਮਾ ਸ਼ਪੂਰਜੀ ਪਲੌਂਜੀ ਨੂੰ ਸੌਂਪਿਆ ਗਿਆ ਹੈ ਜਦੋਂਕਿ ਅੰਮ੍ਰਿਤਸਰ ਦੇ ਇੱਕ ਹਿੱਸਾ ਦਾ ਕੰਮ ਤ੍ਰਿਵਾਨੀ ਇੰਡਸਟ੍ਰੀਜ਼ ਨੂੰ ਸੌਂਪਿਆ ਗਿਆ ਹੈ। ਸ. ਬਾਦਲ ਨੇ ਇਸ ਗੱਲ ਦਾ ਵੀ ਖੁਲਾਸਾ ਕੀਤਾ ਕਿ ਕਿਸ ਤਰ੍ਹਾਂ ਪੰਜਾਬ ਸਰਕਾਰ ਨੇ ਰਾਜ ਅੰਦਰ ਨਿਵੇਸ਼ ਲਈ ਸਹੀ ਵਾਤਾਵਰਣ ਤਿਆਰ ਕੀਤਾ ਹੈ। ਉਨ੍ਹਾਂ ਕਿਹਾ, ‘‘ਸਾਡੇ ਕੋਲ ਹੁਣ 12000 ਮੈਗਾਵਾਟ ਬਿਜਲੀ ਉਤਪਾਦਨ ਦੀ ਸਮਰੱਥਾ ਹੈ ਅਤੇ ਅਸੀਂ ਹੁਣ ਵਾਧੂ ਬਿਜਲੀ ਵੇਚਣ ਦੀ ਸਥਿਤੀ ’ਚ ਹਾਂ’’। ਆਪਣੇ ਵਿਚਾਰਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਦਿਆਂ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਰਾਜ ਅੰਦਰ ਨਿਵੇਸ਼ ਖਿੱਚਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਆਪਣੇ ਵਿਚਾਰਾਂ ਨੂੰ ‘ਬਿਲਡ ਇੰਡੀਆ-ਬਿਲਡ ਨਾਰਥ’ ’ਤੇ ਕੇਂਦਰਤ ਕਰਦਿਆਂ ਸੀ.ਆਈ.ਆਈ. ਦੇ ਉ¤ਤਰੀ ਖੇਤਰ ਦੇ ਚੇਅਰਮੈਨ ਅਤੇ ਸੋਮਨੇ ਸੈਰੇਮਿਕਸ ਲਿਮੀਟਿਡ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀਕਾਂਤ ਸੋਮਨੇ ਨੇ ਕਿਹਾ ਕਿ ਉ¤ਤਰੀ ਖੇਤਰ ਹਮੇਸ਼ਾਂ ਹਰੇਕ ਤਕਨੀਕੀ ਅਤੇ ਸਨਅਤੀ ਵਿਕਾਸ ਵਿੱਚ ਦੇਸ਼ ਵਿੱਚ ਸੱਭ ਤੋਂ ਮੋਹਰੀ ਰਿਹਾ ਹੈ। ਸੀ.ਆਈ.ਆਈ. ਇਨਵੈਸਟ ਨਾਰਥ ਦੇ ਚੇਅਰਮੈਨ ਅਤੇ ਫੋਰਟਿਸ ਹੈਲਥਕੇਅਰ ਲਿਮੀਟਿਡ ਦੇ ਐਗਜ਼ੀਕਿਊਟਿਵ ਚੇਅਰਮੈਨ ਮਾਲਵਿੰਦਰ ਮੋਹਨ ਸਿੰਘ ਨੇ ਕਿਹਾ ਕਿ ਖਿੱਤੇ ਦੇ ਰਾਜਾਂ ਲਈ ਤਰੱਕੀ ਅਤੇ ਆਰਥਕ ਵਿਕਾਸ ਦੀ ਰਾਹ ’ਤੇ ਮੰਜਲਾਂ ਸਰ ਕਰਨ ਲਈ ਇੰਨਾਂ ਦਰਮਿਆਨ ਆਪਸੀ ਨਜ਼ਦੀਕੀ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਅਤਿ-ਆਧੁਨਿਕ ਦੌਰ ਦੌਰਾਨ ਰਾਜਾਂ ਲਈ ਇਹ ਵੀ ਜ਼ਰੂਰੀ ਹੋ ਜਾਂਦਾ ਹੈ ਕਿ ਉਹ ਵਿਸ਼ਵਪੱਧਰੀ ਤਕਨੀਕਾਂ ਵਿਕਸਤ ਕਰਨ ’ਤੇ ਜੋਰ ਦੇਣ ਤਾਂ ਜੋ ਹਰੇਕ ਖੇਤਰ ’ਚ ਤਰੱਕੀ ਹੋ ਸਕੇ।

WRITTEN BY