ਨਾਭਾ, 8 ਸਤੰਬਰ (ਕਰਮਜੀਤ ਸੋਮਲ)- ਸਰਕਾਰੀ ਮਿਡਲ ਸਕੂਲ ਤੂੰਗਾਂ ਵਿਖੇ ਸੇਵਾ ਨਿਭਾ ਰਹੇ ਐਸ.ਐਸ. ਮਾਸਟਰ ਸੁਦੇਸ ਕੁਮਾਰ ਨਾਭਾ ਨੂੰ ਸਿੱਖਿਆ ਵਿਭਾਗ ਵੱਲੋਂ ਸਟੇਟ ਐਵਾਰਡ ਲਈ ਚੁਣਿਆ ਗਿਆ। ਐਸ.ਏ.ਐਸ. ਨਗਰ ਵਿਖੇ ਹੋਏ ਰਾਜ ਪੱਧਰੀ ਅਧਿਆਪਕ ਦਿਵਸ ਸਮਾਰੋਹ ਦੌਰਾਨ ਪੰਜਾਬ ਦੇ ਸਿੱਖਿਆ ਮੰਤਰੀ ਸ. ਦਲਜੀਤ ਸਿੰਘ ਚੀਮਾ ਵੱਲੋਂ ਮਿਹਨਤੀ ਅਧਿਆਪਕ ਸੁਦੇਸ ਕੁਮਾਰ ਨਾਭਾ ਨੂੰ ਸਿੱਖਿਆ ਦੇ ਖੇਤਰ ਵਿੱਚ ਪਾਏ ਯੋਗਦਾਨ ਅਤੇ ਆਪਣੇ ਵਿਦਿਆਰਥੀਆਂ ਨੂੰ ਬਲਾਕ, ਜਿਲ੍ਹਾ ਅਤੇ ਰਾਜ ਪੱਧਰ ਦੀਆਂ ਪ੍ਰਾਪਤੀਆਂ ਬਦਲੇ ਅਤੇ ਸਕੂਲ ਵਿਖੇ ਆਪਣੀ ਤਨਖਾਹ ਵਿੱਚੋਂ ਸਵਾ ਲੱਖ ਰੁਪਏ ਖਰਚ ਕਰਕੇ ਬਣਾਈ ਵਿ4ੇ4 ਕਿਸਮ ਦੀ ਇੰਗਲਿਸ ਐਸ.ਐਸ. ਲੈਬ ਅਤੇ ਸਮਾਜ ਸੇਵਾ ਕਰਨ ਕਾਰਨ ਸਨਮਾਨਿਤ ਕੀਤਾ ਗਿਆ। ਇਸ ਰਾਜ ਪੱਧਰੀ ਸਮਾਰੋਹ ਵਿੱਚ ਸਿੱਖਿਆ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਸੀ. ਰਾਊਲ, ਡਾਇਰੈਕਟਰ ਜਨਰਲ ਸਕੂਲ ਐਜੁਕੇ4ਨ ਸ੍ਰੀ ਪ੍ਰਦੀਪ ਅਗਰਵਾਲ, ਡੀ.ਪੀ.ਆਈ. ਪੰਜਾਬ ਸ. ਬਲਵੀਰ ਸਿੰਘ ਅਤੇ ਹੋਰ ਅਨੇਕਾਂ ਸਿੱਖਿਆ ਅਧਿਕਾਰੀ ਮੌਜੂਦ ਸਨ। ਅਨੇਕਾਂ ਸਮਾਜ ਸੇਵੀ ਸੰਸਥਾਵਾਂ, ਕਲੱਬਾਂ, ਸਕੂਲ ਕਮੇਟੀ ਚੇਅਰਮੈਨ ਗੁਰਮੁੱਖ ਸਿੰਘ, ਸਕੂਲ ਇੰਚਾਰਜ ਮੈਡਮ ਹਰਪ੍ਰੀਤ ਕੌਰ, ਰਕੇਸ ਕੁਮਾਰ, ਹਰਦੇਵ ਸਿੰਘ, ਮੈਡਮ ਸਲਿੰਦਰ ਕੌਰ, ਹਰਮੇਲ ਸਿੰਘ, ਸਰਕਾਰੀ ਹਾਈ ਸਕੂਲ ਛੀਟਾਂਵਾਲਾ ਦੇ ਮੁਖੀ ਰਾਕੇਸ ਉਪਲ ਨੇ ਅਧਿਆਪਕ ਸੁਦੇਸ ਕੁਮਾਰ ਨਾਭਾ ਨੂੰ ਸਟੇਟ ਐਵਾਰਡ ਮਿਲਣ ਤੇ ਵਧਾਈਆਂ ਦਿੱਤੀਆਂ ਅਤੇ ਖੁਸੀ ਦਾ ਪ੍ਰਗਟਾਵਾ ਕੀਤਾ।



