ਬੁਢਲਾਡਾ, 7 ਸਤੰਬਰ (ਅਮਰਜੀਤ ਸਿੰਘ)- ਇਥੋ ਦੇ ਨੜਦੇ ਪਿੰਡ ਅੱਕਾਵਾਲੀ ਵਿਖੇ ਨਰਮੇ ਦੀ ਫਸਲ ਉਪਰ ਹੋਏ ਚਿਟੇ ਮੱਛਰ ਦਾ ਹਮਲਾ ਹੋਣ ਕਾਰਨ ਫਸਲ ਨੂੰ ਤਬਾਹ ਹੁੰਦਿਆ ਵੇਖ ਕੇ ਪਿੰਡ ਦੇ ਕਿਸਾਨਾ ਨੇ ਦਸਿਆ ਕਿ ਚਿੱਟੇ ਮੱਛਰ ਦੇ ਨਾਲ ਹੋਣ ਵਾਲਾ ਨੁਕਸਾਨ ਕੁਦਰਤੀ ਨਹੀ ਹੈ। ਬਲਕਿ ਇਹ ਨੁਕਸਾਨ ਘਟੀਆ ਕਿਸਮ ਦੇ ਬੀਜਾਂ ਅਤੇ ਕੀਟਨਾਸ਼ਕਾਂ ਅਤੇ ਖੇਤੀ ਬਾੜੀ ਅਧਿਕਾਰੀਆਂ ਦੀ ਲਾਹਪ੍ਰਵਾਹੀ ਕਾਰਨ ਹੋਇਆ ਹੈ । ਇਸ ਤਰਾਂ ਚਿਟੇ ਦੀ ਮਾਰ ਹੇਠ ਆਏ ਕਿਸਾਨ ਜੁਗਰਾਜ ਸਿੰਘ 2-1ੇ2 ਏਕੜ ੍ਰ ਜਸੀ ਸਿੰਘ 4 ਏਕੜ ੍ਰਹਰਚਰਨ ਸਿੰਘ 4 ਏਕੜ ਸਿਮਰਜੀਤ ਸਿੰਘ 4 ਏਕੜ ੍ਰਗੁਰਪ੍ਰੀਤ ਸਿੰਘ 6 ਏਕੜ ੍ਰਬਲਵੰਤ ਸਿੰਘ 12 ਏਕੜ ੍ਰਮਨਪ੍ਰੀਤ ਸਿੰਘ 6 ਏਕੜ ੍ਰਬਿਕਰ ਸਿੰਘ 7 ਏਕੜ ੍ਰਰਣਜੀਤ ਸਿੰਘ 8 ਏਕੜ ੍ਰ ਬਲਵਿੰਦਰ ਸਿੰਘ 7 ਏਕੜ ੍ਰ ਬਲਕਰਨ ਸਿੰਘ 7 ਏਕੜ ੍ਰਨਾਇਬ ਸਿੰਘ 2 ਏਕੜ ੍ਰਅਜਾਇਬ ਸਿੰਘ ੍ਰਹਰਬੰਤ ਸਿੰਘ ੍ਰਜੱਗੀ ਸਿੰਘ੍ਰਸੁਖਦੇਵ ਸਿੰਘ ਆਦਿ 2 ਏਕੜ ਤੋ ਇਲਾਵਾ ਪਿੰਡ ਦੇ ਹੋਰ ਕਿਸਾਨਾ ਦੀ ਵੀ ਫਸਲ ਖਰਾਬ ਹੋਈ ਹੈ । ਪੰਜਾਬ ਟਾਇਮਜ਼ ਦੀ ਟੀਮ ਨੂੰ ਕਿਸਾਨ ਜੁਗਰਾਜ ਸਿੰਘ ਨੇ ਦੱਸਿਆ ਕਿ 40 ਹਜਾਰ ਰੂਪੇ ਪਰ ਏਕੜ ਦੇ ਹਿਸਾਬ ਵਿਚ ਠੇਕੇ ਤੇ ਲੈ ਕੇ ਕਿਸਾਨਾਂ ਨੇ ਨਰਮੇ ਦੀ ਬਿਜਾਈ ਕੀਤੀ ਸੀ । ਇਸ ਲਈ ਕਿਸਾਨ ਬਿਲਕੁਲ ਤਬਾਹ ਹੋ ਗਏ ਹਨ । ਜੁਗਰਾਜ ਸਿੰਘ ਨੇ ਦੱਸਿਆ ਕਿ ਭਾਵੇ ਸਰਕਾਰ ਨੇ ਗਿਰਦਾਵਰੀ ਦੇ ਹੁਕਮ ਦਿਤੇ ਹਨ । ਇਹ ਇਕ ਦਿਖਾਵਾ ਹੈ ਜੇਕਰ ਸਰਕਾਰ ਸਜਂੀਦਾਂ ਹੈ ਤਾਂ ਕਿਸਾਨਾਂ ਨੂੰ 40 ਹਜਾਰ ਰੂਪੇ ਪ੍ਰਤੀ ਏਕੜ ਮੁਆਵਜਾ ਦਿਤਾ ਜਾਵੇ ਅਤੇ ਬੀਜ ਤੇ ਕੀਟਨਾਸ਼ਕਾਂ ਦੀ ਪੜਤਾਲ ਕਰਕੇ ਜਿੰਮੇਵਾਰ ਲੋਕਾ ਖਿਲਾਫ ਕਾਰਵਾਈ ਕੀਤੀ ਜਾਵੇ ਦਾ ਕਿ ਕਿਸਾਨਾ ਵੱਲੋ ਨੁਕਸਾਨੇ ਨਰਮੇ ਨੂੰ ਜੋ ਵਾਹ ਦਿਤੇ ਹਨ । ਜਿਲ੍ਹੇ ਦੇ ਕਿਸਾਨਾਂ ਨੂੰ ਇਨਸਾਫ ਮਿਲ ਸਕੇ।



