Skip to content
Independent perspectives. Global stories.
BREAKING

ਮੁੱਖ ਮੰਤਰੀ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਮਾਰਗ ਦੇ ਸੁੰਦਰੀਕਰਨ ਦਾ ਐਲਾਨ

Share this story

ਚੰਡੀਗੜ੍ਹ, 2 ਸਤੰਬਰ (ਪੀ. ਟੀ.)- ਸ੍ਰੀ ਅਨੰਦਪੁਰ ਸਾਹਿਬ ਤੋਂ ਤਖਤ ਸ੍ਰੀ ਦਮਦਮਾ ਸਾਹਿਬ ਤੱਕ ਗੁਰੂ ਗੋਬਿੰਦ ਸਿੰਘ ਮਾਰਗ ਦੇ ਸੁੰਦਰੀਕਰਨ ਦੇ ਵਾਸਤੇ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ 30 ਕਰੋੜ ਰੁਪਏ ਦੀ ਲਾਗਤ ਨਾਲ ਇਸ 605 ਕਿਲੋਮੀਟਰ ¦ਮੀ ਸੜਕ ਨੂੰ ਮਜ਼ਬੂਤ ਕਰਨ, ਚੌੜੀ ਕਰਨ ਅਤੇ ਸੁੰਦਰੀਕਰਨ ਦੀ ਪ੍ਰਭਾਵੀ ਯੋਜਨਾ ਦਾ ਐਲਾਨ ਕੀਤਾ ਹੈ। ਭਾਰਤ ਸਰਕਾਰ ਵੱਲੋਂ ਰਾਸ਼ਟਰੀ ਮਾਰਗ ਵਜੋਂ ਐਲਾਨ ਕੀਤੇ ਜਾਣ ਵਾਲੇ ਇਸ ਗੁਰੂ ਗੋਬਿੰਦ ਸਿੰਘ ਮਾਰਗ ਦੇ ਪੰਜਾਬ ਵਿਚ ਪੈਂਦੇ ਹਿੱਸੇ ਦੇ ਵਾਸਤੇ ਸ਼ਾਨੇਮੱਤੇ ਸੜਕੀ ਪ੍ਰਾਜੈਕਟ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਇੱਕ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਸ ਦੀ 21 ਕਿਲੋਮੀਟਰ ਦੀ ¦ਮੀ ਸੰਪਰਕ ਸੜਕ ਨੂੰ 22 ਕਰੋੜ ਰੁਪਏ ਦੀ ਲਾਗਤ ਨਾਲ 10 ਤੋਂ 18 ਫੁੱਟ ਹੋਰ ਚੌੜਾ ਕੀਤਾ ਜਾਵੇਗਾ ਤਾਂ ਜੋ ਇਸ ਸੜਕ ਉਤੇ ਆਵਾਜਾਈ ਵਿਚ ਕੋਈ ਵੀ ਵਿਘਨ ਨਾ ਪਵੇ ਅਤੇ ਇਸ ਦੇ ਨਾਲ ਹੀ ਸੂਬਾ ਸਰਕਾਰ ਗੁਰੂਗੋਬਿੰਦ ਸਿੰਘ ਮਾਰਗ ਉਪਰਲੀਆਂ ਇਨ੍ਹਾਂ ਸੜਕਾਂ ਨੂੰ ਹੋਰ ਜਿਲ੍ਹਾ ਸੜਕਾਂ (ਓ.ਡੀ.ਆਰ) ਵਜੋਂ ਐਲਾਨ ਕਰਨ ਦੇ ਯੋਗ ਹੋ ਸਕੇ। ਉਨ੍ਹਾਂ ਕਿਹਾ ਕਿ ਇਸ ਕਦਮ ਦੇ ਨਾਲ ਸਮੁੱਚਾ ਗੋਬਿੰਦ ਸਿੰਘ ਮਾਰਗ ਇੱਕ ਯੋਜਨਾਬੱਧ ਸੜਕ ਦਾ ਰੂਪ ਲੈ ਲਵੇਗਾ ਅਤੇ ਇਸ ੳੁੱਤੇ ਸੰਪਰਕ ਸੜਕ ਵਰਗਾ ਕੋਈ ਵੀ ਟੋਟਾ ਨਹੀਂ ਹੋਵੇਗਾ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਸੂਬੇ ਦੇ ਅੰਦਰ ਇਸ ਮਾਰਗ ਦੇ 605 ਕਿਲੋਮੀਟਰ ਪੈਂਦੇ ਹਿੱਸੇ ਨੂੰ ਖੱਡਿਆਂ ਤੋਂ ਮੁਕਤ ਬਣਾਉਣ ਲਈ ਆਖਿਆ ਹੈ। ਇਸ ਮੌਕੇ ਹਾਜ਼ਰ ਹੋਰਨਾਂ ਵਿਚ ਵਧੀਕ ਮੁੱਖ ਸਕੱਤਰ ਪੀ.ਡਬਲਯੂ.ਡੀ (ਬੀ.ਐਂਡ.ਆਰ) ਸ੍ਰੀ ਐਨ.ਐਸ. ਕਲਸੀ, ਵਿਸ਼ੇਸ਼ ਪ੍ਰਮੁੱਖ ਸਕੱਤਰ/ਮੁੱਖ ਮੰਤਰੀ ਸ੍ਰੀ ਗਗਨਦੀਪ ਸਿੰਘ ਬਰਾੜ, ਚੀਫ ਇੰਜੀਨੀਅਰ ਪੀ.ਡਬਲਯੂ.ਡੀ ਸ੍ਰੀ ਜੀ.ਆਰ. ਬੈਂਸ ਅਤੇ ਚੀਫ ਆਰਕੀਟੈਕਟ ਪੰਜਾਬ ਸਪਨਾ ਸ਼ਾਮਲ ਸਨ।

WRITTEN BY