Skip to content
Independent perspectives. Global stories.
BREAKING

ਦੋ ਦਿਨਾ ਮੈਡੀਕਲ ਕਾਨਫਰੰਸ ਨਵੀਆਂ ਤੇ ਉਸਾਰੂ ਨੀਤੀਆਂ ਦੇ ਐਲਾਨ ਨਾਲ ਸੰਪਨ

Share this story

ਮੈਰੀਲੈਂਡ, 8 ਸਤੰਬਰ (ਡਾ. ਗਿੱਲ)- ਨਾਰਥ ਅਮਰੀਕਨ ਮੈਡੀਕਲ ਅਤੇ ਡੈਂਟਲ ਐਸੋਸੀਏਸ਼ਨ ਅਮਰੀਕਾ ਵੱਲੋਂ ਦੋ ਦਿਨਾ ਕਾਨਫਰੰਸ ਹਿਲਟਨ ਹੋਟਲ ਹਾਰਬਰ ਬਾਲਟੀਮੋਰ ਵਿਖੇ ਆਯੋਜਿਤ ਕੀਤੀ ਗਈ। ਇਸ ਕਾਨਫਰੰਸ ਵਿੱਚ ਅਮਰੀਕਾ ਦੀਆਂ ਵੱਖ-ਵੱਖ ਸਟੇਟਾਂ ਤੋਂ ਸੌ ਤੋਂ ਉ¤ਪਰ ਡਾਕਟਰਾਂ ਵੱਲੋਂ ਹਿੱਸਾ ਲਿਆ ਗਿਆ। ਇਸ ਕਾਨਫਰੰਸ ਦਾ ਮੁੱਖ ਮੰਤਵ ਪੰਜਾਬੀ ਭਾਈਚਾਰੇ ਦੀ ਨੌਜਵਾਨ ਡਾਕਟਰ ਪੀੜ੍ਹੀ ਨੂੰ ਉਤਸ਼ਾਹਿਤ ਕਰਨਾ ਅਤੇ ਉਨ੍ਹਾਂ ਨੂੰ ਭਵਿੱਖ ਵਿੱਚ ਅਜਿਹੀਆਂ ਕਾਨਫਰੰਸਾਂ ਵਿੱਚ ਪ੍ਰਵੇਸ਼ ਕਰਵਾ ਕੇ ਨਵੀਆਂ ਤੇ ਉਸਾਰੂ ਖੋਜਾਂ ਨਾਲ ਜੋੜਣਾ ਸੀ। ਪਹਿਲੇ ਦਿਨ ਇਸ ਸੰਸਥਾ ਦੀ ਕਾਰਗੁਜ਼ਾਰੀ ਅਤੇ ਪਾਏ ਪੂਰਨਿਆਂ ਦੀ ਸਮੀਖਿਆ ਕੀਤੀ ਗਈ ਅਤੇ ਵਧੀਆ ਕਾਰਗੁਜ਼ਾਰੀ ਕਰਨ ਵਾਲਿਆਂ ਨੂੰ ਸਨਮਾਨਿਤ ਕੀਤਾ ਗਿਆ। ਕਾਨਫਰੰਸ ਦੀ ਸ਼ੁਰੂਆਤ ਖੋਜ ਪੇਪਰਾਂ ਨੂੰ ਪੜ੍ਹਣ ਅਤੇ ਪੰਜਾਬੀ ਨਾਚ ਅਤੇ ਵਿਰਸੇ ਦੀ ਸੰਭਾਲ ਦੇ ਨਾਲ-ਨਾਲ ਪੁਰਾਣੀਆਂ ਰਹੁਰੀਤਾਂ ਨੂੰ ਬਰਕਰਾਰ ਰੱਖਣ ਤੇ ਢੇਰ ਸਾਰਾ

