Skip to content
Independent perspectives. Global stories.
BREAKING

ਹਰਗੋਬਿੰਦਪੁਰ ਸੂਏ ’ਚ ਆਲਟੋ ਕਾਰ ਡਿੱਗੀ, ਨਵਵਿਆਹੇ ਜੋੜੇ ਸਮੇਤ ਤਿੰਨ ਦੀ ਮੌਤ

Share this story

ਸ੍ਰੀ ਹਰਗੋਬਿੰਦਪੁਰ, 3 ਸਤੰਬਰ (ਚਰਨਜੀਤ ਚੀਮਾ)- ਬਟਾਲਾ ਦੇ ਨਜ਼ਦੀਕ ਅ¤ਜ ਸਵੇਰੇ ਇਕ ਤੇਜ਼ ਰਫ਼ਤਾਰ ਆਲਟੋ ਕਾਰ ਬੇਕਾਬੂ ਹੋ ਕੇ ਸ੍ਰੀ ਹਰਗੋਬਿੰਦਪੁਰ ਸੂਏ ‘ਚ ਡਿਗ ਗਈ। ਜਿਸ ਕਾਰਨ ਆਲਟੋ ‘ਚ ਸਵਾਰ ਨਵ ਵਿਆਹੇ ਪਤੀ-ਪਤਨੀ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ। ਜਦਕਿ ਕਾਰ ‘ਚ ਸਵਾਰ ਇਕ ਨੌਜਵਾਨ ਜ਼ਖਮੀ ਹੋ ਗਿਆ ਹੈ। ਪੁਲਿਸ ਵਲੋਂ ਸਥਾਨਿਕ ਲੋਕਾਂ ਦੀ ਮਦਦ ਨਾਲ ਤਿੰਨਾਂ ਮ੍ਰਿਤਕ ਦੇਹਾਂ ਤੇ ਕਾਰ ਨੂੰ ਨਹਿਰ ਵਿਚੋਂ ਕ¤ਢ ਲਿਆ ਗਿਆ ਹੈ। ਹਾਦਸੇ ਦਾ ਸ਼ਿਕਾਰ ਹੋਇਆ ਪਰਿਵਾਰ ਜੰਮੂ-ਕਸ਼ਮੀਰ ‘ਚ ਰਾਜੌਰੀ ਦੇ ਪਿੰਡ ਸਰਾਵਾਂ ਦਾ ਰਹਿਣ ਵਾਲਾ ਸੀ। ਉਕਤ ਪਰਿਵਾਰ ਬੀਤੀ ਰਾਤ ਜੰਮੂ ਤੋਂ ਚੰਡੀਗੜ੍ਹ ਪੰਚਕੂਲਾ ਲਈ ਰਵਾਨਾ ਹੋਇਆ ਸੀ ਪਰ ਰਾਤ ਦੇ ਹਨੇਰੇ ‘ਚ ਰਸਤਾ ਭਟਕ ਜਾਣ ਕਾਰਨ ਉਕਤ ਪਰਿਵਾਰ ਬਟਾਲਾ ਤੋਂ ਸ੍ਰੀ ਹਰਗੋਬਿੰਦਪੁਰ ਰੋਡ ਰਾਹੀਂ ਚੰਡੀਗੜ੍ਹ ਨੂੰ ਜਾ ਰਿਹਾ ਸੀ ਤਾਂ ਤੜਕੇ ਸਾਢੇ ਚਾਰ ਵਜੇ ਦੇ ਕਰੀਬ ਕਾਰ ਅਚਾਨਕ ਨਹਿਰ ‘ਚ ਡਿਗ ਗਈ। ਮ੍ਰਿਤਕਾਂ ਦੀ ਪਹਿਚਾਣ ਸੰਜੀਵ ਸ਼ਰਮਾ, ਚੰਦਾ ਰਾਣੀ ਤੇ ਵਿਜੇ ਕੁਮਾਰ ਵਜੋਂ ਹੋਈ ਹੈ।

WRITTEN BY