Skip to content
Independent perspectives. Global stories.
BREAKING

ਇਫਕੋ ਦੇ ਥੈਲਿਆਂ ’ਚੋਂ ਘੱਟ ਯੂਰੀਆ ਖਾਦ ਨਿਕਲੀ

Share this story

ਖੰਨਾ, 27 ਅਗਸਤ (ਕੇ ਐਲ ਸਹਿਗਲ) ਏਸ਼ੀਆ ਦੀ ਸਭ ਤੋਂ ਵੱਡੀ ਯੂਰੀਆ ਖਾਦ ਵੇਚਣ ਵਾਲੀ ਕੰਪਨੀ ਇਫਕੋ ਦੇ ਥੈਲਿਆਂ ਵਿਚ ਘੱਟ ਖਾਦ ਨਿਕਲਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਨੂੰ ਲੈ ਕੇ ਇਲਾਕੇ ਦੇ ਕਿਸਾਨਾ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਿਸਾਨਾ ਨੇ ਕੁੱਝ ਦਿਨ ਪਹਿਲਾ ਦਾਣਾ ਮੰਡੀ ਸਥਿਤ ਇਫਕੋ ਖਾਦ ਏਜੰਸੀ ਦੇ ਦਫਤਰ ਤੋਂ ਯੂਰੀਆ ਖਾਦ ਦੇ ਥੈਲੇ ਲਈ ਸੀ। ਜਿਨ੍ਹਾਂ ਵਿਚ 50 ਕਿਲੋਂ ਦੀ ਬਜਾਏ ਕਿਸੇ ਥੈਲੇ ਵਿਚ 40 ਕਿਲੋਂ, ਕਿਸੇ ਥੈਲੇ ਵਿਚ 35 ਤੇ ਕਿਸੇ ਵਿਚ 30 ਕਿਲੋਂ ਖਾਦ ਨਿਕਲਣ ਤੇ ਅੱਜ ਕਿਸਾਨਾ ਨੇ ਇਸ ਬਾਰੇ ਇਫਕੋ ਦੇ ਖੰਨਾ ਏਜੰਸੀ ਵਿਚ ਪਹੁੰਚ ਕੀਤੀ। ਕਿਸਾਨਾ ਨੇ ਇੰਚਾਰਜ ਨਰੇਸ਼ ਕੁਮਾਰ ਨੂੰ ਥੈਲਿਆਂ ਦੇ ਭਾਰ ਘੱਟ ਹੋਣ ਬਾਰੇ ਗੱਲ ਕੀਤੀ ਤਾਂ ਨਰੇਸ਼ ਕੁਮਾਰ ਵੱਲੋਂ ਘੱਟ ਭਾਰ ਹੋਣ ਦੀ ਗੱਲ ਨਾ ਮੰਨਣ ਤੇ ਗੁੱਸੇ ਵਿਚ ਆਏ ਕਿਸਾਨਾਂ ਨੇ ਹੰਗਾਮਾ ਖੜਾ ਕਰ ਦਿੱਤਾ। ਕਿਸਾਨਾ ਵੱਲੋਂ ਇਸ ਸੰਬੰਧੀ ਖੇਤੀਬਾੜੀ ਅਧਿਕਾਰੀਆਂ ਨੂੰ

