Skip to content
Independent perspectives. Global stories.
BREAKING

ਸੜਕ ਹਾਦਸਿਆਂ ’ਚ ਦੋ ਦੀ ਮੌਤ, ਦੋ ਜ਼ਖ਼ਮੀ

Share this story

ਖੰਨਾ, 25 ਅਗਸਤ (ਕੇ ਐਲ ਸਹਿਗਲ)-ਬੀਜਾ ਇਲਾਕੇ ਵਿੱਚ ਵੱਖ ਵੱਖ ਥਾਵਾਂ ’ਤੇ ਹੋਏ ਦੋ ਸੜਕ ਹਾਦਸਿਆਂ’ਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਦੋ ਜਖ਼ਮੀ ਹੋ ਗਏ। ਜੀਟੀ ਰੋਡ ’ਤੇ ਪਿੰਡ ਦਹਿੜੂ ਕੋਲ ਸੜਕ ਵਿਚਕਾਰ ਪੈਂਚਰ ਹੋਏ ਖੜ੍ਹੇ ਕੈਂਟਰ ਨਾਲ ਦੋ ਹੋਰ ਕੈਂਟਰ ਟਕਰਾਉਣ ਨਾਲ ਇੱਕ ਕੈਂਟਰ ਡਰਾਈਵਰ ਰਛਪਾਲ ਸਿੰਘ (42) ਵਾਸੀ ਜੰਡਿਆਲਾ ਗੁਰੂ (ਅੰਮ੍ਰਿਤਸਰ) ਦੀ ਮੌਤ ਹੋ ਗਈ। ਦੂਜੇ ’ਚ ਸਵਾਰ ਸੁਰਜੀਤ ਸਿੰਘ ਅਤੇ ਸੋਮਪਾਲ ਵਾਸੀ ਮਿਹਰਬਾਨ ਜਖ਼ਮੀ ਹੋ ਗਏ। ਇਨ੍ਹਾਂ ਨੂੰ 108 ਐਂਬੂਲੈਂਸ ਖੰਨਾ ਦੇ ਈ.ਐਮ.ਟੀ ਗੁਰਵੀਰ ਸਿੰਘ ਅਤੇ ਪਾਇਲਟ ਰਾਣਾ ਸਿੰਘ ਨੇ ਸਿਵਲ ਹਸਪਤਾਲ ਖੰਨਾ ਅਤੇ ਬਾਅਦ ਵਿੱਚ ਰੈਫਰ ਹੋਣ ’ਤੇ ਸਿਵਲ ਹਸਪਤਾਲ ਲੁਧਿਆਣਾ ਦਾਖਲ ਕਰਾਇਆ। ਕੋਟ ਚੌਂਕੀ ਦੇ ਇੰਚਾਰਜ ਬਲਵੀਰ ਸਿੰਘ ਨੇ ਦੱਸਿਆ ਕਿ ਇਸ ਹਾਦਸੇ ਸੰਬੰਧੀ 174 ਦੀ ਕਾਰਵਾਈ ਕੀਤੀ ਗਈ ਹੈ। ਦੂਜੇ ਹਾਦਸੇ ਵਿੱਚ ਬੀਜਾ ਦੇ ਸਮਰਾਲਾ ਰੋਡ ’ਤੇ ਟੰਡਨ ਭੱਠੇ ਦੇ ਕੋਲ ਹੋਏ ਹਾਦਸੇ ਵਿੱਚ ਤੇਜ ਰਫਤਾਰ ਅਣਪਛਾਤੇ ਵਾਹਨ ਦੀਟੱਕਰ ਨਾਲ ਕੁਲਵਿੰਦਰ ਸਿੰਘ ਵਿੱਕੀ (43) ਵਾਸੀ ਚਾਵਾ ਦੀ ਮੌਤ ਹੋ ਗਈ। ਸਮਰਾਲਾ ਥਾਣਾ ਦੇ ਏ ਐਸ ਆਈ ਸੱਤਪਾਲ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਨਿਰਮਲ ਸਿੰਘ ਦੇ ਬਿਆਨਾਂ ’ਤੇ ਇਸ ਹਾਦਸੇ ਸੰਬੰਧੀ 174 ਦੀ ਕਾਰਵਾਈ ਕੀਤੀ ਗਈ ਹੈ।

WRITTEN BY