ਰਈਆ, 7 ਸਤੰਬਰ (ਸੁਨੀਲ ਕੁਮਾਰ)- ਅੱਜ ਮੇਨ ਬਾਜ਼ਾਰ ਬਿਆਸ ਵਿਖੇ ਆਮ ਆਦਮੀ ਪਾਰਟੀ ਪੰਜਾਬ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ, ਇਕਬਾਲ ਸਿੰਘ ਭਾਗੋਵਾਲ, ਗੁਪਤੇਸ਼ਵਰ ਬਾਵਾ ਦੀ ਸੁਚੱਜੀ ਦੇਖ ਰੇਖ ਹੇਠ ਅਤੇ ਕਮਲਜੀਤ ਸਿੰਘ ਬੁੱਢਾ ਥੇਹ ਦੀ ਅਗਵਾਈ ਹੇਠ ਮੈਂਬਰਸ਼ਿਪ ਕੈਂਪ ਲਗਾਇਆ ਗਿਆ।ਗੱਲਬਾਤ ਦੌਰਾਨ ਕਮਲਜੀਤ ਸਿੰਘ ਬੁੱਢਾ ਥੇਹ, ਸੋਹਣ ਲਾਲ ਵਾਲੀਆ, ਸੰਜੀਵ ਕੁਮਾਰ ਨੀਟੂ ਨੇ ਕਿਹਾ ਕਿ 2017 ਵਿਧਾਨ ਸਭਾ ਚੋਣਾਂ ਪੰਜਾਬ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਦੀ ਅਗਵਾਈ ਹੇਠ ਲੜੀਆਂ ਜਾਣਗੀਆਂ।ਉਨ੍ਹਾਂ ਕਿਹਾ ਕਿ ਅੱਜ ਬਿਆਸ ਵਿਖੇ ਲਗਾਏ ਗਏ ਮੈਂਬਰਸ਼ਿਪ ਕੈਂਪ ਦੌਰਾਨ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।ਇਸ ਮੌਕੇ ਸੁਖਦੇਵ ਸਿੰਘ ਵਡਾਲਾ, ਸ਼ਮਸ਼ੇਰ ਸਿੰਘ ਮੀਆਂਵਿੰਡ, ਕਮਲਜੀਤ ਸਿੰਘ ਜਲਾਲਬਾਦ, ਹਰਿੰਦਰ ਸਿੰਘ ਬਿਆਸ, ਦਲਬੀਰ ਸਿੰਘ, ਦਿਲਬਾਗ ਸਿੰਘ ਬਰਾੜ, ਗੁਰਪ੍ਰੀਤ ਸਿੰਘ ਬਰਾੜ, ਜੀਤਾ ਰਾਮ, ਗੁਰਜੰਟ ਸਿੰਘ, ਜਸ਼ਨਦੀਪ ਸਿੰਘ, ਲਵਪ੍ਰੀਤ ਸਿੰਘ, ਮਨਿੰਦਰਪਾਲ ਸਿੰਘ, ਗੁਰਲਾਲ ਸਿੰਘ, ਜੋਬਨਜੀਤ ਸਿੰਘ, ਗੋਪੀ, ਰਿਪੂ, ਜੋਲੀ ਆਦਿ ਹਾਜ਼ਰ ਸਨ।



