ਅੰਮ੍ਰਿਤਸਰ, 25 ਅਗਸਤ (ਸੁਨੀਲ ਗੁਪਤਾ)- ਪੰਜਾਬ ਨੈਸ਼ਨਲ ਬੈਂਕ ਵੱਲੋਂ ਸ਼ੁਰੂ ਕੀਤੀ ਗਈ ਸਮਾਜਿਕ ਜਿੰਮੇਵਾਰੀ ਯੋਜਨਾ ਤਹਿਤ ਅੱਜ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਨੇ ਸ੍ਰੀ ਹਰੀਵੰਸ਼ ਨੂੰ ਵਾਇਲਨ ਭੇਂਟ ਕੀਤੀ। ਇਸ ਮੌਕੇ ਸ੍ਰੀ ਭਗਤ ਨਾਲ ਪੰਜਾਬ ਨੈਸ਼ਨਲ ਬੈਂਕ ਦੇ ਸਹਾਇਕ ਜਨਰਲ ਮੈਨੇਜਰ ਸ੍ਰੀ ਐਸ:ਸੀ:ਗੁਪਤਾ ਅਤੇ ਜਿਲ੍ਹਾ ਮੈਨੇਜਰ ਸ੍ਰੀ ਮੁਕੇਸ਼ ਆਨੰਦ ਵੀ ਹਾਜ਼ਰ ਸਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਭਗਤ ਨੇ ਦੱਸਿਆ ਕਿ ਪੰਜਾਬ ਨੈਸ਼ਨਲ ਬੈਂਕ ਦਾ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ ਜਿਸ ਨਾਲ ਉਹ ਵੱਖ ਵੱਖ ਲੋੜਵੰਦਾਂ ਅਤੇ ਮਾਹਿਰਾਂ ਨੂੰ ਆਪਣੀ ਸਕੀਮਾਂ ਤਹਿਤ ਮੁੱਢਲੀਆਂ ਸਹੂਲਤਾਂ ਮੁਹੱਈਆ ਕਰਵਾਉਂਦਾ ਹੈ ਤਾਂ ਜੋ ਉਹ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਚੰਗੇ ਤਰੀਕੇ ਨਾਲ ਕਰ ਸਕਣ। ਉਨ੍ਹਾਂ ਕਿਹਾ ਕਿ ਬੈਂਕ ਦੀ ਇਹ ਪਹਿਲਕਦਮੀ ਲੋੜਵੰਦ ਅਤੇ ਮੁਹਾਰਤੀ ਲੋਕਾਂ ਲਈ ਬਹੁਤ ਹੀ ਕਾਰਗਾਰ ਸਾਬਤ ਹੋਵੇਗੀ।