ਇਕ ਲਿਖਤੀ ਸ਼ਿਕਾਇਤ ਵੀ ਕੀਤੀ ਗਈ। ਜਿਸ ਤੇ ਮੋਕੇ ਤੇ ਪਹੁੰਚੇ ਕਿ ਖੇਤੀਬਾੜੀ ਅਧਿਕਾਰੀਆਂ ਨੇ ਯੂਰੀਆ ਖਾਦ ਦੇ ਥੈਲੇ ਚੈਕ ਕੀਤੇ ਤਾਂ ਥੈਲਿਆਂ ਵਿਚ ਘੱਟ ਖਾਦ ਪਾਏ ਜਾਣ ਤੇ ਇਫਕੋ ਖੰਨਾ ਏਜੰਸੀ ਵੱਲੋਂ ਕਿਸੇ ਵੀ ਥੈਲੇ ਦੀ ਸੇਲ ਤੇ ਰੋਕ ਲਗਾਉਂਦੇ ਹੋਏ ਏਜੰਸੀ ਦੇ ਦਫਤਰ ਨੂੰ ਸੀਲ ਕਰ ਦਿੱਤਾ ਤੇ ਸੈਂਪਲੇ ਭਰ ਕੇ ਟੈਸਟ ਲਈ ਭੇਜ ਦਿੱਤੇ ਗਏ ਹਨ। ਘੱਟ ਖਾਦ ਦੇਣ ਤੇ ਕਿਸਾਨ ਸਵਰਨ ਸਿੰਘ ਨੇ ਏਜੰਸੀ ਤੇ ਲਗਾਏ ਠੱਗੀ ਮਾਰਨ ਦੇ ਦੋਸ਼- ਇਸ ਮੋਕੇ ਗੱਲਬਾਤ ਕਰਦੇ ਹੋਏ ਕਿਸਾਨ ਸਵਰਨ ਸਿੰਘ ਨੇ ਦੱਸਿਆ ਕਿ ਕੁੱਝ ਦਿਨ ਪਹਿਲਾ ਉਹ ਇਫਕੋ ਕੰਪਨੀ ਦੇ ਖੰਨਾ ਦਫਤਰ ਵਿਚੋਂ 10 ਥੈਲੇ ਯੂਰੀਆ ਖਾਦ ਦੇ ਖਰੀਦ ਕੇ ਲੈ ਗਿਆ ਸੀ। ਜਦੋਂ ਖਾਦ ਵਰਤਣ ਲੱਗੇ ਤਾਂ ਉਸਨੇ ਥੈਲੇ ਦੇਖੇ ਤਾਂ ਚਾਰ ਥੈਲੇ ਵਰਤਣ ਤੋਂ ਬਾਅਦ ਉਸਨੂੰ ਸ਼ੱਕ ਪਿਆ ਕਿ ਥੈਲਿਆਂ ਵਿਚ ਯੂਰੀਆ ਘੱਟ ਹੈ। ਜਿਸ ਤੇ ਉਸ ਵੱਲੋਂ ਭਾਰ ਤੋਲੇ ਜਾਣ ਤੇ ਦੇਖਿਆ ਗਿਆ ਕਿ ਸਾਰੇ ਥੈਲਿਆ ਕਿਸੇ ਵਿਚ 5 ਕਿਲੋ, ਕਿਸੇ ਵਿਚ 10 ਕਿਲੋ ਤੇ ਕਿਸੇ ਵਿੱਚੋ 15 ਕਿਲੋਂ ਯੂਰੀਆ ਖਾਦ ਘੱਟ ਸੀ। ਜਦੋਂ ਇਸ ਸੰਬੰਧੀ ਉਨ੍ਹਾਂ ਨੇ ਖੰਨਾ ਇਫਕੇ ਦੇ ਇੰਚਾਰਜ ਮੁਨੀਸ਼ ਕੁਮਾਰ ਨਾਲ ਗੱਲ ਕੀਤੀ ਤਾਂ ਉਸਨੇ ਕਿਹਾ ਕਿ ਉਸਨੂੰ ਪਤਾ ਹੈ ਕਿ ਕੁੱਝ ਥੈਲਿਆਂ ਵਿਚ ਯੂਰੀਆ ਘੱਟ ਹੈ ਜਿਹੜੇ ਥੈਲੇ ਤੁਸੀਂ ਖੋਲ ਲਏ ਹੁਣ ਵਰਤ ਲਵੋਂ ਜਿਨਾ ਯੂਰੀਆ ਘੱਟ ਹੋਵੇਗਾ ਤੁਹਾਡੇ ਵਾਪਿਸ ਕਰ ਦਿੱਤੇ ਜਾਣਗੇ। ਪਰ ਜਦੋਂ ਉਹ ਅੱਜ ਉਸ ਕੋਲ ਆਏ ਤਾਂ ਉਸਨੇ ਘੱਟ ਭਾਰ ਵਾਲੇ ਬਿਨਾ ਖੋਲੇ ਥੈਲੇ ਦੁਕਾਨ ਅੰਦਰ ਲਗਵਾਉਣ ਤੋਂ ਬਾਅਦ ਉਨ੍ਹਾਂ ਨੂੰ ਪੈਸੇ ਵਾਪਿਸ ਕਰਨ ਤੋਂ ਇਨਕਾਰ ਕਰ ਦਿੱਤਾ। ਸਵਰਨ ਸਿੰਘ ਨੇ ਏਜੰਸੀ ਅਧਿਕਾਰੀਆਂ ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਅਜਿਹਾ ਕਰਕੇ ਉਨ੍ਹਾਂ ਨੇ ਸਾਡੇ ਨਾਲ ਠੱਗੀ ਮਾਰੀ ਹੈ। ਜਿਸ ਤੇ ਊਨ੍ਹਾਂ ਨੇ ਖੇਤੀਬਾੜੀ ਅਧਿਕਾਰੀਆਂ ਨੂੰ ਸ਼ਿਕਾਇਤ ਕਰ ਦਿੱਤੀ। ਸ਼ਿਕਾਇਤ ਮਿੱਲਣ ਤੋਂ ਬਾਅਦ ਮੋਕੇ ਤੇ ਪਹੁੰਚ ਕੇ ਅਧਿਕਾਰੀਆਂ ਨੇ ਜਦੋਂ ਥੈਲੇ ਚੈਕ ਕੀਤੇ ਤਾਂ ਉਥੇ ਪਏ ਸਾਰਿਆਂ ਥੈਲਿਆਂ ਵਿਚ ਯੂਰੀਆਂ ਘੱਟ ਪਾਇਆ ਗਿਆ। ਇਥੋਂ ਤੱਕ ਇਕ ਥੈਲੇ ਵਿਚ ਤਾਂ ਕੇਵਲ 25 ਕਿਲੋ ਹੀ ਯੂਰੀਆ ਸੀ। ਏਜੰਸੀ ਇੰਚਾਰਜ ਮੁਨੀਸ਼ ਨੇ ਕਿਹਾ ਕਿ ਮੀਂਹ ਦਾ ਪਾਣੀ ਆਉਂਣ ਨਾਲ ਘੱਟੀਆ ਥੈਲਿਆਂ ਦਾ ਭਾਰ- ਇਸ ਸੰਬੰਧੀ ਜਦੋਂ ਇਫਕੋ ਦੇ ਖੰਨਾ ਦਫਤਰ ਇੰਚਾਰਜ ਨਾਲ ਗੱਲਬਾਤ ਕੀਤੀ ਗਈ ਤਾਂ ਉਸਨੇ ਦੱਸਿਆ ਕਿ ਕੁੱਝ ਦਿਨ ਪਹਿਲਾ ਭਾਰੀ ਬਰਸਾਤ ਹੋਣ ਨਾਲ ਮੰਡੀ ਵਿਚ ਪਾਣੀ ਖੜਾ ਹੋ ਗਿਆ ਸੀ। ਜਿਸ ਕਰਕੇ ਦਫਤਰ ਅੰਦਰ ਪਾਣੀ ਆਉਂਣ ਨਾਲ ਥੇਲੇ ਗਿੱਲੇ ਹੋ ਗਏ ਸਨ। ਤੇ ਪਾਣੀ ਨਾਲ ਥੈਲਿਆਂ ਦਾ ਭਾਰ ਘੱਟ ਗਿਆ ਹੋ ਸਕਦਾ ਹੈ। ਸੈਂਪਲ ਦੀ ਰਿਪੋਰਟ ਆਉਣ ਤੇ ਕਰਾਂਗੇ ਕਾਰਵਾਈ, ਹੋ ਸਕਦਾ ਮਾਮਲਾ ਦਰਜ-ਖੇਤੀਬਾੜੀ ਅਧਿਕਾਰੀ- ਇਸ ਸੰਬੰਧੀ ਜਦੋਂ ਖੇਤੀਬਾੜੀ ਅਧਿਕਾਰੀ ਦਿਲਬਾਗ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਥੈਲਿਆਂ ਵਿਚ ਯੂਰੀਆ ਖਾਦ ਘੱਟ ਪਾਈ ਗਈ ਹੈ। ਇਸ ਲਈ ਸੈਂਪਲ ਲੈ ਲਏ ਗਏ ਹਨ। ਜਿਸ ਦੀ ਰਿਪੋਰਟ ਆਉਂਣ ਤੇ ਹੀ ਪਤਾ ਲੱਗੇਗਾ ਕਿ ਯੂਰੀਆ ਖਾਦ ਦਾ ਭਾਰ ਪਾਣੀ ਨਾਲ ਗਿੱਲਾ ਹੋਣ ਨਾਲ ਘੱਟੀਆ ਹੈ ਜਾਂ ਕੰਪਨੀ ਦੇ ਅਧਿਕਾਰੀਆਂ ਵੱਲੋਂ ਜਾਣ ਬੁੱਝ ਕੇ ਅਜਿਹਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦੋਸ਼ੀ ਪਾਏ ਜਾਣ ਤੇ ਏਜੰਸੀ ਅਧਿਕਾਰੀਆਂ ਵਿਰੁੱਧ ਮਾਮਲਾ ਦਰਜ ਕਰਵਾਇਆ ਜਾਵੇਗਾ।

WRITTEN BY