Skip to content
Independent perspectives. Global stories.
BREAKING

ਆਮ ਆਦਮੀ ਪਾਰਟੀ ਝੂਠ ਦਾ ਪੁਲੰਦਾ : ਹਰਸਿਮਰਤ ਬਾਦਲ

Share this story

ਬਠਿੰਡਾ, 30 ਅਗਸਤ (ਜਸਵੰਤ ਮਾਨ)- ਕੇਂਦਰੀ ਫੂਡ ਪ੍ਰ’ਸੈਸਿੰਗ ਇੰਡਸਟਰੀ ਮੰਤਰੀ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਅੱਜ ਪੱਤਰਕਾਰਾਂ ਨਾਲ ਬਠਿੰਡਾ ਵਿੱਖੇ ਗੱਲ ਬਾਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਇੱਕ ਝੂਠ ਦਾ ਪੁਲੰਦਾ ਹੈ ।ਕੇਂਦਰੀ ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਆਪਣਾ ਅੱਕਸ ਇੱਕ ਸਾਦਗੀ ਅਤੇ ਘੱਟ ਖਰਚਾ ਕਰਨ ਵਾਲੀ ਪਾਰਟੀ ਦੇ ਰੂਪ ਵਿੱਚ ਬਣਾਇਆ ਸੀ ਅਤੇ ਆਪਣੇ ਆਪ ਨੂੰ ਜਮਹੂਰੀ ਕਹਾੳਣ ਵਾਲੀ ਇਸ ਪਾਰਟੀ ਦਾ ਹਰ ਨੇਤਾ ਕਿਸੇ ਨਾ ਕਿਸੇ ਵਿਵਾਦ ਚ ਫਸਿਆ ਹੋਇਆ ਹੈ । ੳਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਪੰਜਾਬ ਚ ਅਧਾਰ ਖਤਮ ਹੋ ਚੁਕਿਆ ਹੈ ਕਿੳਂਕਿ ਇਸ ਤਰਾਂ ਦੀਆਂ ਪਾਰਟੀਆਂ ਫਸਲੀ ਬਟੇਰ ਹੁੰਦੀਆਂ ਹਨ । ਉਨ੍ਹਾਂ ਅੱਜ ਬਠਿਡਾ ਵਿੱਖੇ ਵੱਖ ਵੱਖ ਇਲਾਕਿਆਂ ਦਾ ਦੌਰਾ ਕੀਤਾ ਅਤੇ ਲੌਕਾਂ ਦੀਆਂ ਸਮੱਸਿਆਂਵਾਂ ਵੀ ਸੁਣੀਆਂ। ਉਨ੍ਹਾਂ ਕਿਹਾ ਕਿ ਪੰਜਾਬ ਚ ਆਮ ਆਦਮੀ ਪਰਟੀ ਲੋਕਾਂ ਨੂੰ ਇੱਕ ਵਾਰ ਗੁਮਰਾਹ ਕਰਨ ਚਸਫਲ ਹੋਈ ਹੈ ਪਰੰਤੂ ਦੁਬਾਰਾ ਇਹ ਪਾਰਟੀ ਲੌਕਾਂ ਦਾ ਵਿਸ਼ਵਾਸ ਹਾਸਲ ਨਹੀਂ ਕਰ ਸਕੇਗੀ। ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਕਿਹਾ ਕਿ ਪੰਜਾਬ ਚ ਆਮ ਆਦਮੀ ਪਾਰਟੀ ਖੇਰੂ ਖੇਰੂ ਹੋ ਗਈ ਹੈ ਕਿੳਂਕਿ ਇਸਦੇ ਨਾਂ ਹੀ ਨੇਤਾ ਸਮਰਪਤ ਹਨ ਨਾ ਹੀ ਪਾਰਟੀ ਵਰਕਰ। ਪੱਤਰਕਾਰਾਂ ਦੇ ਇੱਕ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਗੰਨਾ ਕਾਸ਼ਤਕਾਰਾਂ/ਕਿਸਾਨਾਂ ਦੀ ਸਮੱਸਿਆਵਾਂ ਨੂੰ ਜਲਦ ਦੀ ਹੱਲ ਕਰ ਦਿੱਤਾ ਜਾਵੇਗਾ ।ੳਨਾਂ ਇਹ ਵੀ ਕਿਹਾ ਕਿ ਮੁੱਖ ਮੰਤਰੀ ਪੰਜਾਬ ਪਹਿਲਾਂ ਹੀ ਇੱਕ ਹਫਤੇ ਦੇ ਅੰਦਰ ਅੰਦਰ ਇਹਨਾਂ ਕਿਸਾਨਾਂ ਦੀ ਸਮੱਸਿਆਵਾਂ ਨੂੰ ਹੱਲ ਕਰਨ ਦਾ ਆਦੇਸ਼ ਦੇ ਚੱਕੇ ਹਨ। ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਕਿਹਾ ਕਿ ਗੱਨੇ ਅਤੇ ਚੀਨੀ ਦੇ ਮੁਲ ਚ ਵੱਡਾ ਅੰਤਰ ਚੀਨੀ ੳਦਯੋਗ ਦੀ ਮੁੱਢਲੀ ਸਮੱਸਿਆ ਹੈ । ੳਹਨਾਂ ਕਿਹਾ ਕਿ ਸਾਰੇ ਭਾਰਤ ਦਾ ਚੀਨੀ ੳਦਯੋਗ ਔਖੀ ਘੜੀ ’ਚੋਂ ਲੰਘ ਰਿਹਾ ਹੈ ਪਰ ਪੰਜਾਬ ਦੇ ਚੀਨੀ ੳਦਯੋਗ ਦੇਸ਼ ਨਾਲੋਂ ਬਿਹਤਰ ਹਨ । ਕੇਂਦਰੀ ਮੱਤਰੀ ਅੱਜ ਸ਼ਹਿਰ ਵਾਸਿਆਂ ਨੂੰ ਵੱਖ ਵੱਖ ਵਾਰਡਾਂ ਚ ਮਿਲੇ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਹੱਲ ਕੀਤਿਆਂ । ੳਹਨਾਂ ਕਿਹਾ ਕਿ ਸਰਕਾਰ ਲੋਕਾਂ ਨੂੰ ਬਹੁ ਪੱਖੀ ਵਿਕਾਸ ਦੇਣ ਲਈ ਵਚਨਬੱਧ ਹੈ ਜਿਸ ਤਹਿਤ ਪੀਣ ਵਾਲਾ ਪਾਣੀ ਅਤੇ ਸੀਵਰ ਸੇਵਾਵਾਂ, ਬਿਹਤਰ ਸੜਕਾਂ, ਲੋਕ ਪੱਖੀ ਸੇਵਾਵਾਂ ਨਿਰਧਾਰਤ ਸਮੇਂ ਚ ਮੁਹੱਈਆ ਕਰਵਾਇਆਂ ਜਾਂਦਿਆਂ ਹਨ । ਉਨ੍ਹਾਂ ਨੇ ਹਜੂਰਾ ਕਪੂਰਾ ਕਲੋਨੀ, ਬੱਲਾ ਰਾਮ ਨਗਰ, ਅਮਰੀਕ ਸਿੱਘ ਰੋਡ, ਪਰਸ ਰਾਮ ਨਗਰ, ਮੈਹਣਾ ਚੌਂਕ, ਅਜੀਤ ਰੋਡ ਅਤੇ ਹੋਰ ਥਾਵਾਂ ਤੇ ਇਲਾਕਾ ਵਾਸਿਆਂ ਨਾਲ ਗੱਲ ਬਾਤ ਕੀਤੀ । ਇਸ ਮੌਕੇ ’ਤੇ ਮੁੱਖ ਪਾਰਲੀਮਾਨੀ ਸਕੱਤਰ ਸ਼੍ਰੀ ਸਰੂਪ ਚੰਦ ਸਿੰਗਲ, ਓ.ਐਸ.ਡੀ. ਉਪ ਮੁੱਖ ਮੰਤਰੀ ਪੰਜਾਬ ਸ਼੍ਰੀ ਮੁਨੀਸ ਕੁਮਾਰ ਅਤੇ ਸ਼੍ਰੀ ਹਰਿੰਦਰ ਸਿੰਘ ਸਰਾਂ, ਡਿਪਟੀ ਕਮਿਸ਼ਨਰ ਬਠਿੰਡਾ ਡਾ. ਬਸੰਤ ਗਰਗ, ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀ ਇੰਦਰ ਮੋਹਨ ਸਿੰਘ ਭੱਟੀ, ਮੇਅਰ ਸ਼੍ਰੀ ਬਲਵੰਤ ਰਾਏ ਨਾਥ, ਉਪ ਮੁੱਖ ਮੰਤਰੀ ਦੇ ਸਹਾਇਕ ਮੀਡੀਆ ਸਲਾਹਕਾਰ ਸ਼੍ਰੀ ਹਰਜਿੰਦਰ ਸਿੱਧੂ, ਐਸ.ਡੀ.ਐਮ ਬਠਿੰਡਾ ਸ੍ਰੀ ਦਮਨਜੀਤ ਸਿੰਘ ਮਾਨਅਕਾਲੀ ਦਲ ਦੇ ਪ੍ਰੈਸ ਸਕੱਤਰ ਡਾ. ਓਮ ਪ੍ਰਕਾਸ ਸ਼ਰਮਾ ਆਦਿ ਮੌਜੂਦ ਸਨ। ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਪਾਰਸ਼ਦ ਜੱਸਾ ਸਿੰਘ ਦੇ ਵਾਰਡ ਵਿੱਚ ਔਰਤਾਂ ਅਤੇ ਕੁੜੀਆਂ ਨਾਲ ਇੱਕ ਵਿਸ਼ੇਸ਼ ਬੈਠਕ ਕੀਤੀ । ਇਸ ਬੈਠਕ ਚ ਔਰਤਾਂ ਅਤੇ ਕੁੜੀਆਂ ਨੇ ਉਨ੍ਹਾਂ ਨਾਲ ਖੁੱਲੇ ਦਿਲ ਨਾਲ ਗੱਲਾਂ ਸਾਂਝੀਆਂ ਕੀਤੀਆਂ।

WRITTEN BY