ਬੈਲਜੀਅਮ, 9 ਸਤੰਬਰ (ਹਰਜੀਤ ਸਿੰਘ ਨੰਦੜਾ)- ਸੀਰੀਆ ਅਤੇ ਇਰਾਕ ਤੋਂ ਆਈਐਸਆਈਐਸ ਦੇ ਕਹਿਰ ਤੋਂ ਡਰਦੇ ਲੋਕਾਂ ਵੱਲੋਂ ਯੂਰਪ ਵੱਲ ਨੂੰ ਆਉਣ ਦੇ ਸਿਲਸਲੇ ਮੁਤਾਬਕ ਹੁਣ ਤੱਕ ਹਜ਼ਾਰਾਂ ਲੋਕ ਯੂਰਪ ਵਿੱਚ ਦਾਖਲ ਹੋ ਗਏ ਹਨ, ਜਿਨ੍ਹਾਂ ਨੇ ਪੂਰੇ ਯੂਰਪ ਦੀਆਂ ਸਰਕਾਰਾਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਪਿਛਲੇ ਦਿਨਾਂ ਤੋਂ ਬੈਲਜੀਅਮ ਦੇ ਸ਼ਰਨਾਰਥੀਆਂ ਦੇ ਫੇਸਲੇ ਲੈਣ ਵਾਲੇ ਦਫਤਰ ਵਰਲਡ ਟਰੈਡ ਸੈਂਟਰ ਵਿੱਚ ਹਜ਼ਾਰਾਂ ਸ਼ਰਨਾਰਥੀ ਅਰਜੀਆਂ ਦੇਣ ਲਈ ਆ ਰਹੇ ਹਨ। ਜਿਨ੍ਹਾਂ ਵਿੱਚ ਔਰਤਾਂ ਅਤੇ ਬੱਚਿਆਂ ਨੂੰ ਭਾਵੇਂ ਪਹਿਲ ਦਿੱਤੀ ਜਾ ਰਹੀ ਹੈ ਪਰ ਫੇਰ ਵੀ ਸਰਕਾਰ ਹੱਥੋਂ ਸਥਿਤੀ ਕਾਬੂ ਤੋਂ ਬਾਹਰ ਹੈ ਕਿਉਂਕਿ ਇਕ ਦਿਨ ਵਿੱਚ 250 ਤੋਂ ਵਧ ਅਰਜ਼ੀਆਂ ਸਵੀਕਾਰ ਕਰਨ ਵਿੱਚ ਬਹੁਤ ਮੁਸ਼ਕਲ ਹੋ ਰਹੀ ਹੈ। ਇਨ੍ਹਾਂ ਸ਼ਰਨਾਰਥੀਆਂ ਦੇ ਰੱਖਣ ਲਈ ਸਰਕਾਰ ਕੋਲ ਕੋਈ ਢੁਕਵੇਂ ਸਾਧਨ ਵੀ ਨਹੀਂ ਹਨ ਜਿਸ ਕਾਰਨ 1000 ਲੋਕ ਬਰੱਸਲਜ਼ ਦੀ ਪਾਰਕ ਮੈਕਸੀਮਿਲੀਆਨ ਵਿੱਚ ਟੈਂਟ ਲਾ ਕੇ
ਆਪਣਾ ਟਾਇਮ ਪਾਸ ਕਰ ਰਹੇ ਹਨ ਠੰਡ ਦੇ ਵਧਣ ਨਾਲ ਹੋਰ ਵੀ ਮੁਸ਼ਕਲਾਂ ਵੱਧ ਹੋ ਰਹੀਆਂ ਹਨ ਪਰ ਰੈ¤ਡ ਕਰਾਸ ਵੱਲੋਂ ਸ਼ਰਨਾਰਥੀਆਂ ਲਈ ਢੁਕਵੀਆਂ ਥਾਵਾਂ ਲੱਭਣ ਅਤੇ ਖਾਣੇ ਦਾ ਵਧੀਆ ਇੰਤਜ਼ਾਮ ਕੀਤਾ ਜਾ ਰਿਹਾ ਹੈ ਦੂਜੇ ਪਾਸੇ ਸ਼ਰਨਾਰਥੀਆਂ ਦਾ ਵਿਰੋਧ ਕਰਨ ਵਾਲੀ ਫਲਾਮਿਸ਼ ਬਲੰਗ ਪਾਰਟੀ ਵੱਲੋਂ ਸਰਕਾਰ ’ਤੇ ਤਾਹਨੇ ਕੱਸੇ ਜਾ ਰਹੇ ਹਨ ਕਿ ਬੈਲਜੀਅਮ ਕੋਈ ਹੋਟਲ ਨਹੀਂ ਹੈ ਜਿਥੇ ਹਰ ਇੱਕ ਨੂੰ ਖਿੜੇ ਮੱਥੇ ਪ੍ਰਵਾਨ ਕੀਤਾ ਜਾ ਰਿਹਾ ਹੈ ਜਦ ਕਿ ਬੈਲਜੀਅਮ ਵਿਚ ਬਹੁਤ ਲੋਕ ਛੱਤ ਤੋਂ ਬਗੈਰ ਰਹਿੰਦੇ ਹਨ। ਪਹਿਲਾਂ ਉਨ੍ਹਾਂ ਦਾ ਮੁੜਵਸੇਬਾ ਕੀਤਾ ਜਾਣਾ ਜ਼ਰੂਰੀ ਹੈ।



