ਨਵੀਂ ਦਿੱਲੀ, 10 ਸਤੰਬਰ (ਪੀ. ਟੀ. ਲਾਇਵ)- ਭਾਰਤ ਅਤੇ ਪਾਕਿਸਤਾਨ ਦੇ ਦਰਮਿਆਨ ਸਰਹੱਦ ’ਤੇ ਜੰਗਬੰਦੀ ਸਬੰਧੀ ਸਹਿਮਤੀ ਬਣ ਗਈ ਹੈ। ਰਿਪੋਰਟਾਂ ਅਨੁਸਾਰ ਨਵੀਂ ਦਿੱਲੀ ਵਿਖੇ ਬੀਐਸਐਫ ਅਤੇ ਪਾਕਿ ਰੇਂਜਰਜ਼ ਦੇ ਡਾਇਰੈਕਟਰ ਜਨਰਲਜ਼ ਦਰਮਿਆਨ ਹੋਈ ਗੱਲਬਾਤ ਵਿੱਚ ਇਹ ਸਹਿਮਤੀ ਬਣੀ। ਇਸ ਤੋਂ ਇਲਾਵਾ ਪਾਕਿਸਤਾਨ ਨੇ ਗੱਲਬਾਤ ਦੌਰਾਨ ਦਸੰਬਰ 2014 ਦੀ ਫਲੈਗ ਮੀਟਿੰਗ ਦੌਰਾਨ ਦੋ ਜਵਾਨਾਂ ਦੀ ਹੱਤਿਆ ਦਾ ਮਾਮਲਾ ਵੀ ਉਠਾਇਆ। ਪਾਕਿਸਤਾਨ ਰੇਂਜਰਜ਼ ਦੇ ਵਫਦ ਅਤੇ ਬੀਐਸਐਫ ਦੇ ਡੀਜੀ ਪੱਧਰ ਦੀ ਗੱਲਬਾਤ ਇੱਥੇ ਬੀਐਸਐਫ ਹੈ¤ਡਕੁਆਰਟਰਜ਼ ਵਿਖੇ ਹੋਈ। ਗੱਲਬਾਤ ਦੇ ਲੰਬੇ ਗੇੜ ਬਾਅਦ ਦੋ ਧਿਰਾਂ ਵਿਚਾਲੇ ਸਰਹੱਦ ’ਤੇ ਤਣਾਅ ਘੱਟ ਕਰਨ ਲਈ ਸਹਿਮਤੀ ਬਣੀ। ਪਾਕਿਸਤਾਨੀ ਵਫਦ ਦੀ ਅਗਵਾਈ ’ਚ ਡੀਜੀ ਮੇਜਰ ਜਨਰਲ ਉਮਰ ਫਾਰੂਖ ਨੇ ਕੀਤੀ। ਵਫਦ ਦਾ ਬੀਐਸਐਫ ਹੈ¤ਡਕੁਆਰਟਰਜ਼ ਵਿਖੇ ਫੋਰਸ ਦੇ ਡੀਜੀ ਡੀਕੇ ਪਾਠਕ ਨੇ ਗਰਮਜੋਸ਼ੀ ਨਾਲ ਸਵਾਗਤ ਕੀਤਾ। ਭਾਰਤ ਪਾਕਿਸਤਾਨ ਦੇ ਦਰਮਿਆਨ ਹੋ ਰਹੀ ਇਸ ਮੀਟਿੰਗ ਵਿੱਚ ਬੀਐਸਐਫ ਦੇ 23 ਮੈਂਬਰੀ ਵਫਦ ਵਿੱਚ ਗ੍ਰਹਿ ਮੰਤਰਾਲਾ, ਨਾਰਕੋਟਿਕਸ ਕੰਟਰੋਲ ਬਿਊਰੋ ਅਤੇ ਸਰਵੇ ਆਫ ਇੰਡੀਆ ਦੇ ਅਧਿਕਾਰੀ ਮੌਜੂਦ ਰਹੇ। ਜ਼ਿਕਰਯੋਗ ਹੈ ਕਿ ਅੱਜ 10 ਸਤੰਬਰ ਨੂੰ ਸ਼ੁਰੂ ਹੋਈ ਦੋਨਾਂ ਧਿਰਾਂ ਵਿਚਾਲੇ ਮੀਟਿੰਗ 12 ਸਤੰਬਰ ਤੱਕ ਚੱਲੇਗੀ।



