ਸੰਗਰੂਰ, 1 ਸਤੰਬਰ (ਗਰੋਵਰ)- ਅੱਜ ਪੰਜਾਬ ਅਤੇ ਪੰਜਾਬ ਦੀ ਜਵਾਨੀ ਨੂੰ ਬਚਾਉਣਾ ਸਮੇ ਦੀ ਮੁੱਖ ਲੋੜ ਹੈ,ਇਨਾਂ ਗੱਲਾਂ ਦਾ ਪ੍ਰਗਟਾਵਾ ਸਾਬਕਾ ਮੈਬਰ ਪਾਰਲੀਮੈਟ ਸ੍ਰੀ ਵਿਜੈਇੰਦਰ ਸਿੰਗਲਾ ਨੇ ਨਵੀ ਅਨਾਜ ਮੰਡੀ ਸੰਗਰੂਰ ਵਿਖੇ ਪੰਜਾਬ ਬਚਾਓ ਰੈਲੀ ਵਿੱਚ ਲੋਕਾਂ ਦੇ ਠਾਠਾ ਮਾਰਦੇ ਇੱਕਠ ਨੂੰ ਸਬੋਧਨ ਕਰਦਿਆ ਕੀਤਾ। ਉਨਾਂ ਕਿਹਾ ਕਿ ਬਾਦਲ ਅਤੇ ਬਾਦਲ ਦੇ ਪੁੱਤਰ ਤੋ ਪੰਜਾਬ ਨੂੰ ਮੁਕਤ ਕਰਵਾਉਣਾ ਹੈ, ਇਸ ਲਈ ਆਪਾ ਸਾਰੇ ਇੱਕਠੇ ਹੋ ਕੇ ਅਤੇ ਵੈਰ-ਵਿਰੋਧ ਕੱਢ ਕੇ 2017 ਵਿੱਚ ਕਾਂਗਰਸ ਪਾਰਟੀ ਦੇ ਹਰ ਉਮੀਦਵਾਰ ਨੂੰ ਜਿਤਾਓ। ਸ੍ਰੀ ਸਿੰਗਲਾ ਨੇ ਕਿਹਾ ਕਿ ਬਾਦਲ ਕੇ ਲਾਣੇ ਨੇ ਪੰਜਾਬ ਵਿੱਚ ¦ਮਾ ਸਮਾ ਰਾਜ ਕੀਤਾ,ਪਰ ਪੰਜਾਬ ਵਿੱਚ ਕੋਈ ਅਜਿਹਾ ਵਿਕਾਸ ਨਹੀ ਕੀਤਾ ਜੋ ਉਦਾਹਰਣ ਬਣ ਸਕੇ। ਉਨਾਂ ਕਿਹਾ ਕਿ ਜਦ ਮੈ ਸੰਗਰੂਰ ’ਚ ਓਵਰਬ੍ਰਿਜ ਦਾ ਉਦਘਾਟਨ ਕੀਤਾ, ਤਾਂ ਢੀਂਡਸਾ ਅਤੇ ਢੀਂਡਸਾ ਪਰਿਵਾਰ ਦੇ ਪੇਟ ਵਿੱਚ ਦਰਦ ਹੋਣ ਲੱਗਿਆ। ਦਰਦ ਦੀ ਪੀੜ ਨਾ ਸਹਿਦੀਆਂ ਢੀਂਡਸਾਪਰਿਵਾਰ ਨੇ ਦੁਬਾਰਾ ਓਵਰਬ੍ਰਿਜ ਦਾ ਉਦਘਾਟਨ ਕਰਵਾ ਕੇ ਆਪਣੇ ਪੇਟ ਦਾ ਦਰਦ ਰੋਕਿਆ। ਇਸ ਮੌਕੇ ਸ੍ਰੀਮਤੀ ਰਾਜਿੰਦਰ ਕੌਰ ਭੱਠਲ ਸਾਬਕਾ ਮੁੱਖ ਮੰਤਰੀ ਪੰਜਾਬ ਨੇ ਲੋਕਾਂ ਨੂੰ ਸਬੋਧਨ ਕਰਦਿਆ ਕਿਹਾ ਕਿ ਧਰਮ ਦੇ ਨਾਮ ’ਤੇ ਰੋਟੀਆਂ ਸੇਕਣ ਵਾਲੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਉਸ ਸਮੇ ਵਿਦੇਸ਼ਾਂ ਵਿੱਚ ਕਿਉ ਭੱਜ ਗਏ ਸਨ,ਜਦ ਪੰਜਾਬ ’ਚ ਅੱਤਵਾਦ ਦਾ ਜੋਰ ਚੱਲ ਰਿਹਾ ਸੀ। ਬਾਦਲ ਕਾ ਲਾਣਾ ਆਪਣੇ ਪਰਿਵਾਰ ਸਮੇਤ ਵਿਦੇਸ਼ਾਂ ’ਚ ਲੁਕ ਕੇ ਬੈਠ ਗਿਆ ਸੀ ਉਨਾਂ ਨੂੰ ਇਸ ਗੱਲ ਦੀ ਸ਼ਰਮ ਨਾ ਆਈ ਕਿ ਪੰਜਾਬ ਵਿੱਚ ਸਾਡੇ ਨੌਜਵਾਨਾਂ ’ਤੇ ਗੋਲੀਆਂ ਨਾਲ ਅੱਤਿਆਚਾਰ ਅਤੇ ਸਾਡੀਆਂ ਧੀਆਂ ਭੈਣਾਂ ਦੀ ਇੱਜਤ ਬੇਪੱਤ ਹੋ ਰਹੀ ਸੀ। ਜਦੋਂ ਵੀ ਪੰਜਾਬ ਅੰਦਰ ਕੋਈ ਅਣਸੁਖਾਵੀ ਘਟਨਾ ਵਾਪਰਦੀ ਹੈ,ਤਾ ਇਹ ਅਕਾਲੀ ਝੂਠ ਦਾ ਪੁਲੰਦਾ ਬਣਾ ਕੇ ਵਿਦੇਸ਼ਾਂ ’ਚ ਨਿਕਲ ਜਾਂਦੇ ਹਨ, ਕਿਉਂਕਿ ਇਨ੍ਹਾਂ ਨੂੰ ਪੰਜਾਬ ਦੇ ਲੋਕਾਂ ਨਾਲ ਕੋਈ ਪਿਆਰ ਨਹੀਂ। ਇਹ ਤਾਂ ਸਿਰਫ਼ ਆਪਣੀ ਧਨਦੌਲਤ ਬਣਾਉਣ ਦੇ ਪਿੱਛੇ ਲੱਗ ਕੇ ਪੰਜਾਬ ਨੂੰ 51 ਹਜ਼ਾਰ ਕਰੋੜ ਰੁਪਏ ਦਾ ਕਰਜ਼ਾਈ ਕਰਕੇ ਆਪ ਤਕੜੇ ਤਕੜੇ ਹੋਸਟਲਾਂ ਅਤੇ ਟਰਾਸਪੋਰਟਾਂ ਦੇ ਮਾਲਕ ਬਣੇ ਬੈਠੇ ਹਨ। ਹੁਣ ਸਾਡਾ ਇਨ੍ਹਾਂ ਤੋਂ ਹਿਸਾਬ ਕਿਤਾਬ ਲੈਣ ਦਾ ਵਕਤ ਆ ਚੁੱਕਿਆ ਹੈ। ਹੁਣ ਕਾਂਗਰਸ ਪਾਰਟੀ ਇਕਜੁਟ ਹੋ ਕੇ 2017 ਦੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਦੇ ਹਰ ਉਮੀਦਵਾਰ ਨੂੰ ਪੂਰੇ ਬਹੁਮਤ ਨਾਲ ਜਿਤਾ ਕੇ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣਾਵੇਗੀ। ਇਨ੍ਹਾਂ ਤੋਂ ਇਲਾਵਾ ਅਮਰਿੰਦਰ ਸਿੰਘ ਰਾਜਾ ਵੜਿੰਗ ਪ੍ਰਧਾਨ ਯੂਥ ਕਾਂਗਰਸ ਨੇ ਬਾਦਲ ਪਰਿਵਾਰ ’ਤੇ ਤਾਬੜ ਤੋੜ ਹਮਲੇ ਕਰਦਿਆ ਕਿਹਾ ਕਿ ਜਦੋ ਪੰਜਾਬ ਵਿੱਚ ਅਤਿਆਚਾਰ ਵਧਦੇ ਹਨ,ਤਾ ਕਾਂਗਰਸ ਪਾਰਟੀ ਲੋਕਾਂ ਦੀ ਹਰਮਨ ਪਿਆਰੀ ਪਾਰਟੀ ਬਣ ਕੇ ਸਾਹਮਣੇ ਆਉਦੀ ਹੈ ਅਤੇ ਵਧ ਰਹੇ ਅਤਿਆਚਾਰਾਂ ਨੂੰ ਰੋਕਣ ਵਿੱਚ ਸਭ ਤੋਂ ਵੱਧ ਮੋਹਰੀ ਹੁੰਦੀ ਹੈ। ਰੈਲੀ ਨੂੰ ਸੰਬੋਧਨ ਕਰਦਿਆ ਕਾਂਗਰਸ ਪਾਰਟੀ ਦੇ ਪ੍ਰਧਾਨ ਸ੍ਰ. ਪ੍ਰਤਾਪ ਸਿੰਘ ਬਾਜਵਾ ਨੇ ਬਾਦਲ ਸਰਕਾਰ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਅੱਜ ਦੀ ਇਕੱਠ ਵਜੋ ਰਿਕਾਰਡ ਤੋੜ ਰੈਲੀ ਤੋਂ ਇਹ ਸੰਕੇਤ ਹੋ ਰਹੇ ਹਨ ਕਿ ਲੋਕ ਹੁਣ ਅਕਾਲੀਆਂ ਤੋਂ ਬਹੁਤ ਜਿਆਦਾ ਦੁਖੀ ਹੋ ਚੁੱਕੇ ਹਨ ਅਤੇ ਪੰਜਾਬ ਇਕ ਨਾਜ਼ੁਕ ਘੜੀ ਦੇ ਦੌਰ ਵਿਚੋ ਦੀ ਗੁਜ਼ਰ ਰਿਹਾ ਹੈ। ਅਕਾਲੀਆਂ ਨੇ ਪੰਜਾਬ ਸਿਰ 51 ਹਜਾਰ ਕਰੋੜ ਰੁਪਏ ਦਾ ਬੋਝ ਪਾ ਕੇ ਪੰਜਾਬ ਨੂੰ ਕਰਜਾਉ ਕਰਕੇ ਰੱਖ ਦਿੱਤਾ ਹੈ ਅਤੇ ਕਿਸਾਨ ਖੁਦਕੁਸ਼ੀਆਂ ਕਰਨ ਲਈ ਮਜਬੂਰ ਹੋ ਰਹੇ ਹਨ। ਸ੍ਰ. ਬਾਜਵਾ ਨੇ ਬਾਦਲ ਨੂੰ ਸਲਾਹ ਦਿੰਦਿਆ ਕਿਹਾ ਕਿ ਉਹ ਕਿਸਾਨਾਂ ਨੂੰ ਕਰਜਿਆਂ ਤੋ ਮੁਕਤ ਕਰਵਾਉਣ ਲਈ ਭੁੱਖ ਹੜਤਾਲ ’ਤੇ ਬੈਠਣ ਜਾਂ ਮਰਨ ਵਰਤ ’ਤੇ ਬੈਠਣ, ਜੇਕਰ ਬਾਦਲ ਸਾਹਿਬ ਕਿਸਾਨਾਂ ਦੇ ਹਿੱਤਾਂ ਲਈ ਆਪਣੀ ਪਹਿਲੀ ਸ਼ਹਾਦਤ ਦੇ ਦੇਣ ਤਾਂ ਦੂਜੀ ਸ਼ਹਾਦਤ ਪ੍ਰਤਾਪ ਸਿੰਘ ਬਾਜਵਾ ਦੀ ਹੋਵੇਗੀ।



