Skip to content
Independent perspectives. Global stories.
BREAKING

ਨੈਰੋਲੈਕ ਤੇ ਇੰਡੀਅਨ ਆਇਲ ਕਾਰਪੋਰੇਸ਼ਨ ਵੱਲੋਂ ਗੋਇੰਦਵਾਲ ਵਿਖੇ 365 ਕਰੋੜ ਰੁਪਏ ਦਾ ਨਿਵੇਸ਼

Share this story

ਚੰਡੀਗੜ੍ਹ, 26 ਅਗਸਤ (ਨਾਗਪਾਲ)- ਪੰਜਾਬ ਸੂਬੇ ਦੇ ਅਰਥਚਾਰੇ ਨੂੰ ਤਰੱਕੀ ਦੀਆਂ ਹੋਰ ਬੁ¦ਦੀਆਂ ਵੱਲ ਲਿਜਾਣ ਲਈ ਹੁਣ ਤੱਕ ਹੋਏ 15000 ਕਰੋੜ ਰੁਪਏ ਦੇ ਨਿਵੇਸ਼ ਉਪਰੰਤ ਸਰਕਾਰ ਵਲੋਂ 365 ਕਰੋੜ ਰੁਪਏ ਦਾ ਨਿਵੇਸ਼ ਸੂਬੇ ਵਿੱਚ ਲਿਆਉਣ ਦੇ ਯਤਨਾਂ ਨੂੰ ਸਫਲਤਾ ਮਿਲੀ ਜਿਸ ਦੇ ਮੱਦੇਨਜ਼ਰ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਕਨਸਾਈ ਨੈਰੋਲੈਕ ਪੇਂਟਸ ਅਤੇ ਇੰਡੀਅਨ ਆਇਲ ਕਾਰਪੋਰੇਸ਼ਨ ਨੂੰ ਸੂਬੇ ਵਿੱਚ ਆਪਣੇ ਪਲਾਂਟ ਸਥਾਪਿਤ ਕਰਨ ਲਈ ਪਹਿਲਾਂ ਤੋਂ ਮੰਜੂਰਸ਼ੁਦਾ ਜਮੀਨ ਦੇ ਅਲਾਟਮੈਂਟ ਪੱਤਰ ਪ੍ਰਦਾਨ ਕੀਤੇ। ਪੰਜਾਬ ਭਵਨ ਵਿਖੇ ਅੱਜ ਇੱਕ ਸਮਾਗਮ ਦੌਰਾਨ ਮੈਸ. ਕਨਸਾਈ ਨੈਰੋਲੈਕ ਪੇਂਟਸ ਲਿਮਟਿਡ ਅਤੇ ਇੰਡੀਅਨ ਆਇਲ ਕਾਰਪੋਰੇਸ਼ਨ ਨੂੰ ਭਾਰਤ-ਪਾਕਿ ਸੀਮਾ ਤੋਂ 60 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਗੋਇੰਦਵਾਲ ਉਦਯੋਗਿਕ ਕੰਪਲੈਕਸਵਿਖੇ ਆਪਣੇ ਪ੍ਰਾਜੈਕਟ ਸਥਾਪਿਤ ਕਰਨ ਲਈ ਜ਼ਮੀਨ ਦੀ ਅਲਾਟਮੈਂਟ ਦੇ ਪੱਤਰ ਜਾਰੀ ਕਰਦੇ ਹੋਏ ਉਪ ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਦੋਹਾਂ ਕੰਪਨੀਆਂ ਨੂੰ ਪਹਿਲਾਂ ਤੋਂ ਮਨਜੂਰੀ ਹਾਸਲ ਜਮੀਨ ਦਿੱਤੀ ਗਈ ਹੈ ਜਿਸ ਲਈ ਇਨ੍ਹਾਂ ਨੂੰ ਹੁਣ ਕਿਸੇ ਵੀ ਵਿਭਾਗ ਤੋਂ ਕੋਈ ਵੀ ਮਨਜੂਰੀ ਲੈਣ ਦੀ ਜਰੂਰਤ ਨਹੀਂ ਹੋਵੇਗੀ। ਦੱਸਣਯੋਗ ਹੈ ਕਿ ਭਾਰਤ ਦੀ ਦੂਜੀ ਸਭ ਤੋਂ ਵੱਡੀ ਪੇਂਟ ਕੰਪਨੀ ਮੈਸਰਜ਼ ਕਨਸਾਈ ਨੈਰੋਲੈਕ ਪੇਂਟਸ ਨੂੰ ਗੋਇੰਦਵਾਲ ਉਦਯੋਗਿਕ ਕੰਪਲੈਕਸ ਵਿਖੇ 35 ਏਕੜ ਉਦਯੋਗਿਕ ਜ਼ਮੀਨ ਅਲਾਟ ਕੀਤੀ ਗਈ ਹੈ। ਇਸ ਮੌਕੇ ਇੰਡੀਅਨ ਆਇਲ ਕਾਰਪੋਰੇਸ਼ਨ ਪੰਜਾਬ ਦੇ ਕਾਰਜਕਾਰੀ ਡਾਇਰੈਕਟਰ ਪ੍ਰਣਵ ਕੁਮਾਰ ਦਾਸ ਨੇ ਜਾਣਕਾਰੀ ਦਿੱਤੀ ਕਿ ਜਨਤਕ ਖੇਤਰ ਦਾ ਇਹ ਅਦਾਰਾ 115 ਕਰੋੜ ਰੁਪਏ ਦੀ ਲਾਗਤ ਨਾਲ ਆਪਣਾ ਤੀਸਰਾ ਐਲ.ਪੀ.ਜੀ. ਬਾਟ¦ਿਗ ਪਲਾਂਟ ਸਥਾਪਿਤ ਕਰੇਗਾ। ਇਸ ਮੌਕੇ ਹੋਰਨਾ ਤੋਂ ਇਲਾਵਾ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਹਰਚਰਨ ਬੈਂਸ, ਉਪ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਜੰਗਵੀਰ ਸਿੰਘ, ਵਧੀਕ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਅਤੇ ਉਪ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਰਾਹੁਲ ਤਿਵਾੜੀ ਵੀ ਹਾਜਰ ਸਨ।

WRITTEN BY