Skip to content
Independent perspectives. Global stories.
BREAKING

ਅਧਿਆਪਕ ਜੱਥੇਬੰਦੀਆਂ ਨੇ ਪੰਜਾਬ ਸਰਕਾਰ ਦੀ ਅਰਥੀ ਫੂਕੀ

Share this story

ਬੁਢਲਾਡਾ 24 ਅਗਸਤ (ਅਮਨ ਮਹਿਤਾ) ਪੰਜਾਬ ਅਤੇ ਯੂ ਟੀ ਮੁਲਾਜਮ ਸੰਘਰਸ਼ ਕਮੇਟੀ ਦੇ ਸੱਦੇ ਤੇ ਅੱਜ ਇੱਥੇ ਆਈ ਟੀ ਆਈ ਚੌਕ ਵਿਖੇ ਸਮੂਹ ਅਧਿਆਪਕ ਜੱਥੇਬੰਦੀਆਂ ਨੇ ਪੰਜਾਬ ਸਰਕਾਰ ਅਰਥੀ ਸਾੜੀ ਅਤੇ ਰੋਹ ਭਰਪੂਰ ਨਾਅਰੇਬਾਜੀ ਕੀਤੀ। ਸੰਬੋਧਨ ਕਰਦਿਆ ਅਧਿਆਪਕ ਆਗੂਆਂ ਨੇ ਮੰਗ ਕੀਤੀ ਕਿ ਸਮੁੱਚੇ ਵਿਭਾਗਾਂ ਵਿੱਚ ਦਿਹਾੜੀਦਾਰ, ਕੰਟਰੈਕਟ, ਉੱਕਾ ਪੁੱਕਾ, ਆਊਟ ਸੋਰਸਿੰਗ ਅਤੇ ਹਰ ਤਰ੍ਹਾਂ ਦੇ ਵਰਕ ਚਾਰਜ ਵਰਕਰਾਂ ਨੂੰ ਰੈਗੂਲਰ ਕੀਤਾ ਜਾਵੇ ਅਤੇ ਰੈਗੂਲਰ ਹੋਣ ਤੱਕ ਘੱਟੋ ਘੱਟ 15 ਹਜਾਰ ਰੁਪਏ ਪ੍ਰਤੀ ਮਹੀਨਾ ਉਜਰਤ ਦੇਣੀ ਯਕੀਨੀ ਬਣਾਈ ਜਾਵੇ। ਜਨਵਰੀ 2015 ਤੋ ਬਕਾਇਆ ਡੀਏ ਦੀ ਕਿਸ਼ਤ ਦਾ ਛੇ ਫੀਸਦੀ ਤੁਰੰਤ ਦਿੱਤਾ ਜਾਵੇ ਅਤੇਡੀਏ ਦਾ ਪਿਛਲੇ 17 ਮਹੀਨਿਆਂ ਦੇ ਬਕਾਇਆ ਦਿੱਤਾ ਜਾਵੇ, ਛੇਵੇਂ ਪੇ ਕਮਿਸ਼ਨ ਦਾ ਗਠਨ ਜਲਦ ਕੀਤਾ ਜਾਵੇ ਅਤੇ ਪੰਜਵੇ ਕਮਿਸ਼ਨ ਦੀਆ ਕੁਝ ਕੈਟਾਗਿਰੀਆਂ ਅਤੇ ਤਨਖਾਹ ਸਕੇਲਾਂ ਵਿੱਚ ਤਰੁੱਟੀਆਂ ਨੂੰ ਦੂਰ ਕੀਤਾ ਜਾਵੇ, ਕੈਸ਼ ਲੈਸ ਹੈਲਥ ਸਕੀਮ ਲਾਗੂ ਕੀਤੀ ਜਾਵੇ, ਮੁਲਾਜਮ ਆਗੂਆਂ ਤੇ ਦਰਜ ਝੂਠੇ ਪਰਚੇ ਰੱਦ ਕੀਤੇ ਜਾਣ। ਸੰਬੋਧਨ ਕਰਨ ਵਾਲਿਆ ਚ ਡੀਟੀ ਐਫ ਤੋ ਮਨੋਹਰ ਦਾਸ, ਮਨਿੰਦਰ ਕੁਮਾਰ, ਬੀ ਐਡ ਫਰੰਟ ਦੇ ਨਿਤਿਨ ਸੋਢੀ, ਰਮਸਾ ਦੇ ਰਾਜਵਿੰਦਰ ਮੀਰ, ਈਟੀਟੀ ਟੀਚਰ ਯੂਨੀਅਨ ਦੇ ਜਸਵੀਰ ਖੁਡਾਲ, ਅਮਨਦੀਪ, ਮਿੱਡ ਡੇ ਮੀਲ ਦੇ ਬੀਬੀ ਜਸਵੀਰ ਕੌਰ, ਈ ਜੀ ਐਸ ਤੋ ਸੁਖਚੈਨ ਗੁਰਨੇ, ਗੌਰਮਿੰਟ ਟੀਚਰ ਯੂਨੀਅਨ ਦੇ ਗੁਰਬਖਸ਼ ਰਿਉਦ, ਚਮਕੌਰ ਸਿੰਘ, ਕਰਮਜੀਤ ਫਫੜੇ, ਮੱਖਣ ਉੱਡਤ, ਰਘੂਨਾਥ ਸਿੰਗਲਾ, ਜੁਗਰਾਜ ਸਿੰਘ ਅਤੇ ਮਜਦੂਰ ਮੁਕਤੀ ਮੋਰਚਾ ਦੇ ਜਗਤਾਰ ਹਾਕਮਵਾਲਾ ਆਦਿ ਸ਼ਾਮਿਲ ਸਨ।

WRITTEN BY