Skip to content
Independent perspectives. Global stories.
BREAKING

ਪੰਜਾਬ ਰੋਡਵੇਜ਼ ਮੁਲਾਜ਼ਮ ਜਾਇੰਟ ਐਕਸ਼ਨ ਕਮੇਟੀ ਦਾ ਵਫ਼ਦ ਕੋਹਾੜ ਨੂੰ ਮਿਲਿਆ

Share this story

ਚੰਡੀਗੜ੍ਹ, 2 ਸਤੰਬਰ (ਪੀ. ਟੀ.)- ਅੱਜ ਇਥੇ ਪੰਜਾਬ ਦੇ ਟਰਾਂਸਪੋਰਟ ਮੰਤਰੀ ਸ. ਅਜੀਤ ਸਿੰਘ ਕੋਹਾੜ ਨੇ ਪੰਜਾਬ ਰੋਡਵੇਜ਼ ਮੁਲਾਜ਼ਮ ਜਾਇੰਟ ਐਕਸ਼ਨ ਕਮੇਟੀ ਦਾ ਵਫ਼ਦ ਨਾਲ ਮੀਟਿੰਗ ਕੀਤੀ ਅਤੇ ਉਹਨਾ ਵਲੋ ਪੇਸ਼ ਕੀਤੀਆਂ ਮੰਗਾਂ ਤੇ ਵਿਚਾਰ ਵਟਾਂਦਰਾ ਕੀਤਾ। ਇਹ ਪ੍ਰਗਟਾਵਾ ਕਰਦਿਆਂ ਅੱਜ ਇਥੇ ਪੰਜਾਬ ਸਰਕਾਰ ਦੇ ਇਕ ਬੁਲਾਰੇ ਨੈ ਦੱਸਿਆ ਕਿ ਐਕਸ਼ਨ ਕਮੇਟੀ ਨੇ ਆਪਣੀਆਂ ਮੰਗਾਂ ਵਿਚ ਪਨਬਸ ਦੀਆਂ ਕਰਜਾ ਮੁਕਤ ਬੱਸਾ ਨੂੰ ਪੰਜਾਬ ਰੋਡਵੇਜ਼ ਵਿਚ ਤੁਰੰਤ ਸ਼ਾਮਿਲ ਕਰਨ, ਮ੍ਰਿਤਕ ਕਰਮਚਾਰੀਆਂ ਦੇ ਵਾਰਿਸ, ਜਿਹਨਾਂ ਨੂੰ ਅਜੇ ਤੱਥ ਨੌਕਰੀ ਨਹੀ ਦਿਤੀ ਗਈ, ਤੁਰੰਤ ਨੌਕਰੀ ਦੇਣ, ਬਜਟ ਵਿਚ ਰੱਖਿਆ 42 ਕਰੋੜ ਰੁਪਿਆ ਤੁਰੰਤ ਰੀਲੀਜ਼ ਕਰਵਾਉਣ, ਡੀ.ਏ ਦਾ ਬਕਾਇਆ ਦੇਣ, ਯਾਰਡ ਮਾਸਟਰਾਂ ਦੀਆਂ ਕੁੱਲ 32 ਅਸਾਮੀਆਂ ਮੁੜ ਸੁਰਜੀਤ ਕਰਵਾਉਣ, ਡਰਾਇਵਰ ਸਟਾਫ ਨੂੰ ਐਮ.ਏ.ਸੀ.ਟੀ. ਕੇਸਾਂ ਵਿਚ ਕਲੇਮ ਪਾਉਣੇ ਬੰਦ ਕਰਨ ਅਤੇ ਡਰਾਇਵਰਾਂ ਨੂੰ ਤਰੱਕੀਆਂ ਆਦਿ ਦੇਣ ਵਰਗੀਆਂਕਈ ਹੋਰ ਮੰਗਾਂ ਰੱਖੀਆਂ। ਸ੍ਰੀ ਕੋਹਾੜ ਨੇ ਸਾਰੀਆਂ ਮੰਗਾਂ ਤੇ ਵਿਚਾਰ ਕਰਦਿਆਂ ਕਮੇਟੀ ਨੂੰ ਦੱਸਿਆ ਕਿ ਇਹਨਾ ਮੰਗਾਂ ਵਿਚ ਬਹੁਤ ਸਾਰੀਆਂ ਮੰਗਾਂ ਦਾ ਹੱਲ ਕਰ ਦਿਤਾ ਗਿਆ ਹੈ। ਜਿਵੇ‘ ਪਨਬੱਸ ਦੀਆਂ 78 ਬੱਸਾਂ ਪੰਜਾਬ ਰੋਡਵੇਜ ਦੀ ਫਲੀਟ ਵਿਚ ਸ਼ਾਮਿਲ ਕਰ ਦਿਤੀਆਂ ਗਈਆਂ ਹਨ ਅਤੇ ਪਨਬਸ ਦੀ ਫਲੀਟ ਵਿਚ 305 ਨਵੀਟਾ ਬੰਸਾ ਪਾਈਆਂ ਜਾ ਰਹੀਆਂ ਹਨ, ਮ੍ਰਿਤਕ ਕਰਮਚਾਰੀਆਂ ਦੇ ਵਾਰਿਸਾਂ ਵਿਚ 93 ਕੰਡਕਟਰ, 2 ਬੱਸ ਡਰਾਇਵਰ, 13 ਵਰਕਸ਼ਾਪ ਅਤੇ 25 ਨੂੰ ਦਰਜਾ ਚਾਰ ਦੀ ਨੌਕਰੀ ਦਿਤੀ ਜਾ ਚੁੱਕੀ ਹੈ ਅਤੇ ਬਾਕੀ ਮ੍ਰਿਤਕ ਕਰਮਚਾਰੀਆਂ ਦੇ ਵਾਰਿਸਾਂ ਨੂੰ ਨੌਕਰੀ ਦੇਣ ਲਈ ਵਿਭਾਗ ਵਿਚ ਖਾਲੀ ਆਸਾਮੀਆਂ ਹੋਣ ਤੇ ਵਾਰੀ ਆਉਣ ਤੇ ਨੌਕਰੀ ਦੇਣ ਲੲ. ਕੇਸ ਵਿਚਾਰੇ ਜਾ ਰਹੇ ਹਨ, ਯਾਰਡ ਮਾਸਟਰਾਂ ਦੀਆਂ ਖਾਲੀ ਅਸਾਮੀਆਂ ਨੂੰ ਪੁਰ ਕਰਨ ਲਈ ਡਿਪੂਆਂ ਪਾਸੋ ਰਿਕਾਰਡ ਮੰਗ ਲਿਆ ਗਿਆ ਹੈ।

WRITTEN BY