ਚਾਨਣਾ ਅਜਿਹੇ ਵਿਉਤਬੰਦੀ ਢੰਗ ਨਾਲ ਪਾਇਆ ਗਿਆ। ਜਿਸ ਦਾ ਹਾਜ਼ਰੀਨ ਨੇ ਨਜ਼ਾਰਾ ਵੀ ਲੁਟਿਆ ਅਤੇ ਸਲਾਹਿਆ ਵੀ ਗਿਆ। ਡਾ. ਅਮਰਜੋਤ ਸਿੰਘ ਨਰੂਲਾ ਜੋ ਇਸ ਸੰਸਥਾ ਦੇ ਮੁਖੀ ਦੇ ਤੌਰ ’ਤੇ ਵਿਚਰ ਰਹੇ ਸਨ, ਉਨ੍ਹਾਂ ਕਿਹਾ ਕਿ ਸਾਡਾ ਨਿਸ਼ਾਨਾ ਇਹ ਹੈ ਕਿ ਅਸੀਂ ਕਮਿਉਨਿਟੀ ਨੂੰ ਬਿਹਤਰ ਸੇਵਾਵਾਂ ਨਾਲ ਨਿਵਾਜੀਏ ਅਤੇ ਹੈਲਥ ਕੈਂਪਾਂ ਰਾਹੀਂ ਲੋੜਵੰਦਾਂ ਦੀ ਸੇਵਾ ਕਰ ਸਕੀਏ। ਉਨ੍ਹਾਂ ਕਿਹਾ ਕਿ ਸੰਸਥਾ ਨੇ ਹਿੰਮਤ ਜੁਟਾਈ ਹੈ ਜਿਸ ਸਦਕਾ ਸਾਡੀ ਨੌਜਵਾਨ ਪੀੜ੍ਹੀ ਸਕੂਲ ਗਰੈਜੂਏਸ਼ਨ ਤੋਂ ਬਾਅਦ ਸਿੱਧਾ ਹੀ ਮੈਰੀਲੈਂਡ ਪ੍ਰੋਫੈਸ਼ਨ ਵਿੱਚ ਪ੍ਰਵੇਸ਼ ਕਰਕੇ ਦੇਸ਼ ਦਾ ਨਾਮ ਰੌਸ਼ਨ ਕਰਨ ਲੱਗ ਪਈ ਹੈ ਜੋ ਸਾਡੇ ਲਈ ਫਖਰ ਵਾਲੀ ਗੱਲ ਹੈ। ਮੈਰੀਲੈਂਡ ਗਵਰਨਰ ਲੈਰੀ ਹੋਗਨ ਦੇ ਨੁਮਾਇੰਦੇ ਜਸਦੀਪ ਸਿੰਘ ਜੱਸੀ ਅਤੇ ਸਾਜਿਦ ਤਰਾਰ ਵੱਲੋਂ ਇਸ ਕਾਨਫਰੰਸ ਵਿੱਚ ਸ਼ਿਰਕਤ ਕੀਤੀ ਅਤੇ ਗਵਰਨਰ ਵੱਲੋਂ ਭੇਜਿਆ ਸੰਦੇਸ਼ ਪੜ੍ਹ ਕੇ ਸੁਣਾਇਆ। ਉਪਰੰਤ ਗਵਰਨਰ ਹਾਊਸ ਵੱਲੋਂ ਭੇਜੇ ਸਨਮਾਨ ਪੱਤਰ ਡਾ. ਦਰਸ਼ਨ ਸਿੰਘ ਸਲੂਜਾ, ਡਾ. ਕੁਲਵੰਤ ਸਿੰਘ ਮੋਦੀ ਅਤੇ ਨਾਰਥ ਮੈਡੀਕਲ ਐਸੋਸੀਏਸ਼ਨ ਨੂੰ ਦਿੱਤੇ ਗਏ। ਨਵੀਂ ਸੰਸਥਾ ਦੇ ਗਠਿਨ ਉਪਰੰਤ ਐਲਾਨ ਕੀਤਾ ਗਿਆ ਕਿ ਅਗਲੇ ਸਾਲ ਦੀ ਕਾਨਫਰੰਸ ਫਲੋਰਿਡਾ ਵਿਖੇ ਲੇਬਰ ਡੇਅ ਵਾਲੇ ਦਿਨ ਕੀਤੀ ਜਾਵੇਗੀ, ਜਿਸ ਲਈ ਨੌਜਵਾਨ ਡਾਕਟਰਾਂ ਦੀ ਸ਼ਮੂਲੀਅਤ ਭਾਰੀ ਗਿਣਤੀ ਵਿੱਚ ਯਕੀਨੀ ਬਣਾਉਣ ਦਾ ਪ੍ਰਣ ਵੀ ਕੀਤਾ ਗਿਆ ਤਾਂ ਜੋ ਅਜਿਹੀਆਂ ਕਾਨਫਰੰਸਾਂ ਸਾਡੀ ਪੀੜ੍ਹੀ ਨੂੰ ਮੈਡੀਕਲ ਪ੍ਰੋਫੈਸ਼ਨ ਵਿੱਚ ਪ੍ਰਪੱਕ ਕਰਨ ਦਾ ਯੋਗਦਾਨ ਪਾ ਸਕਣ। ਆਉਂਦੇ ਸਾਲ ਲਈ ਡਾ. ਕੁਲਵੰਤ ਸਿੰਘ ਮੋਦੀ ਨੂੰ ਪ੍ਰਧਾਨ ਥਾਪਿਆ ਗਿਆ।

WRITTEN BY