ਮਥੁਰਾ, 23 ਅਗਸਤ (ਪੀ. ਟੀ.)- ਉ¤ਤਰ ਪ੍ਰਦੇਸ਼ ਦੇ ਮਥੁਰਾ ਜਨਪਦ ਦੇ ਬੇਮੌਸਮੇ ਮੀਂਹ ਅਤੇ ਗੜੇਮਾਰੀ ਪ੍ਰਭਾਵਿਤ ਕਿਸਾਨਾਂ ਨੂੰ ਮੁਆਵਜ਼ਾ ਰਾਸ਼ੀ ਦਾ ਭੁਗਤਾਨ ਨਾ ਹੋ ਸਕਣ ਅਤੇ ਆਉਣ ਵਾਲੀਆਂ ਜ਼ਿਲ੍ਹਾ ਪੰਚਾਇਤੀ ਚੋਣਾਂ ਨੂੰ ਲੈ ਕੇ ਭਾਜਪਾ ਦੀ ਜ਼ਿਲ੍ਹਾ ਇਕਾਈ ਵੱਲੋਂ ਇਕ ਪਿੰਡ ਵਿਚ ਆਯੋਜਿਤ ਜਨ ਸਭਾ ਵਿਚ ਸੰਸਦ ਮੈਂਬਰ ਹੇਮਾ ਮਾਲਿਨੀ ਦ¤ਬੀ ਜਾਣ ਤੋਂ ਵਾਲ-ਵਾਲ ਬਚ ਗਈ।ਸੁਰ¤ਖਿਆ ਕਰਮੀ ਅਤੇ ਸਹਿਯੋਗੀਆਂ ਦੇ ਸਹਾਰੇ ਭੀੜ ਤੋਂ ਬਾਹਰ ਨਿਕਲ ਰਹੀ 67 ਸਾਲਾ ਹੇਮਾ ਮਾਲਿਨੀ ਨੂੰ ਜਿਵੇਂ ਹੀ 2 ਬ¤ਚੇ ਲੋਕਾਂ ਦੇ ਪੈਰਾਂ ਹੇਠ ਡਿ¤ਗ ਕੇ ਕੁਚਲਦੇ ਦਿਖਾਈ ਦਿ¤ਤੇ, ਉਨ੍ਹਾਂ ਨੇ ਤੁਰੰਤ ਆਪਣੀ ਪ੍ਰਵਾਹ ਨਾ ਕਰਦਿਆਂ ਲੋਕਾਂ ਨੂੰ ਹਟਵਾ ਕੇ ਬ¤ਚਿਆਂ ਨੂੰ ਬਚਾਇਆ।ਉਕਤ ਘਟਨਾ ਦੀ ਪੁਸ਼ਟੀ ਕਰਦਿਆਂ ਹੇਮਾ ਮਾਲਿਨੀ ਦੇ ਸਹਿਯੋਗੀ ਮਿਤੁਲ ਪਾਠਕ ਨੇ ਦ¤ਸਿਆ ਕਿ ਲੋਕ ਵ¤ਡੀ ਗਿਣਤੀ ਵਿਚ ਉਨ੍ਹਾਂ ਵ¤ਲ ਆਉਣਾ ਚਾਹੁੰਦੇ ਸਨ।ਜੇਕਰ ਸੰਸਦ ਮੈਂਬਰ ਉਨ੍ਹਾਂ ਬ¤ਚਿਆਂ ਨੂੰ ਖੁਦ ਨਾ ਬਚਾਉਂਦੀ ਤਾਂ ਹਾਦਸਾ ਹੋ ਸਕਦਾ ਸੀ।



