Skip to content
Independent perspectives. Global stories.
BREAKING

ਤਲਵੰਡੀ ਭਾਈ ’ਚ ਮੋਟਰਸਾਈਕਲ ਚੋਰੀ ਕਰਨ ਵਾਲਾ ਗਰੋਹ ਸਰਗਰਮ

Share this story

ਫਿਰੋਜ਼ਪੁਰ, 6 ਸਤੰਬਰ (ਮਨੋਹਰ ਲਾਲ)- ਸਥਾਨਿਕ ਕਰਮਿ¤ਤੀ ਰੋਡ ਇਲਾਕੇ ’ਚੋਂ ਦੋ ਮੋਟਰ ਸਾਈਕਲ ਚੋਰੀ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਇਸ ਸੰਬੰਧੀ ਜਾਣਕਾਰੀ ਮਨਪ੍ਰੀਤ ਸਿੰਘ ਪੁ¤ਤਰ ਬਖਸ਼ੀਸ਼ ਸਿੰਘ ਵਾਸੀ ਵਾਰਡ ਨੰਬਰ 09, ਤਲਵੰਡੀ ਭਾਈ ਨੇ ਦ¤ਸਿਆ ਕਿ ਪਿਛਲੇ ਦਿਨੀਂ ਉਹ ਆਪਣੇ ਜੀਜੇ ਸੁਰਜੀਤ ਸਿੰਘ ਵਾਸੀ ਮਹਿਲਪੁਰ ਦਾ ਸਪਲੈਂਡਰ ਮੋਟਰ ਸਾਈਕਲ ਨੰਬਰ ਪੀ.ਬੀ.33 ਡੀ-1523 ਕੁਝ ਦਿਨਾਂ ਲਈ ਲੈ ਕੇ ਆਇਆ ਸੀ ਅਤੇ ਬੀਤੀ ਸ਼ਾਮ ਉਹ ਉਕਤ ਮੋਟਰ ਸਾਈਕਲ ਆਪਣੇ ਘਰ ਦੇ ਸਾਹਮਣੇ ਗਲੀ ਵਿ¤ਚ ਖੜ੍ਹਾ ਕਰਕੇ ਅੰਦਰ ਚਲ੍ਹਾ ਗਿਆ ਅਤੇ ਕੁਝ ਸਮੇਂ ਬਾਅਦ ਹੀ ਕੋਈ ਅਣਪਛਾਤਾ ਵਿਅਕਤੀ ਮੋਟਰ ਸਾਈਕਲ ਚੋਰੀ ਕਰਕੇ ਲੈ ਗਿਆ। ਇਸੇ ਤਰ੍ਹਾਂ ਸੁਨੀਲ ਕੁਮਾਰ ਪੁ¤ਤਰ ਸ਼ਾਮ ਲਾਲ ਵਾਸੀ ਵਾਰਡ 9, ਕਰਮਿ¤ਤੀ ਰੋਡ, ਤਲਵੰਡੀ ਭਾਈ ਨੇ ਦ¤ਸਿਆ ਅ¤ਜ ਸਵੇਰੇ ਉਹ ਆਪਣਾ ਮੋਟਰ ਸਾਈਕਲ ਨੰਬਰ ਪੀ.ਬੀ. 05 ਐਫ-8322 ਘਰ ਦੇ ਦਰਵਾਜੇ ਮੂਹਰੇ ਰੋਕ ਕੇ ਕੁਝ ਸਮਾਨ ਰ¤ਖਣ ਲਈ ਅੰਦਰ ਚਲਾ ਗਿਆ । ਸੁਨੀਲ ਕੁਮਾਰ ਨੇ ਦ¤ਸਿਆ ਕਿ 10 ਮਿੰਟ ਬਾਅਦ ਉਹ ਬਾਹਰ ਆਇਆ ਤਾਂ ਉ¤ਥੋਂ ਮੋਟਰ ਸਾਈਕਲ ਗਾਇਬ ਸੀ। ਉਕਤ ਦੋਵਾਂ ਵ¤ਲੋਂ ਥਾਣਾ ਤਲਵੰਡੀ ਭਾਈ ਵਿਖੇ ਸ਼ਿਕਾਇਤ ਦਰਜ ਕਰਵਾ ਕੇ ਚੋਰੀ ਹੋਏ ਮੋਟਰ ਸਾਈਕਲਾਂ ਦੀ ਭਾਲ ਕਰਨ ਦੀ ਮੰਗ ਕੀਤੀ ਹੈ । ਥਾਣਾ ਤਲਵੰਡੀ ਭਾਈ ਦੇ ਮੁਖੀ ਜਸਬੀਰ ਸਿੰਘ ਬੋਪਾਰਾਏ ਨੇ ਦ¤ਸਿਆ ਕਿ ਸ਼ਿਕਾਇਤ ਮਿਲਣ ਉਪਰੰਤ ਚੋਰੀ ਹੋਏ ਮੋਟਰ ਸਾਈਕਲਾਂ ਅਤੇ ਚੋਰਾਂ ਦੀ ਭਾਲ ਆਰੰਭ ਕਰ ਦਿ¤ਤੀ ਹੈ ।

WRITTEN BY