Skip to content
Independent perspectives. Global stories.
BREAKING

ਬਾਦਲ ਵੱਲੋਂ ਅੰਮ੍ਰਿਤਸਰ ਦੇ ਬਿਲਕੁਲ ਵਿਚਕਾਰ ਖਾਲੀ ਪਈ 40 ਏਕੜ ਜ਼ਮੀਨ ਨੂੰ ‘ਨੇਚਰ ਕੰਜ਼ਰਵੇਸ਼ਨ ਪਾਰਕ’ ਵਜੋਂ ਵਿਕਸਤ ਕਰਨ ਲਈ ਸਹਿਮਤੀ

Share this story

ਜਲੰਧਰ/ਚੰਡੀਗੜ੍ਹ, 3 ਸਤੰਬਰ- ਅੰਮ੍ਰਿਤਸਰ ਸ਼ਹਿਰ ਦੇ ਲੋਕਾਂ ਨੂੰ ਹਰਿਆ-ਭਰਿਆ ਮਾਹੌਲ ਮੁਹੱਈਆ ਕਰਵਾਉਣ ਦੇ ਵਾਸਤੇ ਵਾਤਾਵਰਣ ਪੱਖੀ ਕਦਮ ਚੁੱਕਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਇਸ ਪਵਿੱਤਰ ਸ਼ਹਿਰ ਦੇ ਬਿਲਕੁਲ ਵਿਚਕਾਰ ਖਾਲੀ ਪਈ 40 ਏਕੜ ਜ਼ਮੀਨ ਉਤੇ ‘ਨੇਚਰ ਕੰਜ਼ਰਵੇਸ਼ਨ ਪਾਰਕ’ ਵਿਕਸਤ ਕਰਨ ਲਈ ਸਹਿਮਤੀ ਦੇ ਦਿੱਤੀ ਹੈ।ਮੁੱਖ ਮੰਤਰੀ ਨੇ 40 ਖੂਹ ਵਜੋਂ ਜਾਣੀ ਜਾਂਦੀ ਇਸ ਜ਼ਮੀਨ ਉਤੇ ਨੇਚਰ ਪਾਰਕ ਦੇ ਵਾਸਤੇ ਲੋਕ ਨਿਰਮਾਣ ਵਿਭਾਗ ਨੂੰ ਇਸ ਪਾਰਕ ਦੇ ਵਧੀਆ ਡਿਜ਼ਾਇਨ ਅਤੇ ਲੈਂਡਸਕੇਪਿੰਗ ਦੇ ਖੇਤਰ ਦੇ ਮਾਹਰਾਂ ਦੀਆਂ ਸੇਵਾਵਾਂ ਪ੍ਰਾਪਤ ਕਰਨ ਲਈ ਆਖਿਆ ਹੈ। ਇਹ ਖੂਹ ਮਹਾਰਾਜਾ ਰਣਜੀਤ ਸਿੰਘ ਦੇ ਕਾਲ ਦੌਰਾਨ ਸ਼ਹਿਰ ਦੀਆਂ ਪਾਣੀ ਜ਼ਰੂਰਤਾਂ ਲਈ ਵਰਤੇ ਜਾਂਦੇ ਸਨ। ਉਨ੍ਹਾਂ ਕਿਹਾ ਕਿ ਨਿਊ ਯਾਰਕ ਨੇਚਰ ਪਾਰਕ ਦੀ ਤਰਜ਼ ਉਤੇ ਇਸ ਪਾਰਕ ਨੂੰ ਅਤਿਆਧੁਨਿਕ ਪਾਰਕ ਵਜੋਂ ਵਿਕਸਤ ਕੀਤਾ ਜਾਵੇ। ਸ. ਬਾਦਲ ਨੇ ਕਿਹਾ ਕਿ ਵਿਕਸਤ ਕੀਤੇ ਜਾ ਰਹੇ ਇਸ ‘ਨੇਚਰ ਕੰਜ਼ਰਵੇਸ਼ਨ ਪਾਰਕ’ ਵਿਚ ਪੈਦਲ ਚਲਣ ਲਈ ਟ੍ਰੈਕ, ਬੋਟੈਨੀਕਲ ਗਾਰਡਨ, ਕੈਫੀਟੇਰੀਆ, ਲਾਈਟ ਅਤੇ ਸਾਊਂਡ ਪ੍ਰਣਾਲੀ ਅਤੇ ਲੋਕਾਂ ਨੂੰਆਰਕਸ਼ਿਤ ਕਰਨ ਵਾਸਤੇ ਹੋਰ ਦਿਲ ਖਿੱਚਵੀਆਂ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਪਵਿੱਤਰ ਸ਼ਹਿਰ ਵਿਚ ਹਰਿਆ-ਭਰਿਆ ਇਲਾਕਾ ਵਿਕਸਤ ਕਰਨ ਦੀ ਜ਼ਰੂਰਤ ’ਤੇ ਜ਼ੋਰ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਸ਼ਹਿਰ ਦੀ ਸੁੰਦਰਤਾ ਵਿਚ ਵਾਧਾ ਕਰਨ ਤੋਂ ਇਲਾਵਾ ਸ਼ਹਿਰ ਦੇ ਲੋਕਾਂ ਨੂੰ ਪ੍ਰਦੂਸ਼ਣ ਤੋਂ ਵੀ ਬਚਾਵੇਗਾ ਜੋ ਕਿ ਇਸ ਵੇਲੇ ਬਿਮਾਰੀਆਂ ਦਾ ਵੱਡਾ ਕਾਰਨ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਸ਼ਹਿਰਾਂ ਦੇ ਉੱਘੜ-ਦੁੱਘੜ ਵਿਕਾਸ ਦੇ ਨਾਲ ਸ਼ਹਿਰਾਂ ਦੇ ਲੋਕਾਂ ਨੂੰ ਕਈ ਸਮੱਸਿਆਵਾਂ ਦਰਪੇਸ਼ ਹਨ ਜਿਸ ਦੇ ਕਾਰਨ ਉਹ ਸਿਹਤ ਦੀਆਂ ਅਨੇਕਾਂ ਬਿਮਾਰੀਆਂ ਨਾਲ ਪੀੜਤ ਹਨ। ਸ. ਬਾਦਲ ਨੇ ਕਿਹਾ ਕਿ ਇਨ੍ਹਾਂ ਸਮੱਸਿਆਵਾਂ ਦਾ ਸਭ ਤੋਂ ਵਧੀਆ ਹੱਲ ਸ਼ਹਿਰਾਂ ਦੇ ਹਰੇ-ਭਰੇ ਇਲਾਕੇ ਵਿਚ ਵਾਧਾ ਕਰਨਾ ਹੈ ਜੋ ਕਿ ਨਾ ਕੇਵਲ ਸ਼ਹਿਰਾਂ ਦੀ ਸੁੰਦਰਤਾ ਵਿਚ ਵਾਧਾ ਕਰੇਗਾ ਸਗੋਂ ਪ੍ਰਦੂਸ਼ਣ ਦੀ ਮਾਤਰਾ ਨੂੰ ਵੀ ਘਟਾਵੇਗਾ। ਮੁੱਖ ਮੰਤਰੀ ਨੇ ਚੀਫ ਆਰਕੀਟੈਕਟ ਪੰਜਾਬ ਨੂੰ ਆਖਿਆ ਕਿ ਉਹ ਨਿੱਜੀ ਤੌਰ ’ਤੇ ਪਾਰਕ ਵਾਲੀ ਥਾਂ ਦਾ ਦੌਰਾ ਕਰਨ ਤਾਂ ਜੋ ਉਨ੍ਹਾਂ ਨੂੰ ਪੂਰੀ ਜਾਣਕਾਰੀ ਪ੍ਰਾਪਤ ਹੋ ਸਕੇ। ਉਨ੍ਹਾਂ ਨੇ ਪੀ.ਡਬਲਯੂ.ਡੀ, ਜਿਲ੍ਹਾ ਪ੍ਰਸ਼ਾਸਨ ਅਤੇ ਮਿਊਂਸਪਲ ਕਾਰਪੋਰੇਸ਼ਨ ਅੰਮ੍ਰਿਤਸਰ ਇਕੱਠੇ ਹੋ ਕੇ ਕੰਮ ਕਰਨ ਦੇ ਨਿਰਦੇਸ਼ ਦਿੱਤੇ ਤਾਂ ਜੋ ਇਸ ਜਗ੍ਹਾਂ ਨੂੰ ਢੁੱਕਵੇਂ ਢੰਗ ਨਾਲ ਅਤਿਆਧੁਨਿਕ ਪਾਰਕ ਵਜੋਂ ਵਿਕਸਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਜਗ੍ਹਾਂ ਨੂੰ ਅਤਿਆਧੁਨਿਕ ਪਾਰਕ ਵਿਚ ਵਿਕਸਤ ਕਰਨ ਲਈ ਸਾਨੂੰ ਲਾਜ਼ਮੀ ਤੌਰ ’ਤੇ ਲੈਂਡਸਕੇਪਿੰਗ ਦੇ ਵਧੀਆ ਮਾਹਰਾਂ ਦੀਆਂ ਸੇਵਾਵਾਂ ਪ੍ਰਾਪਤ ਕਰਨੀਆਂ ਚਾਹੀਦੀਆਂ ਹਨ ਤਾਂ ਜੋ ਅੰਮ੍ਰਿਤਸਰ ਸ਼ਹਿਰ ਦੇ ਲੋਕਾਂ ਨੂੰ ਇੱਕ ਵਿਲੱਖਣ ਤੋਹਫਾ ਦਿੱਤਾ ਜਾ ਸਕੇ।

WRITTEN BY