Skip to content
Independent perspectives. Global stories.
BREAKING

ਤਿਹਾੜ ਜੇਲ੍ਹ ਨੰ. 3 ’ਚ ਦਿੱਲੀ ਗੁਰਦੁਆਰਾ ਕਮੇਟੀ ਦੇ ਸਹਿਯੋਗ ਨਾਲ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ

Share this story

ਨਵੀਂ ਦਿੱਲੀ, 8 ਸਤੰਬਰ (ਮਨਪ੍ਰੀਤ ਸਿੰਘ ਖਾਲਸਾ)- ਦਿੱਲੀ ਦੀ ਤਿਹਾੜ ਜੇਲ੍ਹ ਨੰ 3 ਵਿਚ ਨਜ਼ਰਬੰਦ ਬੰਦੀ ਸਿੰਘਾਂ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਅਤੇ ਬਾਬਾ ਬੰਦਾ ਸਿੰਘ ਜੀ ਬਹਾਦੁਰ ਦੀ ਯਾਦ ਵਿਚ ਗੁਰਮਤਿ ਸਮਾਗਮ ਦਾ ਉਪਰਾਲਾ ਕੀਤਾ ਗਿਆ। ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਭਾਈ ਮਨਜੀਤ ਸਿੰਘ ਦੇ ਰਾਗੀ ਜੱਥੇ ਨੇ ਰਸਭਿੰਨਾ ਕੀਰਤਨ ਕਰਕੇ ਕੈਦੀਆਂ ਦਾ ਮਨ ਮੋਹ ਲਿਆ ਸੀ । ਧਰਮ ਪ੍ਰਚਾਰ ਕਮੇਟੀ ਦੇ ਭਾਈ ਪਰਮਜੀਤ ਸਿੰਘ ਰਾਣਾ ਅਤੇ ਕਨਵੀਵਰ ਭਾਈ ਗੁਰਮੀਤ ਸਿੰਘ ਬੋਬੀ ਅਤੇ ਹੋਰ ਪਤਵੰਤੇ ਸਜਣਾਂ ਨੇ ਇਸ ਸਮਾਗਮ ਵਿਚ ਉਚੇਚੇ ਤੋਰ ਤੇ ਹਾਜਿਰੀ ਭਰੀ ਸੀ। ਸਮਾਗਮ ਦੌਰਾਨ ਜੇਲ੍ਹ ਦੇ ਸੁਪਰੀਟੇਂਡੇਟ ਅਤੇ ਹੋਰ ੳਚ ਅਧਿਕਾਰੀਆਂ ਨੇ ਹਾਜਿਰੀ ਭਰ ਕੇ ਆਏ ਹੋਏ ਪਤਵੰਤੇ ਸਜਣਾਂ ਨੂੰ ਜੀ ਆਇਆ ਆਖਿਆ ਸੀ । ਤਿਹਾੜ ਦੀ ਜੇਲ੍ਹ ਨੰ 3 ਦੇ ਹਾਈ ਰਿਸਕ ਵਾਰਡ ਵਿਚ ਭਾਈ ਪਰਮਜੀਤ ਸਿੰਘ ਭਿਉਰਾ ਬੰਦ ਹਨ ਤੇ ਉਨ੍ਹਾਂ ਨੇ ਵੀ ਇਸ ਸਮਾਗਮ ਵਿਚ ਅਪਣੀ ਸ਼ਮੁਲਿਅਤ ਕੀਤੀ ਸੀ।ਸਮਾਗਮ ੳਪਰੰਤ ਭਾਈ ਭਿਉਰੇ ਨਾਲ ਹੋਈਆਂ ਪੰਥਕ ਵਿਚਾਰਾਂ ਵਿਚ ਭਾਈ ਭਿਉਰੇ ਨੇ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਭਾਈ ਮਨਜੀਤ ਸਿੰਘ ਜੀ ਕੇ, ਧਰਮ ਪ੍ਰਚਾਰ ਕਮੇਟੀ ਦੇ ਭਾਈ ਪਰਮਜੀਤ ਸਿੰਘ ਰਾਣਾ ਅਤੇ ਕਨਵੀਵਰ ਭਾਈ ਗੁਰਮੀਤ ਸਿੰਘ ਬੋਬੀ ਵਲੋਂ ਨਿਭਾਏ ਜਾ ਰਹੇ ਪੰਥਕ ਅਤੇ ਬੰਦੀ ਸਿੰਘਾਂ ਪ੍ਰਤਿ ਨਿਭਾਏ ਜਾ ਰਹੇ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ । ਭਾਈ ਭਿਉਰਾ ਨੇ ਕਿਹਾ ਕਿ ਭਾਈ ਮਨਜੀਤ ਸਿੰਘ ਜੀ ਕੇ ਵਲੋਂ ਸੀਮਿਤ ਬਜਟ ਦੇ ਹੁੰਦਿਆਂ ਨਜ਼ਰਬੰਦ ਸਿੰਘਾਂ ਲਈ ਵੱਡੀ ਸੇਵਾ ਕੀਤੀ ਜਾ ਰਹੀ ਹੈ ਅਤੇ ਇਸ ਕਾਰਜ ਵਿਚ ਸਿੱਖਾਂ ਦੀ ਸਿਰਮੋਰ ਸੰਸਥਾਂ ਸ਼੍ਰੌਮਣੀ ਕਮੇਟੀ ਸ਼੍ਰੀ ਅੰਮ੍ਰਿਤਸਰ ਦੇ ਵੱਡੇ ਬਜਟ ਦੇ ਹੁੰਦਿਆਂ ਕਿੱਥੇ ਪਿੱਛੇ ਰਹਿ ਗਈ ਹੈ । ਭਾਈ ਭਿਉਰੇ ਨੇ ਫਿਲਮ ਠਸਿੰਘ ਇਜ ਬਲਿੰਗੂ ਵਿਚੋਂ ਇਤਰਾਜ ਯੋਗ ਸੀਨ ਕਟਵਾਉਣ ਲਈ ਪਰਮਜੀਤ ਸਿੰਘ ਰਾਣਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਕੋਈ ਵੀ ਸਿੱਖ ਭਾਵੇਂ ਕਿਸੇ ਵੀ ਜੱਥੇਬੰਦੀ ਨਾਲ ਹੋਵੇ ਉਸ ਵਲੋਂ ਕੀਤੇ ਪੰਥਕ ਫਰਜ ਦੀ ਸ਼ਲਾਘਾ ਕਰਨੀ ਚਾਹੀਦੀ ਹੈ ਨਾ ਕਿ ਲੱਤਾ ਖਿਚਣੀਆਂ ਚਾਹੀਦੀਆਂ ਹਨ। ਅੰਤ ਵਿਚ ਉਨ੍ਹਾਂ ਨੇ ਸ਼੍ਰੌਮਣੀ ਕਮੇਟੀ ਦੇ ਪ੍ਰਧਾਨ ਸ ਅਵਤਾਰ ਸਿੰਘ ਮੱਕੜ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਭਾਈ ਮਨਜੀਤ ਸਿੰਘ ਜੀ ਕੇ ਤੋਂ ਸੇਧ ਲੈਦਿਆਂ ਹੋਇਆ ਬੰਦੀ ਸਿੰਘਾਂ ਪ੍ਰਤਿ ਅਪਣਾ ਫਰਜ਼ ਨਿਭਾਉਣ ਲਈ ਅਗੇ ਆਉਣ।

WRITTEN BY