ਭਗਤਾ ਭਾਈਕਾ, 30 ਅਗਸਤ (ਖਾਲਸਾ)- ਪਿੰਡ ਦਿਆਲਪੁਰਾ ਭਾਈ ਕਾ ਵਿਖੇ ਪਿਛਲੇ ਦਿਨੀਂ ਪੁਲਿਸ ਵੱਲੋਂ ਕੀਤੇ ਗਏ ਲਾਠੀਚਾਰਜ ਅਤੇ ਕਾਂਗਰਸੀ ਵਰਕਰਾਂ ਉ¤ਪਰ ਮੌਜੂਦਾ ਸਰਕਾਰ ਵੱਲੋਂ ਕੀਤੇ ਜਾ ਰਹੇ ਝੂਠੇ ਮੁਕੱਦਮਿਆਂ ਦੇ ਵਿਰੋਧ ਵਿਚ ਕਾਂਗਰਸ ਵਲੋਂ ਅੱਜ ਭਗਤਾ ਭਾਈ ਦੇ ਮੇਨ ਚੌਕ ਵਿੱਚ ਧਰਨਾ ਲਗਾਇਆ ਗਿਆ। ਜਿਸ ਦੀ ਅਗਵਾਈ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੀਤੀ। ਇਸ ਸਮੇਂ ਧਰਨੇ ਨੂੰ ਸੰਬੋਧਨ ਕਰਦਿਆਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਿਰੰਦਰ ਸਿੰਘ ਨੇ ਕਿਹਾ ਕਿ ਅਕਾਲੀ ਸਰਕਾਰ ਵਲੋਂ ਕਾਂਗਰਸੀ ਵਰਕਰਾਂ ਖਿਲਾਫ਼ ਕੀਤੇ ਜਾ ਰਹੇ ਝੂਠੇ ਪਰਚਿਆਂ ਦੀ ਜਾਂਚ ਕਰਵਾਈ ਜਾਵੇਗੀ ਅਤੇ ਪਾਈ-ਪਾਈ ਦਾ ਹਿਸਾਬ ਲਿਆ ਜਾਵੇਗਾ ਅਤੇ ਇਹ ਝੂਠੇ ਪਰਚੇ ਦਰਜ ਕਰਵਾਉਣ ਵਾਲੇ ਅਨਸਰਾਂ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਹਲਕਾ ਰਾਮਪੁਰਾ ਫੂਲ ਅੰਦਰ ਸੱਤਾਧਾਰੀਆਂ ਦੀ ਸ਼ਹਿ ’ਤੇ ਹੋ ਰਹੇ ਕਤਲਾਂ, ਝੂਠੇ ਮੁਕੱਦਮਿਆਂ ਆਦਿ
ਕਾਰਨ ਹਲਕੇ ਅੰਦਰ ਦਹਿਸ਼ਤ ਦਾ ਮਾਹੌਲ ਹੈ ਅਤੇ ਰਾਜ ਅੰਦਰ ਅਮਨ ਕਾਨੂੰਨ ਦੀ ਸਥਿਤੀ ਡਗਮਗਾ ਚੁੱਕੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਹਲਕਾ ਫੂਲ ਦੇ ਲਗਪਗ 1200 ਕਾਂਗਰਸੀ ਵਰਕਰਾਂ ਉ¤ਪਰ ਝੂਠੇ ਪਰਚੇ ਦਰਜ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਆਉਣ ’ਤੇ ਇਨ੍ਹਾਂ ਪਰਚਿਆਂ ਲਈ ਜ਼ਿੰਮੇਵਾਰ ਸਿਕੰਦਰ ਸਿੰਘ ਮਲੂਕਾ ਨੂੰ ਕਾਨੂੰਨ ਦੇ ਕਟਹਿਰੇ ਵਿਚ ਲਿਆਉਣ ਤੋਂ ਗੁਰੇਜ਼ ਨਹੀਂ ਕੀਤਾ ਜਾਵੇਗਾ। ਇਸ ਸਮੇਂ ਦਿਆਲਪੁਰਾ ਕਾਂਡ ਦੇ ਮ੍ਰਿਤਕ ਫਤਿਹ ਸਿੰਘ ਅਤੇ ਹਮੀਰਗੜ੍ਹ ਦੇ ਮ੍ਰਿਤਕ ਕਿਸਾਨ ਹਰਬੰਸ ਸਿੰਘ ਦੇ ਪਰਿਵਾਰਾਂ ਨੂੰ ਮਿਲੇ ਕੇ ਇਨਸਾਫ਼ ਦਿਵਾਉਣ ਦਾ ਭਰੋਸਾ ਦਿਵਾਇਆ। ਇਸ ਧਰਨੇ ਨੂੰ ਸੰਬੋਧਨ ਕਰਦਿਆਂ ਗੁਰਪ੍ਰੀਤ ਸਿੰਘ ਕਾਂਗੜ ਨੇ ਸਿਕੰਦਰ ਸਿੰਘ ਮਲੂਕਾ ’ਤੇ ਦੋਸ਼ ਲਗਾਉਦਿਆਂ ਕਿਹਾ ਕਿ ਉਹ ਹਲਕੇ ਦੇ ਲੋਕਾਂ ਨੂੰ ਝੂਠੇ ਪਰਚਿਆਂ ਦੇ ਰੂਪ ਵਿਚ ‘ਨਿਯੁਕਤੀ ਪੱਤਰ’ ਦੇ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕਾਂਗਰਸੀ ਵਰਕਰ ਨਿਰੰਜਨ ਸਿੰਘ ਮਹਿਰਾਜ ਅਤੇ ਜਗਸੀਰ ਸਿੰਘ ਮਲੂਕਾ ਖਿਲਾਫ਼ 7-7 ਝੂਠੇ ਮਾਮਲੇ ਦਰਜ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪਰਚੇ ਵਿਚ ਸ਼ਾਮਿਲ ਵਿਅਕਤੀਆਂ ਦੇ ਪਰਿਵਾਰਾਂ ਨੂੰ ਪੁਲਿਸ ਵੱਲੋਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਪੁਲਿਸ ਦੇ ਉ¤ਚ ਅਧਿਕਾਰੀਆਂ ’ਤੇ ਦੋਸ਼ ਲਗਾਇਆ ਕਿ ਹਮੀਰਗੜ੍ਹ ਕਾਂਡ ਦੇ ਸੰਬੰਧ ਵਿਚ ਲੋਕਾਂ ਦੇ ਸਾਹਮਣੇ ਵਾਅਦਾ ਕਰਨ ਦੇ ਬਾਵਜੂਦ ਆਪਣੇ ਵਾਅਦੇ ’ਤੇ ਖਰਾ ਨਹੀਂ ਉਤਰੇ।
ਕਾਂਗਰਸੀ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਅਤੇ ਸਾਬਕਾ ਵਿਧਾਇਆ ਜਗਬੀਰ ਬਰਾੜ ਨੇ ਕਿਹਾ ਕਿ ਪੰਜਾਬ ਵਿਚ ਰਾਜਨੀਤਿਕ ਅੱਤਵਾਦ ਚੱਲ ਰਿਹਾ ਹੈ ਅਤੇ ਰਾਜ ਦੇ ਬੇਕਸੂਰ ਲੋਕ ਇਸ ਦੀ ਭੇਂਟ ਚੜ੍ਹ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਅਤੇ ਸਰਕਾਰ ਵਿਚਕਾਰ ਹੋਣ ਵਾਲੀ ਲੜਾਈ ਵਿਚ ਹਮੇਸ਼ਾ ਲੋਕਾਂ ਦੀ ਜਿੱਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਹਲਕਾ ਰਾਮਪੁਰਾ ਫੂਲ ਦੇ ਮੁੱਦਿਆਂ ਨੂੰ ਵਿਧਾਨ ਸਭਾ ਵਿਚ ਜੋਰ-ਸ਼ੋਰ ਨਾਲ ਉਠਾਇਆ ਜਾਵੇਗਾ। ਇਸ ਸਮੇਂ ਬੋਲਦਿਆਂ ਪੂਰਨ ਸਿੰਘ ਗੁੰਮਟੀ ਨੇ ਕਿਹਾ ਕਿ ਹਮੀਰਗੜ੍ਹ ਕਾਂਡ ਦੇ ਸਬੰਧ ਵਿਚ ਮਾਣਯੋਗ ਹਾਈਕੋਰਟ ਦਾ ਸਹਾਰਾ ਲਿਆ ਜਾਵੇਗਾ। ਇਸ ਧਰਨੇ ਵਿੱਚ ਤ੍ਰਿਪਇੰਦਰ ਸਿੰਘ ਬਾਜਵਾ, ਜੁਗਿੰਦਰ ਸਿੰਘ ਪੰਜਗਰਾਈਂ, ਅਜਾਇਬ ਸਿੰਘ ਭੱਟੀ ਸੁਖ ਸਰਕਾਰੀਆ, ਕੁਸ਼ਲਦੀਪ ਸਿੰਘ ਢਿਲੋਂ, ਮੱਖਣ ਸਿੰਘ ਪੱਕਾ ਕਲਾਂ, ਰਾਜਵੰਤ ਸਿੰਘ ਖਾਲਸਾ , ਗੁਰਪਾਲ ਸਿੰਘ ਕੁੱਕੂ, ਸਵਰਨਜੀਤ ਸਿੰਘ ਕਾਂਗੜ, ਸੁਖਦੇਵ ਸਿੰਘ ਭੋਡੀਪੁਰਾ, ਮਲਕੀਤ ਸਿੰਘ ਰਾਜਗੜ੍ਹ, ਅਜੈਬ ਸਿੰਘ ਕੌਂਸਲਰ, ਹਰਜੀਵਨ ਸਿੰਘ ਬਰਾੜ, ਸੁਰਿੰਦਰ ਕਟਾਰੀਆ, ਗੁਰਚਰਨ ਸਿੰਘ ਸਿੱਧੂ, ਪਰਮਜੀਤ ਸਿੰਘ ਬਿਦਰ, ਦਵਿੰਦਰ ਸਿੰਘ ਦਿਆਲਪੁਰਾ ਇਕਬਾਲ ਸਿੰਘ ਗੁੰਮਟੀ, ਰਜਿੰਦਰ ਸਿੰਘ ਬਾਬੇਕਾ, ਜਰਨੈਲ ਸਿੰਘ ਮਸ਼ੀਨਾਂ ਵਾਲੇ, ਬਿੰਦਰ ਕੁਮਾਰ ਗੋਗਾ, ਗੁਰਮੇਲ ਸਿੰਘ ਆਕਲੀਆ, ਮਨਜੀਤ ਸਿੰਘ ਮੀਤਾ, ਕੁਲਵਿੰਦਰ ਸਿੰਘ ਪਪਨਾ, ਸੁਰੇਸ਼ ਕੁਮਾਰ ਭਗਤਾ ਆਦਿ ਸਮੇਤ ਕਾਫੀ ਗਿਣਤੀ ’ਚ ਸਮਰਥੱਕ ਹਾਜ਼ਰ ਸਨ।



