ਤਰਨਤਾਰਨ, 4 ਸਤੰਬਰ (ਕੁਲਦੀਪ ਸਿੰਘ)- 9ਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੀ ਚਾਂਦਨੀ ਚੌਂਕ ਦਿੱਲੀ ਵਿਖੇ ਹੋਈ ਸ਼ਹੀਦੀ ਉਪਰੰਤ ਉਨ੍ਹਾਂ ਦਾ ਸੀਸ ਛਾਤੀ ਨਾਲ ਲਗਾ ਕੇ ਪੰਜਾਬ ਲਿਆਉਣ ਵਾਲੇ ਮਹਾਨ ਸਿੱਖ ਜਰਨੈਲ ਬਾਬਾ ਜੀਵਨ ਸਿੰਘ (ਰੰਘਰੇਟਾ ਗੁਰੂ ਕਾ ਬੇਟਾ) ਵੱਲੋਂ ਸਿੱਖ ਪੰਥ ਲਈ ਕੀਤੀ ਗਈ ਮਹਾਨ ਕੁਰਬਾਨੀ ਅਤੇ ਯੁੱਧਾਂ ਵਿਚ ਪਾਏ ਗਏ ਯੋਗਦਾਨ ਪ੍ਰਤੀ ਲੋਕਾਂ ਵਿਚ ਚੇਤਨਤਾ ਲਿਆਉਣ ਲਈ ਬਾਬਾ ਜੀਵਨ ਸਿੰਘ ਨਿਸ਼ਕਾਮ ਸੇਵਾ ਸੁਸਾਇਟੀ ਅਤੇ ੍ਰਸ਼੍ਰੋਮਣੀ ਅਕਾਲੀ ਦਲ ਐ¤ਸ.ਸੀ. ਵਿੰਗ ਪੰਜਾਬ ਵੱਲੋਂ ਅੱਜ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਤੋਂ 16ਵਾਂ ਚੇਤਨਾ ਮਾਰਚ ਸ. ਗੁਲਜਾਰ ਸਿੰਘ ਰਣੀਕੇ, ਪਸ਼ੂ ਪਾਲਣ, ਮੱਛੀ ਪਾਲਣ, ਡੇਅਰੀ ਵਿਕਾਸ ਅਤੇ ਪੱਛੜੀਆਂ ਸ੍ਰੇਣੀਆਂ ਭਲਾਈ ਵਿਭਾਗ ਮੰਤਰੀ ਪੰਜਾਬ ਵੱਲੋਂ ਰਵਾਨਾ ਕੀਤਾ ਗਿਆ ਅਤੇ ਇਸ ਮੌਕੇ ’ਤੇ ਬਾਬਾ ਜੀਵਨ ਸਿੰਘ ਜੀ ਦੀ ਜੀਵਨ ਸੰਬੰਧੀ ਕਿਤਾਬ ਵੀ ਜਾਰੀ ਕੀਤੀ ਗਈ। ਚੇਤਨਾ ਮਾਰਚ ਰਵਾਨਾ ਕਰਨ ਸਮੇਂਬੋਲਦਿਆਂ ਕੈਬਨਿਟ ਮੰਤਰੀ ਸ. ਰਣੀਕੇ ਨੇ ਕਿਹਾ ਕਿ ਬਾਬਾ ਜੀਵਨ ਸਿੰਘ ਜੀ ਵੱਲੋਂ ਵਿਖਾਈ ਦਲੇਰੀ, ਹੌਂਸਲੇ ਅਤੇ ਸਿੱਖ ਪੰਥ ਨਾਲ ਪਿਆਰ ਦੇ ਸਿੱਟੇ ਵਜੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਜੀ ਨੂੰ ਰੰਘਰੇਟਾ ਗੁਰੂ ਕਾ ਬੇਟਾ ਹੋਣ ਦਾ ਖਿਤਾਬ ਦਿੱਤਾ। ਉਨ੍ਹਾਂ ਅੱਗੇ ਦੱਸਿਆ ਕਿ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਉਸਾਰੀਆਂ ਜਾ ਰਹੀਆਂ ਨਵੀਆਂ ਚਾਰ ਸਰਾਵਾਂ ਵਿਚੋਂ ਇਕ ਸਰਾਂ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਨਾਮ ’ਤੇ ਬਣਾਈ ਜਾ ਰਹੀ ਹੈ ਜਿਸਦੀ ਉਸਾਰੀ ਦਾ ਕੰਮ ਥੋੜੇ ਸਮੇਂ ਦੇ ਅੰਦਰ-ਅੰਦਰ ਸ਼ੁਰੂ ਕੀਤਾ ਜਾਵੇਗਾ। ਕੈਬਨਿਟ ਮੰਤਰੀ ਨੇ ਕਿਹਾ ਕਿ ਦਲਿਤ ਸਮਾਜ ਸ੍ਰੋਮਣੀ ਅਕਾਲੀ ਦਲ ਦਾ ਅਨਿੱਖੜਵਾਂ ਅੰਗ ਹੈ ਅਤੇ ਇਸਦੀ ਮਜਬੂਤੀ ਸ੍ਰੋਮਣੀ ਅਕਾਲੀ ਦਲ ਦੀ ਮਜਬੂਤੀ ਹੈ। ਇਸ ਮੌਕੇ ’ਤੇ ਸ਼ਹੀਦ ਬਾਬਾ ਦੀਪ ਜੀਵਨ ਸਿੰਘ ਨਿਸ਼ਕਾਮ ਸੇਵਾ ਸੁਸਾਇਟੀ ਦੇ ਸਰਪ੍ਰਸਤ ਬਾਬਾ ਭੁਪਿੰਦਰ ਸਿੰਘ ਘਰਿਆਲੇ ਵਾਲੇ, ਚੇਅਰਮੈਨ ਸ. ਅਮਰੀਕ ਸਿੰਘ ਸ਼ੇਰਗਿੱਲ, ਸ. ਧਰਵਿੰਦਰ ਸਿੰਘ ਔਲਖ, ਸ. ਕਸ਼ਮੀਰ ਸਿੰਘ ਰੰਧਾਵਾ ਪ੍ਰਧਾਨ, ਸ. ਪਰਗਟ ਸਿੰਘ ਬਨਵਾਲੀਪੁਰ, ਸ. ਚਰਨ ਸਿੰਘ ਫੌਜੀ, ਸ. ਅਮਨਦੀਪ ਸਿੰਘ, ਸ. ਦਿਲਬਾਗ ਸਿੰਘ ਯੋਧਾ, ਜ਼ਿਲ੍ਹਾ ਪ੍ਰਧਾਨ ਸ. ਸੰਤੋਖ ਸਿੰਘ, ਸ. ਅਮਰੀਕ ਸਿੰਘ ਠੱਕਰਪੁਰਾ, ਸ. ਸਵਰਨਸਿੰਘ ਪੱਪੂ ਘਰਿਆਲਾ, ਸ. ਬੂਟਾ ਸਿੰਘ ਆਦਿ ਹਾਜ਼ਰ ਸਨ।



