ਧਨੌਲਾ, 26 ਅਗਸਤ- ਪੇਂਡੂ ਜਲ ਸਪਲਾਈ ਤੇ ਸੈਨੀਟੇਸ਼ਨ ਪ੍ਰੋਜੈਕਟ ਅਧੀਨ ਪੰਜਾਬ ਦੇ 98 ਪਿੰਡਾਂ ਵਿੱਚ ਲਗਾਏ ਜਾ ਰਹੇ ਸੀਵਰੇਜ ਸਿਸਟਮ ਦਾ ਲਾਭ ਗਰੀਬ ਘਰਾਂ ਨੂੰ ਪਹੁੰਚਾੳਣ ਲਈ ਮੁੱਖ ਮੰਤਰੀ ਕਮ ਚੇਅਰਮੈਨ ਪੰਜਾਬ ਦਿਹਾਤੀ ਵਿਕਾਸ ਬੋਰਡ ਨੇ 12.24 ਕਰੋੜ ਰੁਪਏ, 11,12,13 ਦੇ ਸਬੰਧ ਵਿੱਚ ਜਾਰੀ ਕੀਤੇ ਸਨ ਜਿਸ ਵਿੱਚ ਜਿਲ੍ਹਾ ਬਰਨਾਲਾ ਅਧੀਨ ਆਉਂਦੇ ਪਿੰਡ ਕੱਟੂ ਵਿਖੇ 373 ਸਪੈਟਿਕ ਟੈਕਾਂ ਦੀ ਉਸਾਰੀ ਲਈ ਸਰਕਾਰ ਵਲੋਂ 58 ਲੱਖ 90 ਹਜਾਰ ਰੁਪਏ, ਪ੍ਰਤੀ ਘਰ 13 ਹਜ਼ਾਰ 159 ਰੁਪਏ ਦੀ ਵਿਵਸਥਾ ਕੀਤੀ ਗਈ। ਸਰਕਾਰ ਨੇ ਆਪਣੇ ਪੱਤਰ ਨੰ: 11/1(402) 2014 ਇੰਨ 2/319630/2 ਮਿਤੀ30.09.2014 ਨੂੰ 55 ਲੱਖ 78 ਹਜਾਰ ਰੁਪਏ ਸਮੇਂਤ 3ਪ੍ਰਤੀਸ਼ਤ ਕੰਟਲਜੈਂਸੀ ਚਾਰਜਿਜ ਤਿਆਰ ਕਰਕੇ ਗਰੀਬ ਘਰਾਂ ਨੂੰ ਸੀਵਰੇਜ ਸਿਸਟਮ ਦਾ ਲਾਭ ਦੇਣ ਲਈ ਘਰਾਂ ਅੰਦਰ 1.35 + 0.675 + 1.50 ਮੀਟਰ ਦਾ ਇੰਟਰਸਪੈਟਿਕ ਟੈਂਕ ਉਸਾਰਨ ਨੂੰ ਹਰੀ ਝੰਡੀ ਦਿੱਤੀ ਗਈ ਜਿਸ ਵਿੱਚ ਠੇਕਾ ਪ੍ਰਾਪਤ ਫਰਮ ਵਲੋਂ ਤਿਆਰ ਹੋਏ ਐਗਰੀਮੈਂਟ ਮੁਤਾਬਿਕ ਇਹ ਟੈਂਕ ਅਨੁਸੂਚਿਤ ਜਾਤੀ, ਪੀਲੇ ਕਾਰਡ ਧਾਰਕ, ਛੋਟੇ ਕਿਸਾਨ, ਅਪੰਗ, ਔਰਤ ਮੁਖੀ ਦੇ ਘਰਾਂ ਅੰਦਰ ਬਣਾਉਣ ਲਈ ਮੁੱਖ ਇੰਜੀਨੀਅਰ ਵਲੋਂ ਬਕਾਇਦਾ ਨੋਟ ਦਿੱਤਾ ਗਿਆ ਸੀ। ਪੂਰੇ ਟੈਂਕ ਦੀ ਉਸਾਰੀ ਠੇਕੇਦਾਰ ਵਲੋਂ ਕਰਨੀ ਬਣਦੀ ਸੀ। ਮਗਰ ਕਥਿਤ ਤੌਰ ਤੇ ਕਾਰਜਕਾਰੀ ਇੰਜੀਨੀਅਰ, ਜਲ ਸਪਲਾਈ ਅਤੇ ਸੈਨੀਟੇਸ਼ਨ ਮੰਡਲ, ਬਰਨਾਲਾ ਵਿਭਾਗ ਵਲੋਂ ਤੇ ਠੇਕੇਦਾਰ ਫਰਮ ਵਲੋਂ ਸਾਰੇ ਨਿਯਮ ਅਤੇ ਕਾਨੂੰਨ ਛਿੱਕੇ ਟੰਗ ਕੇ ਪਿੰਡ ਕੱਟੂ ਅੰਦਰ ਤਿਆਰ ਕਰਵਾਏ ਗਏ। ਟੈਂਕਾਂ ਦੀ ਪੁਟਾਈ ਦਾ ਖਰਚ ਪ੍ਰਤੀ ਟੈਂਕ 600 ਰੁਪਏ ਘਰਾਂ ਤੋਂ ਵਸੂਲ ਕੀਤਾ ਗਿਆ। ਇਹ ਜਾਣਕਾਰੀ ਗ੍ਰਾਮ ਪੰਚਾਇਤ ਪਿੰਡ ਕੱਟੂ ਦੀ ਸਰਪੰਚ ਸਿੰਦਰ ਕੌਰ ਤੇ ਪੰਚ ਜਤਿੰਦਰ ਕੁਮਾਰ ਨਿੱਕੂ ਨੇ ਦਿੱਤੀ। ਉੱਥੇ ਹੀ ਘਰਾਂ ਅੰਦਰ ਤਿਆਰ ਕੀਤੇ ਟੈਂਕਾ ਸਬੰਧੀ ਬਲਜੀਤ ਕੌਰ, ਮਹਿੰਦਰ ਸਿੰਘ, ਅਮਰਜੀਤ ਕੌਰ, ਗੁਰਚਰਨ ਸਿੰਘ, ਕਾਕਾ ਸਿੰਘ, ਇੰਦਰਜੀਤ ਕੌਰ, ਕਰਮਜੀਤ ਕੌਰ, ਬੋਘਾ ਸਿੰਘ, ਲੀਲਾ ਸਿੰਘ ਆਦਿ ਨੇ ਪੱਤਰਕਾਰਾਂ ਦੀ ਟੀਮ ਨੂੰ ਬੁਲਾ ਕੇ ਦਿਖਾਇਆ ਕਿ ਠੇਕੇਦਾਰ ਵਲੋਂ ਕਈ ਘਰਾਂ ਅੰਦਰ ਟੈਕਾਂ ਨੁੰ ਅਧੂਰਾ ਛੱਡਿਆ ਗਿਆ ਹੈ। ਕਈ ਟੈਕਾਂ ਦੇ ਹੋਲ ਉਪਰ ਸਲਿੱਬਾ ਨਹੀਂ ਰੱਖੀਆ ਗਈਆ ਅਤੇ 373 ਟੈਕਾਂ ਦੀ ਅਗਰ ਵਿਜੀਲੈਂਸ ਜਾਂ ਸੀ.ਬੀ.ਆਈ. ਜਾਂਚ ਕਰੇ ਤਾ ਇਸ ਵਿੱਚ ਵੱਡੇ ਘੁਟਾਲੇ ਸਾਹਮਣੇ ਆ ਸਕਦੇ ਹਨ। ਕਿਉਂਕਿ ਟੈਕਾਂ ਉਪਰ ਮਾਪਦੰਡਾਂ ਅਨੁਸਾਰ ਇੱਟ, ਬਜਰੀ, ਰੇਤਾ, ਸਮਿੰਟ, ਸਰੀਆ ਆਦਿ ਵੱਡੀ ਹੇਰ ਫੇਰ ਨੂੰ ਅੱਖੋ ਅਹੋਲੇ ਨਹੀਂ ਕੀਤਾ ਜਾ ਸਕਦਾ। ਦੂਸਰੇ ਪਾਸੇ ਐਕਸੀਅਨ ਬਰਨਾਲਾ ਨੇ ਕਿਹਾ ਕਿ ਪਿੰਡ ਕੱਟੂ ਵਿਖੇ ਤਿਆਰ ਕੀਤੇ ਗਏ ਸਪੈਟਿਕ ਟੈਕਾਂ ਉਪਰ ਪੂਰਾ ਮਟੀਰੀਅਲ ਲਗਾਇਆ ਗਿਆ ਹੈ। ਠੇਕੇਦਾਰ ਦਾ ਕਹਿਣਾ ਹੈ ਕਿ ਇਹ ਟੈਕ ਸਰਕਾਰੀ ਮਾਪਦੰਡਾਂ ਅਨੁਸਾਰ ਤਿਆਰ ਕੀਤੇ ਗਏ ਹਨ। ਅਗਰ ਕਿਸੇ ਕਿਸਮ ਦੀ ਸ਼ਿਕਾਇਤ ਹੋਵੇ ਤਾਂ ਘਰ ਦਾ ਮਾਲਿਕ ਉਨ੍ਹਾਂ ਨੂੰ ਮਿਲ ਸਕਦਾ ਹੈ।



