Skip to content
Independent perspectives. Global stories.
BREAKING

ਪੰਜਾਬ ‘ਕੋਰੀਅਨ ਪਾਰਕ’ ਦੀ ਸਥਾਪਨਾ ਲਈ ਤਿਆਰ : ਸੁਖਬੀਰ ਸਿੰਘ ਬਾਦਲ

Share this story

ਸਿਓਲ/ਚੰਡੀਗੜ੍ਹ/ਜਲੰਧਰ, 2 ਸਤੰਬਰ- ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਦੱਖਣੀ ਕੋਰੀਆ ਨੂੰ ਪੰਜਾਬ ਵਿਚ ‘ਪਲੱਗ ਤੇ ਪਲੇਅ’ ਉਦਯੋਗ ਵਿਚ ਕੋਰੀਅਨ ਪਾਰਕ ਸਥਾਪਿਤ ਦਾ ਪ੍ਰਸਤਾਵ ਪੇਸ਼ ਕਰਨ ਦੇ ਨਾਲ-ਨਾਲ ਵਾਤਾਵਰਣ ਸੰਭਾਲ, ਟਰਾਂਸਪੋਰਟ, ਇਲੈਕਟ੍ਰਾਨਿਕਸ ਤੇ ਸੋਲਰ ਸੈਲ ਉਤਪਾਦਨ ਵਿਚ ਨਿਵੇਸ਼ ਕਰਨ ਦਾ ਸੱਦਾ ਦਿੱਤਾ ਹੈ।ਇਸ ਸਬੰਧੀ ਐਲਾਨ ਪੰਜਾਬ ਦੇ ਉਪ ਮੁੱਖ ਮੰਤਰੀ ਦੀ ਅਗਵਾਈ ਵਾਲੇ ਵਫਦ ਵਲੋਂ ਕੋਰੀਆ ਦੇ ਜ਼ਮੀਨ, ਬੁਨਿਆਦੀ ਢਾਂਚੇ ਤੇ ਟਰਾਂਸਪੋਰਟ ਮੰਤਰੀ ਕਿਮ ਯੰਗ ਵਾਨ ਨਾਲ ਮੀਟਿੰਗ ਦੌਰਾਨ ਕੀਤਾ ਗਿਆ। ਕੋਰੀਅਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਭਾਰਤ ਵਿਚ ਪਹਿਲਾਂ ਹੀ ਨਿਵੇਸ਼ ਕਰ ਚੁੱਕੀਆਂ ਕੰਪਨੀਆਂ ਨੂੰ ਪੰਜਾਬ ਵਿਚ ਨਿਵੇਸ਼ ਕਰਨ ਲਈ ਪ੍ਰੇਰਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਮੁਹਾਲੀ ਨਿਵੇਸ਼ ਲਈ ਸਰਬੋਤਮ ਸਥਾਨ ਹੈ ਕਿਉਂਕਿ ਇਹ ਭੂਗੋਲਿਕ ਤੌਰ ’ਤੇ ਬਹੁਤ ਮਹੱਤਵਪੂਰਨ ਹੈ। ਸ. ਬਾਦਲ ਨੇ ਕੋਰੀਅਨ ਸਰਕਾਰ ਨੂੰਇਹ ਵੀ ਸੱਦਾ ਦਿੱਤਾ ਕਿ ਉਹ ਪੰਜਾਬ ਵਿਚ ਸਮਾਰਟ ਸ਼ਹਿਰਾਂ ਦੀ ਸਥਾਪਨਾ ਵਿਚ ਹੀ ਸਹਿਯੋਗ ਦੇਣ ਕਿਉਂਕਿ ਪੰਜਾਬ ਸਰਕਾਰ ਵਲੋਂ ਮੁਹਾਲੀ ਤੇ ਨਿਊ ਚੰਡੀਗੜ੍ਹ ਨੂੰ ਆਪਣੇ ਤੌਰ ’ਤੇ ਸਮਾਰਟ ਸ਼ਹਿਰਾਂ ਵਜੋਂ ਵਿਕਸਤ ਕਰਨ ਦਾ ਫੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਜਿਹੇ ਪ੍ਰਾਜੈਕਟ੍ਯਾਂ ਵਿਚ ਨਿਵੇਸ਼ ਕਰਨ ਵਾਲੇ ਨਿਵੇਸ਼ਕਾਂ ਨੂੰ ਹਰ ਸੰਭਵ ਸਹਾਇਤਾ ਦੇਣ ਲਈ ਵਚਨਬੱਧ ਹੈ ਅਤੇ ਸਮਾਰਟ ਸ਼ਹਿਰਾਂ ਦੀ ਸਥਾਪਨਾ ਲਈ ਨਿਵੇਸ਼ ਕਰਨਾ ਕੋਰੀਅਨ ਕੰਪਨੀਆਂ ਲਈ ਬਿਹਤਰੀਨ ਮੌਕਾ ਹੈ। ਕੋਰੀਅਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਅੰਤਰਰਾਸ਼ਟਰੀ ਪੱਧਰ ਦੇ ਸਮਾਰਟ ਸਿਟੀਜ਼ ਵਿਕਸਤ ਕਰਨਾ ਚਾਹੁੰਦਾ ਹੈ। ਸ. ਬਾਦਲ ਨੇ ਅਕਤੂਬਰ ਵਿਚ ਹੋਣ ਵਾਲੇ ਨਿਵੇਸ਼ਕ ਸੰਮੇਲਨ ਵਿਚ ਭਾਗ ਲੈਣ ਦਾ ਸੱਦਾ ਦਿੰਦਿਆਂ ਕਿਹਾ ਕਿ ਕੋਰੀਆ ਸੰਮੇਲਨ ਦੌਰਾਨ ਪਾਰਟਨਰ ਸਟੇਟ ਵਜੋਂ ਭਾਗ ਲਵੇ। Ê ਪੰਜਾਬ ਨੂੰ ਨਿਵੇਸ਼ ਲਈ ਸਭ ਤੋਂ ਢੁੱਕਵੀਂ ਥਾਂ ਦੱਸਦਿਆਂ ਸ. ਬਾਦਲ ਨੇ ਕਿਹਾ ਕਿ ਪੰਜਾਬ ਵਿਚ ਸਰਬੋਤਮ ਸੜਕੀ ਤੇ ਹੋਰ ਬੁਨਿਆਦੀ ਢਾਂਚਾ ਹੈ ਤੇ ਨਾਲ ਹੀ ਨਿਵੇਸ਼ ਲਈ ਸਭ ਤੋਂ ਆਸਾਨ ਪ੍ਰਕ੍ਰਿਆ ਸਥਾਪਿਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਸੋਲਰ ਪਲਾਂਟਾਂ ਦੀ ਵੱਡੇ ਪੱਧਰ ’ਤੇ ਸਥਾਪਨਾ ਹੋ ਰਹੀ ਹੈ ਜਿਸ ਕਰਕੇ ਸੋਲਰ ਵੋਲਟਿਕ ਸੈਲਾਂ ਦੇ ਉਤਪਾਦਨ ਯੂਨਿਟਾਂ ਦੀ ਸਥਾਪਨਾ ਲਈ ਅਸੀਮ ਸੰਭਾਵਨਾਵਾਂ ਮੌਜੂਦ ਹਨ। ਇਸ ਤੋਂ ਇਲਾਵਾ ਉ¤ਚ ਉਪਭੋਗਤਾ ਦਰ ਹੋਣ ਕਰਕੇ ਪੰਜਾਬ ਆਪਣੇ ਆਪ ਵਿਚ ਹੀ ਇਲੈਕਟ੍ਰੋਨਿਕ ਉਤਪਾਦਾਂ ਦੇ ਉਤਪਾਦਨ ਲਈ ਕੁਦਰਤੀ ਹੱਬ ਵਜੋਂ ਵਿਕਸਤ ਹੋ ਸਕਦਾ ਹੈ। ਕੋਰੀਅਨ ਨਿਵੇਸ਼ਕਾਂ ਵਲੋਂ ਪੰਜਾਬ ਵਿਚ ਨਿਵੇਸ਼ ਨੂੰ ਹੋਰ ਹੁਲਾਰਾ ਦੇਣ ਲਈ ਉਪ ਮੁੱਖ ਮੰਤਰੀ ਵਲੋਂ ਇੰਡੀਅਨ ਚੈਂਬਰ ਆਫ ਕਾਮਰਸ ਇਨ ਕੋਰੀਆ ਨਾਲ ਇਕ ਸਮਝ ਯਾਦ ਪੱਤਰ ਵੀ ਦਸਤਖਤ ਕੀਤਾ ਗਿਆ। ਇਸ ਸਮਝ ਯਾਦ ਪੱਤਰ ’ਤੇ ਪੰਜਾਬ ਦੀ ਤਰਫੋਂ ਨਿਵੇਸ਼ਕ ਬਿਊਰੋ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਨਿਰੁਧ ਤਿਵਾੜੀ ਤੇ ਇੰਡੀਅਨ ਚੈਂਬਰ ਆਫ ਕਾਮਰਸ ਇਨ ਕੋਰੀਆ ਦੇ ਮੁੱਖੀ ਵਲੋਂ ਹਸਤਾਖਰ ਕੀਤੇ ਗਏ। ਇਸ ਸਮਝੌਤੇ ਤਹਿਤ ਪੰਜਾਬ ਕੋਰੀਆ ਵਿਚ ਨਿਵੇਸ਼ਕ ਬਿਊਰੋ ਦੇ ਸਥਾਈ ਪ੍ਰਤੀਨਿਧੀ ਦਾ ਦਫਤਰ ਸਥਾਪਿਤ ਕਰੇਗਾ। ਇਸ ਤੋਂ ਇਲਾਵਾ ਮੁੱਖ ਸੰਸਦੀ ਸਕੱਤਰ ਸ੍ਰੀ ਐਨ.ਕੇ. ਸ਼ਰਮਾ ਦੀ ਅਗਵਾਈ ਵਾਲੇ ਵਫਦ ਵਲੋਂ ਕੋਰੀਅਨ ਡਿਵੈਲਪਮੈਂਟ ਇੰਸਟੀਚਿਊਟ ਵਲੋਂ ਸਰਕਾਰੀ ਨੀਤੀ ਨਿਰਮਾਣ ਵਿਚ ਦਿੱਤੇ ਜਾਂਦੇ ਸਹਿਯੋਗ ਬਾਰੇ ਵੀ ਜਾਣਕਾਰੀ ਪ੍ਰਾਪਤ ਕੀਤੀ ਗਈ। ਉਪ ਮੁੱਖ ਮੰਤਰੀ ਨਾਲ ਮੁੱਖ ਮੰਤਰੀ ਦੇ ਉਦਯੋਗਿਕ ਸਲਾਹਕਾਰ ਕਮਲ ਓਸਵਾਲ, ਉਪ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਜੰਗਵੀਰ ਸਿੰਘ, ਉਦਯੋਗਪਤੀ ਸੰਜੀਵ ਗਰਗ, ਸੀਨੀਅਰ ਅਧਿਕਾਰੀ ਪੀ.ਐਸ.ਔਜਲਾ, ਵਿਸ਼ਵਜੀਤ ਖੰਨਾ ਤੇ ਰਾਹੁਲ ਤਿਵਾੜੀ ਹਾਜ਼ਰ ਸਨ।

WRITTEN BY