ਨਵੀਂ ਦਿ¤ਲੀ, 30 ਅਗਸਤ- ੌਕੌਮੀ ਰਾਜਧਾਨੀ ਵਿੱਚ ਸਿੱਖ ਸਿਆਸਤ ਦਾ ਰੰਗ ਅਤੇ ਪ੍ਰਭਾਵ ਪੂਰੀ ਤਰ੍ਹਾਂ ਬਦਲ ਗਿਆ ਹੈ। ਸ਼ਰੋਮਣੀ ਅਕਾਲੀ ਦਲ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਕੋਸ਼ਿਸ਼ਾਂ ਸਦਕਾ ਦਿੱਲੀ ਵਿੱਚ ਸਿੱਖਾਂ ਦਾ ਪ੍ਰਭਾਵ ਪਹਿਲਾਂ ਦੇ ਮੁਕਾਬਲੇ ਕਾਫੀ ਵਧ ਗਿਆ ਹੈ। ਸਿਆਸਤ ਅਤੇ ਹੋਰਨਾਂ ਖੇਤਰਾਂ ਵਿੱਚ ਹੁਣ ਸਿੱਖ ਭਾਈਚਾਰੇ ਦੀ ਕਾਫੀ ਪੁੱਛਗਿੱਛ ਹੋ ਗਈ ਹੈ। ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਅਤੇ ਦਿੱਲੀ ਕਮੇਟੀ ਦੇ ਮੁਖੀ ਜਥੇਦਾਰ ਮਨਜੀਤ ਸਿੰਘ ਜੀਕੇ, ਦਿੱਲੀ ਕਮੇਟੀ ਦੇ ਜਨਰਲ ਸਕੱਤਰ ਸ. ਮਨਜਿੰਦਰ ਸਿੰਘ ਸਿਰਸਾ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਕੀਤੀਆਂ ਗਈਆਂ ਕੋਸ਼ਿਸ਼ਾਂ ਸਦਕਾ ਅੱਜ ਸਿੱਖ ਭਾਈਚਾਰੇ ਨੂੰ ਹਰ ਪੱਧਰ ’ਤੇ ਵੱਡਾ ਮਾਣ-ਸਤਿਕਾਰ ਮਿਲ ਰਿਹਾ ਹੈ। ਦਿੱਲੀ ਵਿਚ ਕਿਸੇ ਸਮੇਂ ਹੇਠਲੇ ਦਰਜੇ ਦੀ ਰਾਜਨੀਤੀ ਦਾ ਦੌਰ ਸੀ, ਪ੍ਰੰਤੂ ਜਥੇਦਾਰ ਜੀਕੇ ਅਤੇ ਉਨ੍ਹਾਂ ਦੇ ਸਾਥੀਆਂ ਨੇ ਇਸ ਸਥਿਤੀ ਨੂੰ ਪਲਟ ਕੇ ਰੱਖ ਦਿੱਤਾ। ਇਸ ਸਮੇਂ ਸਿੱਖਾਂ ਨੂੰ ਇੱਕ ਨਵੀਂ
ਨਜ਼ਰ ਨਾਲ ਦੇਖਿਆ ਜਾ ਰਿਹਾ ਹੈ। ਦਿੱਲੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੇ ਜਾ ਰਹੇ ਕਾਰਜਾਂ ਨੂੰ ਦੂਸਰੇ ਵਰਗਾਂ ਦੇ ਲੋਕ ਹਸਰਤ ਨਾਲ ਦੇਖ ਰਹੇ ਹਨ। ਇਹ ਸ਼ਾਇਦ ਪਹਿਲਾ ਮੌਕਾ ਹੈ ਜਦੋਂ ਦਿੱਲੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਖੁੱਲ੍ਹੇਆਮ ਸੰਗਤ ਵਿੱਚ ਵਿਚਰ ਰਹੇ ਹਨ ਅਤੇ ਉਨ੍ਹਾਂ ਦੇ ਹਰ ਦੁਖ-ਸੁਖ ਵਿੱਚ ਸਾਥ ਦੇਰ ਰਹੇ ਹਨ। ਜਥੇਦਾਰ ਜੀਕੇ ਅਤੇ ਸ. ਸਿਰਸਾ ਦੀ ਅਗਵਾਈ ਹੇਠ ਦਿੱਲੀ ਵਿੱਚ ਸ਼੍ਰੋਮਣੀ ਅਕਾਲੀ ਦਲ ਇੱਕ ਮਜ਼ਬੂਤ ਸਿਆਸੀ ਧਿਰ ਬਣ ਗਿਆ ਹੈ। ਇਹੋ ਕਾਰਨ ਹੈ ਕਿ ਉਨ੍ਹਾਂ ਵੱਲੋਂ ਹਰ ਚੋਣ ਵਿੱਚ ਵੱਡੀ ਪ੍ਰਾਪਤੀ ਕੀਤੀ ਜਾ ਰਹੀ ਹੈ। ਹੁਣ ਉਨ੍ਹਾਂ ਵੱਲੋਂ ਦਿੱਲੀ ਵਿੱਚ ਵਿਦਿਆਰਥੀ ਰਾਜਨੀਤੀ ਵਿੱਚ ਭਾਗ ਲੈਣ ਦਾ ਐਲਾਨ ਕੀਤਾ ਗਿਆ ਹੈ। ਅਕਾਲੀ ਦਲ ਦੀ ਦਿੱਲੀ ਇਕਾਈ ਵੱਲੋਂ ਸਟੂਡੇਂਟਸ ਆਰਗਨਾਈਜੇਸ਼ਨ ਆਫ ਇੰਡਿਆ ਐਸ. ਓ . ਆਈ. ਨੂੰ ਦਿ¤ਲੀ ਯੂਨੀਵਰਸਿਟੀ ਦੇ ਵਿਦਿਆਰਥੀ ਸੰਘ ਚੋਣ ਵਿ¤ਚ ਉ¤ਤਾਰਨ ਦਾ ਐਲਾਨ ਕੀਤਾ ਗਿਆ ਹੈ ।ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਵਿਦਿਆਰਥੀ ਸੰਘ ਚੋਣ ਵਿ¤ਚ ਮਿਲੀ ਵ¤ਡੀ ਸਫਲਤਾ ਦੇ ਬਾਅਦ ਸਿੱਖ ਵਿਦਿਆਰਥੀਆਂ ਵਿੱਚ ਭਾਰੀ ਉਤਸ਼ਾਹ ਹੈ। ਜਥੇਦਾਰ ਜੀਕੇ ਅਤੇ ਜਥੇਦਾਰ ਸਿਰਸਾ ਦੀ ਅਗਵਾਈ ਵਿੱਚ ਅਕਾਲੀ ਦਲ ਦਾ ਵਿਦਿਆਰਥੀ ਵਿੰਗ ਵੱਡੀਆਂ ਪ੍ਰਾਪਤੀਆਂ ਦੀ ਉਮੀਦ ਰੱਖ ਰਿਹਾ ਹੈ। ਇਸ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਸ੍ਰੀ ਜੀਕੇ ਨੇ ਦਿ¤ਲੀ ਯੂਨੀਵਰਸਿਟੀ ਵਿਦਿਆਰਥੀ ਸੰਘ ਚੋਣ ਲੜਨ ਦੇ ਨਾਲ ਹੀ ਕਮੇਟੀ ਦੇ ਡੂਸੂ ਚੋਣ ਲਈ ਅਧਿਕਾਰਤ 3 ਕਾਲਜਾਂ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਨਾਰਥ ਕੈੰਪਸ , ਗੁਰੂ ਗੋਬਿੰਦ ਸਿੰਘ ਕਾਲਜ ਆਫ ਕਾਮਰਸ ਪ੍ਰੀਤਮਪੁਰਾ ਅਤੇ ਗੁਰੂ ਨਾਨਕ ਦੇਵ ਕਾਲਜ ਦੇਵ ਨਗਰ ਦੇ ਵਿਦਿਆਰਥੀ ਸੰਘ ਚੋਣ ਲੜਨ ਦੀ ਵੀ ਗ¤ਲ ਕੀਤੀ ਹੈ। ਸ੍ਰੀ ਜੀਕੇ ਦਾ ਕਹਿਣਾ ਹੈ ਕਿ ਰਾਸ਼ਟਰ ਉਸਾਰੀ ਲਈ ਪ੍ਰੇਰਿਤ ਕਰਨ ਹਿੱਤ ਦਲ ਦੇ ਵਿਦਿਆਰਥੀ ਵਿੰਗ ਨੂੰ ਦਿ¤ਲੀ ਵਿ¤ਚ ਸਰਗਰਮ ਕੀਤਾ ਜਾ ਰਿਹਾ ਹੈ। ਸ੍ਰੀ ਜੀਕੇ ਵੱਲੋਂ ਇਸ ਮਕਸਦ ਲਈ ਸ. ਗਗਨਦੀਪ ਸਿੰਘ ਨੂੰ ਦਿੱਲੀ ਪ੍ਰਦੇਸ਼ ਐਸਓਆਈ ਦਾ ਪ੍ਰਧਾਨ ਅਤੇ ਸ. ਜਸਰਾਜ ਸਿੰਘ ਨੂੰ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ। ਪਾਰਟੀ ਵੱਲੋਂ ਐਸ. ਓ . ਆਈ . ਦੇ ਨਾਲ ਤਾਲਮੇਲ ਦੇ ਜ਼ਿੰਮੇਦਾਰੀ ਸਾਬਕਾ ਵਿਧਾਇਕ ਅਤੇ ਦਿੱਲੀ ਕਮੇਟੀ ਦੇ ਮੈਂਬਰ ਹਰਮੀਤ ਸਿੰਘ ਕਾਲਕਾ ਨੂੰ ਸੌਂਪੀ ਗਈ ਹੈ । ਜਥੇਦਾਰ ਜੀਕੇ ਦਿੱਲੀ ਦੀ ਸਿਆਸਤ ਵਿੱਚ ਤਬਦੀਲੀ ਲਈ ਉਚੇਚੇ ਯਤਨ ਕਰ ਰਹੇ ਹਨ। ਗੁਰੂ ਸਾਹਿਬ ਦੇ ਸੰਦੇਸ਼ ਮੁਤਾਬਿਕ ਆਪਸੀ ਸਹਿਯੋਗ , ਸੇਵਾ ਅਤੇ ਧਾਰਮਿਕ ਕਾਰਜਾਂ ਪ੍ਰਤੀ ਸਮਰਪਣ ਦੀ ਭਾਵਨਾ ਹੀ ਉਨ੍ਹਾਂ ਦ ਸ਼ਕਤੀ ਬਣ ਗਿਆ ਹੈ। ਵਿਦਿਆਰਥੀ ਚੋਣਾਂ ਵਿੱਚ ਹਿੱਸਾ ਲੈਣ ਸਬੰਧੀ ਸ. ਸਿਰਸਾ ਦਾ ਕਹਿਣਾ ਹੈ ਕਿ ਅਕਾਲੀ ਦਲ ਦੇ ਇਸ ਫੈਸਲੇ ਨਾਲ ਪਾਰਟੀ ਨੂੰ ਦਿ¤ਲੀ ਵਿ¤ਚ ਜ਼ਮੀਨੀ ਪ¤ਧਰ ’ਤੇ ਮਜਬੂਤ ਕਰਨ ਦੀ ਦਿਸ਼ਾ ਵਿ¤ਚ ਮਦਦ ਮਿਲੇਗੀ। ਸ. ਸਿਰਸਾ ਨੇ ਇਹ ਵੀ ਆਖਿਆ ਹੈ ਕਿ ਵਿਦਿਆਰਥੀ ਚੋਣ ਵਿੱਚ ਐਸਓਆਈ ਵੱਲੋਂ ਲੜਕੀਆਂ ਨੂੰ ਵਧੇਰੇ ਪ੍ਰਤੀਨਿਧਤਾ ਦਿੱਤੀ ਜਾਵੇਗੀ ਤਾਂ ਜੋ ਸਮਾਜਿਕ ਮਾਹੌਲ ਬਦਲਿਆ ਜਾਵੇ। ਸਿੱਖ ਸਿਆਸਤ ਬਾਰੇ ਗੱਲ ਕਰਦੇ ਹੋਏ ਜਥੇਦਾਰ ਜੀਕੇ ਆਖਦੇ ਹਨ ਕਿ ਆਪਣੇ ਜੀਵਨ ਨੂੰ ਲੋਕ ਭਲਾਈ ਦੇ ਰ¤ਸਤੇ ਉ¤ਤੇ ਚਲਣ ਲਈ ਤਿਆਰ ਕਰਨਾ ਸਭ ਵਲੋਂ ਵ¤ਡੀ ਜ਼ਿੰਮੇਦਾਰੀ ਅਤੇ ਹਿੰਮਤ ਦਾ ਕਾਰਜ ਹੈ। ਉਨ੍ਹਾਂ ਕਿਹਾ ਕਿ ਸਮਾਜ ਵਿ¤ਚ ਚੰਗੇ ਸੁਭਾਅ ਦੇ ਨਾਲ ਸਿ¤ਖਿਆ ਦੇ ਮਾਧਿਅਮ ਨਾਲ ਅ¤ਛਾ ਨਾਗਰਿਕ ਬਨਣ ਦੀ ਦਿਸ਼ਾ ਵਿ¤ਚ ਵਧਿਆ ਜਾ ਸਕਦਾ ਹੈ।



