ਨਿਊਯਾਰਕ, 29 ਅਗਸਤ (ਡਾ. ਗਿੱਲ)- ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸਪਸ਼ਟ ਕਰ ਦਿੱਤਾ ਹੈ ਕਿ ਉਨ੍ਹਾਂ ਦੀ ਸਿਖਸ ਫਾਰ ਜਸਟਿਸ ਦੇ 2020 ਰਿਫਰੈਂਡਮ ਨਾਲ ਕੋਈ ਵੀ ਸਹਿਮਤੀ ਨਹੀਂ ਹੈ, ਕਿਉਂਕਿ ਇਹ ਸਿੱਖ ਭਾਈਚਾਰੇ ਨਾਲ ਖਿਲਵਾੜ ਹੈ ਅਤੇ ਸਿੱਖ ਭਾਵਨਾਵਾਂ ਨਾਲ ਕੋਝਾ ਮਜ਼ਾਕ ਹੈ। ਕਿਉਂਕਿ ਅਮਰੀਕਨ ਸਿਟੀਜ਼ਨ ਕਦਾਚਿਤ ਵੀ ਇਸ ਵਿੱਚ ਸ਼ਾਮਿਲ ਨਹੀਂ ਹੋ ਸਕਦੇ ਅਤੇ ਨਾ ਹੀ ਇਸ ਦੀ ਹਮਾਇਤ ਕਰ ਸਕਦੇ ਹਨ। ਅਜਿਹਾ ਕਰਨ ਨਾਲ ਉਨ੍ਹਾਂ ਨੂੰ ਅਮਰੀਕਾ ਵਿੱਚ ਰਹਿਣ ਸਬੰਧੀ ਦੁਵਿਧਾ ਝੱਲਣੀ ਪਵੇਗੀ, ਸੋ ਸਿਖਸ ਫਾਰ ਜਸਟਿਸ ਅਜਿਹੀਆਂ ਕੋਝੀਆਂ ਚਾਲਾਂ ਤੋਂ ਸਿੱਖਾਂ ਨੂੰ ਦੂਰ ਰੱਖੇ। ਸ. ਸੁਰਜੀਤ ਸਿੰਘ ਕੁਲਾਰ ਨੇ ਸਪਸ਼ਟ ਕੀਤਾ ਕਿ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਕਦੇ ਵੀ ਸਿੱਖਸ ਫਾਰ ਜਸਟਿਸ ਨੂੰ 2020 ਰਿਫਰੈਂਡਮ ਸਬੰਧੀ ਹਮਾਇਤ ਨਹੀਂ ਦਿੱਤੀ ਸਗੋਂ ਉਨ੍ਹਾਂ ਟੀਵੀ ਰਾਹੀਂ ਵੀ ਸਪਸ਼ਟ ਕੀਤਾ ਸੀ ਕਿ ਸਿੱਖਸ ਫਾਰ ਜਸਟਿਸ ਨੂੰ ਅਮਰੀਕਾ ਰਹਿ ਕੇ ਅਜਿਹਾ ਰਿਫਰੈਂਡਮ ਕਰਕੇ ਸਿੱਖ ਭਾਵਨਾਵਾਂ ਨਾਲ ਖਿਲਵਾੜ ਹੈ, ਪਰ ਕੁਝ ਲੋਕ ਨਿੱਜ ਨੂੰ ਮੂਹਰੇ ਰੱਖ ਕੇ ਅਜਿਹਾ ਕਰ ਰਹੇ ਹਨ ਅਤੇ ਸਿੱਖਾਂ ਨੂੰ ਅਸਲ ਨਿਸ਼ਾਨੇ ਤੋਂ ਭਟਕਾਇਆ ਜਾ ਰਿਹਾ ਹੈ। ਅਮਰੀਕਾ ਕਦੇ ਵੀ ਜੋਸ਼ ਨੂੰ ਤਰਜੀਹ ਨਹੀਂ ਦਿੰਦਾ ਸਗੋਂ ਸ਼ਾਂਤਮਈ ਕਾਰਜਾਂ ਦੀ ਹਮਾਇਤ ਕਰਦਾ ਹੈ ਪਰ ਸਿਖਸ ਫਾਰ ਜਸਟਿਸ ਵਿੱਚ ਅਜਿਹੀਆਂ ਸ਼ਖਸੀਅਤਾਂ ਪ੍ਰਵੇਸ਼ ਕਰ ਗਈਆਂ ਹਨ ਜੋ ਸਿੱਖ ਭਾਵਨਾਵਾਂ ਦੀ ਕਦਰ ਦੀ ਬਜਾਏ ਭਟਕਾਉਣ ਵੱਲ ਕਦਮ ਵਧਾ ਰਹੀਆਂ ਹਨ, ਜਿਸ ਦਾ ਨੁਕਸਾਨ ਆਉਣ ਵਾਲੀ ਪੀੜ੍ਹੀ ਨੂੰ ਝੱਲਣਾ ਪਵੇਗਾ। ਸੋ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਇਨ੍ਹਾਂ ਤੋਂ ਪੱਲਾ ਝਾੜ ਲਿਆ ਹੈ ਅਤੇ ਭਵਿੱਖ ਵਿੱਚ ਕੋਈ ਵੀ ਕਦਮ ਚੁੱਕਣ ਤੋਂ ਪਹਿਲਾਂ ਪਾਰਟੀ ਹਾਈਕਮਾਂਡ ਨਾਲ ਸਿਧਾਂਤਾਂ ਦੇ ਆਧਾਰ ’ਤੇ ਗੱਲ ਕਰਨੀ ਹੋਵੇਗੀ।
ਹਾਲ ਦੀ ਘੜੀ ਮਾਨ ਗਰੁੱਪ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਅਹੁਦੇਦਾਰ ਹੋਣ ਦੇ ਨਾਤੇ 2020 ਰਿਫਰੈਂਡਮ ਦੀ ਅਸਹਿਮਤੀ ਪ੍ਰਗਟਾਉਂਦੇ ਹੋਏ ਭਵਿੱਖ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਨਾਮ ਵਰਤਣ ਤੋਂ ਗੁਰੇਜ ਕੀਤਾ ਜਾਵੇ।


