Skip to content
Independent perspectives. Global stories.
BREAKING

ਨੈਸ਼ਨਲ ਅਵਾਰਡ ਨਾਲ ਸਨਮਾਨਿਤ ਮੱਖਣ ਸਿੰਘ ਦਾ ਕੀਤਾ ਭਰਵਾਂ ਸਵਾਗਤ

Share this story

ਮਾਨਸਾ, 8 ਸਤੰਬਰ (ਅਨੂਪ ਸਿੰਘ ਖਾਲਸਾ)- ਅਧਿਆਪਕ ਦਿਵਸ ਮੌਕੇ ਭਾਰਤ ਦੇ ਰਾਸ਼ਟਰਪਤੀ ਵੱਲੋਂ ਵਧੀਆ ਕਾਰਗੁਜਾਰੀ ਵਾਲੇ ਅਧਿਆਪਕਾਂ ਨੂੰ ਨੈਸ਼ਨਲ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ, ਜਿਸ ਵਿਚ ਜ਼ਿਲ੍ਹਾ ਮਾਨਸਾ ਦੇ ਜੰਮਪਲ ਅਤੇ ਸਰਕਾਰੀ ਮਿਡਲ ਸਕੂਲ ਤਲਵੰਡੀ ਅਕਲੀਆ ਵਿਖੇ ਤਾਇਨਾਤ ਮੱਖਣ ਸਿੰਘ ਪੰਜਾਬੀ ਮਾਸਟਰ ਨੂੰ ਵੀ ਇਸ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਮਾਨਸਾ ਜਿਲ੍ਹੇ ਨੂੰ ਇਹ ਐਵਾਰਡ 20 ਸਾਲ ਬਾਅਦ ਪ੍ਰਾਪਤ ਕਰਨ ਦਾ ਮਾਣ ਪ੍ਰਾਪਤ ਹੋਇਆ ਹੈ। ਅਵਾਰਡ ਪ੍ਰਾਪਤ ਕਰਨ ਉਪਰੰਤ ਮਾਨਸਾ ਪਹੁੰਚਣ ’ਤੇ ਨੈਸ਼ਨਲ ਅਵਾਰਡੀ ਅਧਿਆਪਕ ਮੱਖਣ ਸਿੰਘ ਦਾ ਥਾਂ-ਥਾਂ ’ਤੇ ਸ਼ਹਿਰ ਦੇ ਪਤਵੰਤੇ ਸੱਜਣਾਂ ਵੱਲੋਂ ਹਾਰ ਪਾ ਕੇ ਸਵਾਗਤ ਕੀਤਾ ਹੈ। ਸਵਾਗਤ ਕਰਨ ਵਾਲਿਆਂ ਵਿਚ ਜ਼ਿਲ੍ਹਾ

ਸਿੱਖਿਆ ਅਫਸਰ ਮਾਨਸਾ (ਸੈਕੰਡਰੀ ਸਿੱਖਿਆ) ਦਫਤਰ ਦੇ ਸੁਪਰਡੈਂਟ ਹੁਕਮ ਚੰਦ, ਰਾਜਿੰਦਰ ਕੁਮਾਰ, ਨਛੱਤਰ ਸਿੰਘ, ਖੱਤਰੀ ਸਭਾ ਦੇ ਆਗੂ ਤੇ ਸਾਬਕਾ ਡਰਾਇੰਗ ਮਾਸਟਰ ਸੋਹਨ ਲਾਲ ਜੈਦਕਾ, ਸਟੇਟ ਅਵਾਰਡੀ ਤਰਸੇਮ ਚੰਦ ਗੋਇਲ, ਸੁਰਿੰਦਰ ਕੁਮਾਰ ਬਾਂਸਲ, ਹਰਮੇਸ ਕੁਮਾਰ, ਰਾਮਗੜ੍ਹੀਆ ਸਭਾ ਮਾਨਸਾ ਦੇ ਪ੍ਰਧਾਨ ਬਲਵੀਰ ਸਿੰਘ, ਅਰੋੜਵੰਸ ਸਭਾ ਦੇ ਰਾਮ ਕ੍ਰਿਸ਼ਨ ਚੁੱਘ, ਪਿੰਡ ਤਲਵੰਡੀ ਅਕਲੀਆ ਦੇ ਸਰਪੰਚ ਕੁਲਵਿੰਦਰ ਸਿੰਘ, ਨਾਜਰ ਸਿੰਘ ਪੰਚ, ਪ੍ਰਿੰਸੀਪਲ ਅਸ਼ੋਕ ਕੁਮਾਰ, ਮੁੱਖ ਅਧਿਆਪਕਾ ਹਰਜਿੰਦਰ ਕੌਰ, ਸਿਕੰਦਰ ਸਿੰਘ ਪੰਚ, ਸਕੂਲ ਦੀ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਮਲਕੀਤ ਸਿੰਘ, ਵਿਜੈ ਕੁਮਾਰ, ਸੰਦੀਪ ਕੁਮਾਰ, ਮੋਹਨਜੀਤ ਸਿੰਘ, ਸਿੰਕਦਰ ਸਿੰਘ, ਬਲਵੀਰ ਸਿੰਘ, ਗੁਰਚਰਨ ਸਿੰਘ ਰੱਲੀ ਆਦਿ ਹਾਜ਼ਰ ਸਨ।

WRITTEN BY